ਖ਼ਵਨ ਰਮਨ ਹਿਮੇਨੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਵਨ ਰਮਨ ਹਿਮੇਨੇਜ਼
ਜਨਮਖ਼ਵਨ ਰਮਨ ਹਿਮੇਨੇਜ਼ ਮਨਤੇਕੋਨ
(1881-12-23)23 ਦਸੰਬਰ 1881
ਮੋਗੁਰ, ਯੇਲਵਾ, ਅੰਦਾਲੂਸ਼ੀਆ, ਸਪੇਨ
ਮੌਤ29 ਮਈ 1958(1958-05-29) (ਉਮਰ 76)
ਸਾਨ ਜੁਆਨ, ਪੁਰਤੋ ਰਿਕੋ
ਕਿੱਤਾਕਵੀ
ਰਾਸ਼ਟਰੀਅਤਾਸਪੇਨੀ
ਸ਼ੈਲੀਕਾਵਿ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ 1956
ਜੀਵਨ ਸਾਥੀਜ਼ੈਨੋਬੀਆ ਕੈਮਪਰੂਬੀ

ਖ਼ਵਨ ਰਮਨ ਹਿਮੇਨੇਜ਼ Mantecón (23 ਦਸੰਬਰ 1881 – 29 ਮਈ 1958) ਇੱਕ ਸਪੇਨੀ ਕਵੀ, ਇੱਕ ਵੱਡਾ ਲੇਖਕ ਸੀਜਿਸ ਨੂੰ "ਉਸ ਦੀ ਭਾਵ-ਭਰੀ ਕਵਿਤਾ ਲਈ, ਜੋ ਸਪੇਨੀ ਭਾਸ਼ਾ ਵਿੱਚ ਉੱਚੀ ਆਤਮਾ ਅਤੇ ਕਲਾਤਮਿਕ ਸ਼ੁੱਧਤਾ ਦਾ ਇੱਕ ਰੂਪ ਹੈ", 1956 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ[1] ਪ੍ਰਾਪਤ ਹੋਇਆ ਸੀ। ਆਧੁਨਿਕ ਕਵਿਤਾ ਲਈ ਹਿਮੇਨੇਜ਼ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸੀ "ਸ਼ੁੱਧ ਕਵਿਤਾ" ਦੇ ਫ੍ਰੈਂਚ ਸੰਕਲਪ ਨੂੰ ਉਸ ਦੀ ਹਿਮਾਇਤ। 

ਜੀਵਨੀ[ਸੋਧੋ]

