ਕੜਛਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੜਛੀ ਦਾ ਬੜਾ ਰੂਪ ਕੜਛਾ ਹੈ। ਕੜਛੀ ਪਹਿਲੇ ਸਮਿਆਂ ਵਿਚ ਪਿੱਤਲ ਦੀ ਹੁੰਦੀ ਸੀ। ਕੜਛਾ ਤਾਂ ਹੁੰਦਾ ਹੀ ਲੋਹੇ ਦਾ ਸੀ। ਪਹਿਲੇ ਸਮਿਆਂ ਵਿਚ ਕੜਛੇ ਤੋਂ ਮੁੱਖ ਕੰਮ ਜਾਂ ਤਾਂ ਕਿਸੇ ਦੇ ਘਰ ਤੋਂ ਅੱਗ ਲਿਆਉਣ ਜਾਂ ਧੁਪ ਦੇਣ ਦਾ ਲਿਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਜਦ ਅੱਗ ਬਾਲਣ ਵਾਲੀ ਤੀਲਾਂ ਦੀ ਡੱਬੀ ਆਮ ਨਹੀਂ ਮਿਲਦੀ ਸੀ, ਉਸ ਸਮੇਂ ਜਨਾਨੀਆਂ ਰਾਤ ਨੂੰ ਸੌਣ ਸਮੇਂ ਚੁੱਲ੍ਹੇ ਦੀ ਅੱਗ ਵਿਚ ਗੋਹੇ ਦੀ ਪਾਥੀ ਰੱਖ ਦਿੰਦੀਆਂ ਸਨ। ਪਾਥੀ ਸਾਰੀ ਧੁਖਦੀ ਰਹਿੰਦੀ ਸੀ। ਸਵੇਰੇ ਉੱਠਕੇ ਜਨਾਨੀਆਂ ਉਸ ਤੋਂ ਅੱਗ ਬਾਲ ਲੈਂਦੀਆਂ ਸਨ। ਜਿਹੜੀਆਂ ਜਨਾਨੀਆਂ ਦੇ ਘਰ ਸਵੇਰੇ ਨੂੰ ਅੱਗ ਨਹੀਂ ਹੁੰਦੀ ਸੀ, ਉਹ ਜਨਾਨੀਆਂ ਗੁਆਂਢ ਵਾਲੇ ਘਰੋਂ ਕੜਛੇ ਵਿਚ ਅੱਗ ਲੈ ਕੇ ਜਾਂਦੀਆਂ ਸਨ। ਏਸੇ ਤਰ੍ਹਾਂ ਪਹਿਲੇ ਸਮਿਆਂ ਵਿਚ ਕੜਛੇ ਵਿਚ ਅੱਗ ਪਾ ਕੇ, ਵਿਚ ਧੂਪ ਪਾ ਕੇ, ਕੜਛੇ ਦੀ ਡੰਡੀ ਨੂੰ ਹੱਥ ਵਿਚ ਫੜ ਕੇ ਸਾਰੇ ਘਰ ਵਿਚ ਫਿਰ ਕੇ ਧੂਪ ਦਿੱਤੀ ਜਾਂਦੀ ਸੀ। ਗੁੱਗਾ ਨੌਮੀ, ਸਾਂਝੀ, ਬਾਸੀਅੜਾ ਅਤੇ ਹੋਰ ਤਿਉਹਾਰਾਂ ਨੂੰ ਮਨਾਉਣ ਸਮੇਂ ਧੁਪ ਕੜਛੇ ਵਿਚ ਹੀ ਦਿੱਤੀ ਜਾਂਦੀ ਸੀ।

ਹੁਣ ਅੱਗ ਬਾਲਣ ਵਾਲੀ ਤੀਲਾਂ ਵਾਲੀ ਡੱਬੀ ਆਮ ਮਿਲਦੀ ਹੈ। ਧੂਪ ਜ਼ਿਆਦਾ ਅੱਜਕੱਲ੍ਹ ਬੱਤੀਆਂ ਦੇ ਰੂਪ ਵਿਚ ਆਉਂਦੀ ਹੈ। ਇਸ ਲਈ ਧੂਪ ਨੂੰ ਧੂਪਦਾਨੀ ਵਿਚ ਰੱਖ ਕੇ ਜਾਂ ਕਿਸੇ ਕੌਲੀ ਵਿਚ ਰੱਖ ਦਿੱਤਾ ਜਾਂਦਾ ਹੈ। ਜ਼ਿਆਦਾ ਧੂਪ ਅੱਜ ਕੱਲ੍ਹ ਅਗਰਬੱਤੀਆਂ ਦੀ ਦਿੱਤੀ ਜਾਂਦੀ ਹੈ। ਲੋਕ ਹੁਣ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਗੁੱਗਾ ਨੌਮੀ, ਸਾਂਝੀ, ਬਾਸੀਅੜਾ ਆਦਿ ਤਿਉਹਾਰ ਘੱਟ ਹੀ ਮਨਾਏ ਜਾਂਦੇ ਹਨ। ਇਸ ਲਈ ਕੜਛੇ ਦੀ ਵਰਤੋਂ ਹੁਣ ਪਹਿਲਾਂ ਦੇ ਮੁਕਾਬਲੇ ਨਾ-ਮਾਤਰ ਹੀ ਰਹਿ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.