ਸਮੱਗਰੀ 'ਤੇ ਜਾਓ

ਕੌਸਰ ਚਾਂਦਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੌਸਰ ਚਾਂਦਪੁਰੀ (8 ਅਗਸਤ 1900 – 13 ਜੂਨ 1990) ਇੱਕ ਭਾਰਤੀ ਯੂਨਾਨੀ ਡਾਕਟਰ ਅਤੇ ਉਰਦੂ ਲੇਖਕ ਸੀ ਜਿਸਨੇ ਇੱਕ ਨਾਵਲਕਾਰ, ਛੋਟੀ ਕਹਾਣੀ ਲੇਖਕ ਅਤੇ ਸਾਹਿਤਕ ਆਲੋਚਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ।

ਜੀਵਨੀ

[ਸੋਧੋ]

ਕੌਸਰ ਚਾਂਦਪੁਰੀ[1] ਅਲੀ ਕੌਸਰ ਦਾ ਤਖੱਲਸ ਸੀ ਜਿਸਦਾ ਜਨਮ 8 ਅਗਸਤ 1900 ਨੂੰ ਚਾਂਦਪੁਰ, ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼, ਭਾਰਤ ਵਿਖੇ ਹੋਇਆ ਸੀ। ਉਸਨੇ ਰਾਜਕੁਮਾਰੀ ਆਸਿਫਾ ਟਿੱਬੀਆ ਕਾਲਜ, ਭੋਪਾਲ ਵਿੱਚ ਯੂਨਾਨੀ ਦਵਾਈ ਦੀ ਪੜ੍ਹਾਈ ਕੀਤੀ।[ਹਵਾਲਾ ਲੋੜੀਂਦਾ] ਇਸ ਤੋਂ ਬਾਅਦ, ਉਸਨੇ ਯੂਨਾਨੀ ਸ਼ਿਫਾਖਾਨਾ, ਭੋਪਾਲ ਵਿੱਚ ਕੰਮ ਕੀਤਾ, ਜਿੱਥੋਂ ਉਹ ਅਫਸੁਰ-ਉਲ-ਅਤਿਬਾ ਵਜੋਂ ਸੇਵਾਮੁਕਤ ਹੋਇਆ। ਬਾਅਦ ਵਿਚ ਉਹ ਦਿੱਲੀ ਚਲੇ ਗਏ ਅਤੇ ਹਮਦਰਦ ਨਰਸਿੰਗ ਹੋਮ ਵਿਚ ਸ਼ਾਮਲ ਹੋਏ। 13 ਜੂਨ 1990 ਨੂੰ ਦਿੱਲੀ ਵਿੱਚ ਉਸਦੀ ਮੌਤ ਹੋ ਗਈ।[ਹਵਾਲਾ ਲੋੜੀਂਦਾ]

ਸਾਹਿਤਕ ਜੀਵਨ

[ਸੋਧੋ]

ਕੌਸਰ ਚਾਂਦਪੁਰੀ ਨੇ ਸਤਾਰਾਂ ਨਾਵਲ, ਚੌਦਾਂ ਲਘੂ-ਕਹਾਣੀਆਂ ਦੇ ਸੰਗ੍ਰਹਿ, ਸਾਹਿਤ ਆਲੋਚਨਾ ਦੀਆਂ ਚਾਰ ਪੁਸਤਕਾਂ ਅਤੇ ਵਿਅੰਗ ਦੀਆਂ ਛੇ ਪੁਸਤਕਾਂ ਲਿਖੀਆਂ। ਉਹ ਉਰਦੂ ਵਾਰਤਕ ਦਾ ਪ੍ਰਵਾਨਤ ਲੇਖਕ ਸੀ। ਉਸਦਾ ਵਿਚਾਰ ਸੀ ਕਿ ਛੋਟੀਆਂ ਕਹਾਣੀਆਂ ਨੂੰ ਨੈਤਿਕਤਾ ਦੇ ਮਿਆਰਾਂ ਨੂੰ ਸੁਧਾਰਨਾ ਚਾਹੀਦਾ ਹੈ।[2]

ਹਵਾਲੇ

[ਸੋਧੋ]
  1. "Index of /". khojkhabarnews.com. Archived from the original on 13 ਜੁਲਾਈ 2011. Retrieved 14 ਅਗਸਤ 2015.
  2. Article Literary Notes: From Nigaristan to Angarey http://www.accessmylibrary.com/article-1G1-144256425/literary-notes-nigaristan-angarey.html