ਖ਼ਵਨ ਰਮਨ ਹਿਮਨੇਜ਼ ਦਾ ਜਨਮ 23 ਦਸੰਬਰ 1881 ਨੂੰ ਅੰਡੇਲੂਸੀਆ ਦੇ ਹੂਏਲਵਾ ਨੇੜੇ ਮੌਗੀਰ ਵਿਖੇ ਹੋਇਆ ਸੀ।[2] ਉਸ ਨੇ ਇੰਸਟੀਚਿਊਟ ਆਈ.ਈ.ਐੱਸ. ਲਾ ਰਾਬੀਡਾ ਵਿਖੇ ਆਪਣੀ ਸੈਕੰਡਰੀ ਸਿੱਖਿਆ ਕੀਤੀ। ਬਾਅਦ ਵਿੱਚ, ਉਸਨੇ ਸੇਵਿਲੇ ਦੀ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਪੇਂਟਿੰਗ ਦੀ ਪੜ੍ਹਾਈ ਕੀਤੀ, ਲੇਕਿਨ ਉਸ ਨੇ ਇਸ ਸਿਖਲਾਈ ਨੂੰ ਵਰਤੋਂ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ। [3] ਫਿਰ ਉਸ ਨੇ ਰੂਬਨ ਦਾਰੀਓ ਅਤੇ ਪ੍ਰਤੀਕਵਾਦ ਤੋਂ ਪ੍ਰਭਾਵਿਤ ਹੋਕੇ ਆਪਣੇ ਆਪ ਨੂੰ ਸਾਹਿਤ ਨੂੰ ਸਮਰਪਿਤ ਕੀਤਾ। ਉਸ ਨੇ ਅਠਾਰਾਂ ਸਾਲ ਦੀ ਉਮਰ ਵਿੱਚ 1900 ਵਿੱਚ ਆਪਣੀਆਂ ਪਹਿਲੀਆਂ ਦੋ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਸੇ ਸਾਲ ਉਸ ਦੇ ਪਿਤਾ ਦੀ ਮੌਤ ਨੇ ਉਸ ਨੂੰ ਤਬਾਹ ਕਰ ਦਿੱਤਾ ਅਤੇ ਨਤੀਜੇ ਵਜੋਂ ਡਿਪਰੈਸ਼ਨ ਹੋਣ ਕਰਕੇ ਉਸ ਨੂੰ ਪਹਿਲਾਂ ਫਰਾਂਸ ਭੇਜਿਆ ਗਿਆ ਜਿੱਥੇ ਉਸ ਦਾ ਡਾਕਟਰ ਦੀ ਪਤਨੀ ਨਾਲ ਸੰਬੰਧ ਹੋ ਗਿਆ ਸੀ ਅਤੇ ਫਿਰ ਮੈਡਰਿਡ ਵਿੱਚ ਇੱਕ ਸੈਨੇਟੋਰੀਅਮ ਜਿਥੇ ਉਹ 1901 ਤੋਂ ਲੈ ਕੇ 1903 ਤੱਕ ਰਿਹਾ ਸੀ ਉਥੇ ਸਟਾਫ਼ ਵਿੱਚ ਨਵੀਆਂ ਸਿਖਾਂਦਰੂ ਨਰਸਾਂ ਸਨ। ਉਸ ਨੇ ਕਈ ਪ੍ਰੇਮ ਵਾਸਨਾ ਦੀਆਂ ਕਵਿਤਾਵਾਂ ਲਿਖੀਆਂ ਜੋ ਕਈ ਥਾਂਵਾਂ ਤੇ ਕਈ ਨਾਰੀਆਂ ਨਾਲ ਰੋਮਾਂਸ ਨੂੰ ਚਿਤਰਦੀਆਂ ਹਨ। ਉਹਨਾਂ ਵਿਚੋਂ ਕੁਝ ਵਿੱਚ ਨਰਸਾਂ ਨਾਲ ਜਿਨਸੀ ਸੰਬੰਧਾਂ ਵੱਲ ਸੰਕੇਤ ਕਰਦੀਆਂ ਹਨ। ਆਖਰਕਾਰ, ਜ਼ਾਹਰ ਹੈ ਕਿ, ਉਹਨਾਂ ਦੀ ਵੱਡੀ ਮਾਂ ਨੂੰ ਉਸਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਅਤੇ ਉਸਨੂੰ ਕੱਢ ਦਿੱਤਾ ਗਿਆ, ਹਾਲਾਂਕਿ ਇਹ ਪਤਾ ਨਹੀਂ ਕਿ ਕੀ ਉਸ ਦੀਆਂ ਕਵਿਤਾਵਾਂ ਵਿੱਚ ਬਿਆਨ ਕੀਤੀਆਂ ਜਿਨਸੀ ਕਿਰਿਆਵਾਂ ਅਸਲ ਵਿੱਚ ਵਾਪਰੀਆਂ ਸਨ। 

ਉਸ ਦੀਆਂ ਹੋਰ ਕਈ ਕਵਿਤਾਵਾਂ ਦੇ ਮੁੱਖ ਵਿਸ਼ਾ ਸੰਗੀਤ ਅਤੇ ਰੰਗ ਸਨ, ਕਈ ਵਾਰ, ਉਸ ਨੇ ਪਿਆਰ ਜਾਂ ਕਾਮਨਾ ਨਾਲ ਤੁਲਣਾ ਕੀਤੀ।

ਉਸ ਨੂੰ ਮਾਨਸਿਕ ਪਰੇਸ਼ਾਨੀ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ, ਇਸ ਲਈ ਉਹ ਫਰਾਂਸ ਅਤੇ ਮੈਡਰਿਡ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਇਆ ਅਤੇ ਉਥੇ ਠਹਰਿਆ।  ਉਸਨੇ ਇੱਕ ਲੇਖਕ ਅਤੇ ਉਸ ਦੇ ਗਧੇ ਪਲੈਟੇਰੋ ਆਈ ਯੋ (1914) ਬਾਰੇ ਆਪਣੀ ਗਦ ਕਵਿਤਾ ਵਿੱਚ ਆਪਣਾ ਮੂਲ ਘਰ ਖੇਤਰ ਦਾ ਜਸ਼ਨ ਮਨਾਇਆ। 1916 ਵਿੱਚ ਉਸ ਨੇ ਅਤੇ ਸਪੇਨ ਵਿੱਚ ਪੈਦਾ ਹੋਈ ਲੇਖਕ ਅਤੇ ਕਵੀ ਜ਼ੈਨੋਬੀਆ ਕੈਮਪਰੂਬੀ ਨੇ ਅਮਰੀਕਾ ਦੇ ਵਿੱਚ ਵਿਆਹ ਕਰਵਾ ਲਿਆ। ਜ਼ੈਨੋਬੀਆ ਉਸ ਦੀ ਅਨਿੱਖੜ ਸਾਥੀ ਅਤੇ ਸਹਿਕਰਤਾ ਬਣ ਗਈ। ਫਿਰ, ਸਾਲ 1916 ਵਿੱਚ ਉਹ ਪੁਰਤਗਾਲ ਚਲੇ ਗਿਆ।  

