ਖਰਖਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖਰਖਰਾ ਲੋਹੇ ਦੀ ਚਾਦਰ ਦਾ ਇੱਕ ਕੰਡੇਦਾਰ ਬੁਰਸ਼ ਹੁੰਦਾ ਹੈ ਜਿਸਨੂੰ ਘੋੜੇ ਦੇ ਪਿੰਡੇ ਤੇ ਜੰਮੀ ਮਿੱਟੀ ਜਾਂ ਲਿੱਦ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ।

ਬਣਤਰ[ਸੋਧੋ]

ਲੋਹੇ ਦੀ ਚਾਦਰ ਦਾ ਇੱਕ 8 ਕੁ ਇੰਚ ਲੰਮਾ ਤੇ 5 ਕੁ ਇੰਚ ਚੌੜਾ ਟੁਕੜਾ ਲਿਆ ਜਾਂਦਾ ਹੈ। ਇਸ ਟੁਕੜੇ ਦੇ ਲੰਬਾਈ ਵਾਲੇ ਪਾਸੇ ਡੇਢ ਕੁ ਇੰਚ ਦੀ ਦੂਰੀ ਛੱਡ ਛੱਡ ਕੇ ਡੇਢ ਕੁ ਇੰਚ ਉੱਚੇ ਚਾਦਰ ਦੇ ਟੁਕੜੇ ਰਿਬਟਾਂ ਨਾਲ ਲਾਏ ਜਾਂਦੇ ਹਨ। ਇੰਨਾਂ ਟੁਕੜਿਆਂ ਦੇ ਸਿਰਿਆਂ ਉੱਪਰ ਮੱਧਮ ਜਿਹੇ ਦੰਦੇ ਕੱਢੇ ਜਾਂਦੇ ਹਨ। ਇਹੀ ਦੰਦੇ ਪਿੰਡੇ ਦੀ ਸਫ਼ਾਈ ਕਰਦੇ ਹਨ।[1]

ਹਵਾਲੇ[ਸੋਧੋ]

  1. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 335-336