ਸਪੇਨੀ ਘਰੇਲੂ ਯੁੱਧ ਦੇ ਸ਼ੁਰੂ ਹੋਣ ਤੇ, ਉਹ ਅਤੇ ਸਿਨੋਬੀਆ ਨੂੰ ਪੋਰਟੋ ਰੀਕੋ ਵਿੱਚ ਜਲਾਵਤਨ ਹੋ ਚਲੇ ਗਏ, ਜਿੱਥੇ ਉਹ 1946 ਵਿੱਚ ਸੈਟਲ ਹੋ ਗਿਆ। ਹਿਮੀਨੇਜ਼ ਨੂੰ ਇੱਕ ਹੋਰ ਡੂੰਘੀ ਬੇਦਿਲੀ ਕਾਰਨ ਅੱਠ ਮਹੀਨਿਆਂ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਬਾਅਦ ਵਿੱਚ ਉਹ ਪੋਰਟੋ ਰੀਕੋ ਯੂਨੀਵਰਸਿਟੀ ਵਿਖੇ ਸਪੈਨਿਸ਼ ਭਾਸ਼ਾ ਅਤੇ ਸਾਹਿਤ ਦਾ ਪ੍ਰੋਫੈਸਰ ਬਣ ਗਿਆ। ਪੋਰਟੋ ਰਿਕਿਨ ਲੇਖਕਾਂ ਉੱਤੇ ਉਸ ਦਾ ਸਾਹਿਤਕ ਪ੍ਰਭਾਵ ਗਿਆਨੀਨਾ ਬ੍ਰਾਸਚੀ, ਰੇਨੇ ਮਾਰਕਜ਼, ਅਰੋਰਾ ਡੇ ਐਲਬਰਨੋਜ਼ ਅਤੇ ਮੈਨੂਅਲ ਰਾਮੋਸ ਓਤੇਰੋ ਦੀਆਂ ਰਚਨਾਵਾਂ ਵਿੱਚ ਜ਼ੋਰ ਨਾਲ ਉਜਾਗਰ ਹੁੰਦਾ ਹੈ। [4] ਯੂਨੀਵਰਸਿਟੀ ਨੇ ਕੈਂਪਸ ਵਿੱਚ ਇੱਕ ਇਮਾਰਤ ਨੂੰ ਉਸਦੀ ਯਾਦ ਵਿੱਚ ਉਸਦਾ ਨਾਮ ਦਿੱਤਾ ਅਤੇ ਉਸ ਦੇ ਸਨਮਾਨ ਵਿੱਚ ਇੱਕ ਲਿਖਣ ਦਾ ਪ੍ਰੋਗਰਾਮ ਰੱਖਿਆ। ਉਹ ਕੌਰਲ ਗੈਬਲਸ, ਫਲੋਰੀਡਾ ਦੀ ਮਿਆਮੀ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ ਰਿਹਾ ਸੀ। ਕੌਰਲ ਗੇਬਲਜ਼ ਵਿੱਚ ਰਹਿੰਦਿਆਂ ਉਸ ਨੇ "ਰੋਮਾਂਸਸ ਡੇ ਕੋਰਲ ਗੈਬੇਲਜ਼" ਲਿਖੀ। ਇਸ ਤੋਂ ਇਲਾਵਾ, ਉਹ ਮੈਰੀਲੈਂਡ ਦੀ ਯੂਨੀਵਰਸਿਟੀ ਵਿੱਚ ਸਪੈਨਿਸ਼ ਅਤੇ ਪੁਰਤਗਾਲ ਦੇ ਵਿਭਾਗ ਵਿੱਚ ਪ੍ਰੋਫੈਸਰ ਸੀ, ਜਿਸ ਨੇ 1981 ਵਿੱਚ ਉਸ ਦੇ ਸਨਮਾਨ ਲਈ ਹਿਮੇਨੇਜ਼ ਹਾਲ ਦਾ ਨਾਂ ਰੱਖਿਆ ਗਿਆ। 

ਹਵਾਲੇ[ਸੋਧੋ]

  1. Mateo Pérez, Manuel (November 10, 2010). "Moguer y Juan Ramón Jiménez". El Mundo (in ਸਪੇਨੀ). Retrieved February 17, 2018.
  2. "Juan Ramón Jiménez. Biografía". Instituto Cervantes (in ਸਪੇਨੀ). Madrid. March 2016. Retrieved February 17, 2018.
  3. "'Elemental Creature'". The Times Literary Supplement (in ਸਪੇਨੀ). March 10, 2015. Archived from the original on April 21, 2016. Retrieved February 17, 2018. His lyrical and philosophical work influencing Puerto Rican writers such as Manuel Ramos Otero and René Marqués.