ਸਮੱਗਰੀ 'ਤੇ ਜਾਓ

ਖ਼ੂਨ ਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੂਨ ਦਾਨ ਦੀ ਪਿਕਟੋਗਰਾਮ

ਰੱਤ ਦਾਨ ਜਾ ਖੂਨ ਦਾਨ ਕਿਸੇ ਵਿਅਕਤੀ ਵੱਲੋਂ ਆਪਣੇ ਸਰੀਰ ਵਿੱਚ ਮੌਜੂਦ ਖੂਨ ਨੂੰ ਦਾਨ ਦੇਣ ਨੂੰ ਕਿਹਾ ਜਾਂਦਾ ਹੈ। ਇਸਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ।

ਇੱਕੋ-ਇੱਕ ਸੋਮਾ ਮਨੁੱਖੀ ਸਰੀਰ

[ਸੋਧੋ]

ਇਸ ਦੀ ਮਹੱਤਤਾ ਸ਼ਾਇਦ ਨਾ ਹੁੰਦੀ ਜੇ ਖੂਨ ਦਾ ਕੋਈ ਗੈਰ-ਕੁਦਰਤੀ ਸੋਮਾ ਹੁੰਦਾ। ਖੂਨ ਦਾ ਕੇਵਲ ਇੱਕੋ-ਇੱਕ ਸੋਮਾ ਮਨੁੱਖੀ ਸਰੀਰ ਹੀ ਹੈ। ਪਰ ਮੈਡੀਕਲ ਸਾਇੰਸ ਦੇ ਬਹੁਤੇ ਵਿਕਾਸ ਨਾਲ ਖੂਨ ਦੀ ਮੰਗ ਵਿੱਚ ਬਹੁਤ ਵਾਧਾ ਹੋਇਆ ਹੈ। ਇੱਥੋਂ ਤਕ ਕਿ ਦਿਲ ਬਦਲਣ ਦੇ ਕਾਮਯਾਬ ਅਪਰੇਸ਼ਨ ਵੀ ਬਹੁਤ ਹੀ ਸਫਲਤਾਪੂਰਵਕ ਹੋ ਚੁੱਕੇ ਹਨ। ਕੋਈ ਵੀ ਅਪਰੇਸ਼ਨ ਹੋਵੇ, ਦੁਰਘਟਨਾ ਹੋਵੇ ਜਾਂ ਖੂਨ ਸੰਬੰਧੀ ਕੋਈ ਬਿਮਾਰੀ ਹੋਵੇ ਤਾਂ ਖੂਨ ਦੀ ਜ਼ਰੂਰਤ ਪੈਂਦੀ ਹੀ ਹੈ। ਇਸ ਦੇ ਨਾਲ ਹੀ ਭਾਰਤ ਦੇਸ਼ ਵਿੱਚ ਹਰ ਸਾਲ 29 ਹਜ਼ਾਰ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਾਇਲਾਜ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਹਰ ਦੂਜੇ ਜਾਂ ਤੀਜੇ ਹਫਤੇ ਖੂਨ ਚੜ੍ਹਾਉਣਾ ਹੀ ਪੈਂਦਾ ਹੈ।

ਖੂਨ ਦਾਨ

[1] ਖੂਨ ਦਾਨ ਉਸ ਪਰਿਕ੍ਰਿਆ ਨੂੰ ਕਹਿੰਦੇ ਹਨ, ਜਿਸ ਰਾਹੀਂ ਖੂਨ ਦਾਨੀ ਆਪਣੀ ਇੱਛਾ ਨਾਲ ਖੂਨ ਕਢਵਾਉਂਦਾ ਹੈ ਤਾਂ ਕਿ ਭਵਿੱਖ ਵਿੱਚ ਇਹ ਖੂਨ ਲੋੜਵੰਦਾਂ ਦੇ ਕੰਮ ਆ ਸਕੇ। ਖੂਨ ਦਾਨੀ ਦੀ ਕੂਹਣੀ ਦੇ ਅੰਦਰਲੇ ਪਾਸੇ ਵਾਲੀ ਨਾੜ ਵਿੱਚ ਇੱਕ ਖਾਸ ਕਿਸਮ ਦੀ ਸੂਈ ਰਾਹੀਂ ਖੂਨ ਲਿਆ ਜਾਂਦਾ ਹੈ, ਇਸ ਸੂਈ ਨੂੰ ‘ਕੈਨੂਲਾ’ ਕਿਹਾ ਜਾਂਦਾ ਹੈ। ਆਮ ਤੌਰ ਤੇ ਇੱਕ ਵਾਰੀ ਵਿੱਚ 250 ਮਿਲੀ-ਲਿਟਰ ਖੂਨ ਦਾਨ ਕੀਤਾ ਜਾਂਦਾ ਹੈ।

ਖੂਨਦਾਨ ਕੌਣ[2] ਕਰ ਸਕਦਾ ਹੈ?

[ਸੋਧੋ]

18 ਤੋਂ 60 ਵਰ੍ਹੇ ਦਾ ਤੰਦਰੁਸਤ ਵਿਅਕਤੀ ਜਿਸ ਦਾ

 • ਭਾਰ 45 ਕਿਲੋਗ੍ਰਾਮ,
 • ਹੀਮੋਗਲੋਬਿਨ 12.5 ਗ੍ਰਾਮ ਅਤੇ
 • ਨਾੜੀ ਰਫ਼ਤਾਰ 80-900 ਹੈ, ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ।

ਵਿਅਕਤੀ ਵਿੱਚ ਖੂਨ ਦੀ ਮਾਤਰਾ

[ਸੋਧੋ]

ਬਲੱਡ ਬੈਂਕ ਸੁਸਾਇਟੀ ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਅਨੁਸਾਰ ਇੱਕ ਵਿਅਕਤੀ ਵਿੱਚ ਔਸਤਨ 5-6 ਲਿਟਰ ਖੂਨ ਹੁੰਦਾ ਹੈ। ਖੂਨਦਾਨ ਸਮੇਂ ਕੇਵਲ 300 ਤੋਂ 350 ਮਿਲੀਲਿਟਰ ਤਕ ਖੂਨ ਲਿਆ ਜਾਂਦਾ ਹੈ। ਵਿਅਕਤੀ ਵਿੱਚ ਖੂਨ ਆਪਣੇ ਭਾਰ ਦਾ 7 ਪ੍ਰਤੀਸ਼ਤ ਹੁੰਦਾ ਹੈ।

ਖੂਨ ਦਾਨ ਵਾਲੀ ਜਗ੍ਹਾ ਨੂੰ ਸਾਫ ਕਰਨਾ, ਸੂਈ ਦਾਖਲ ਕਰਨੀ ਅਤੇ ਬਾਅਦ ਵਿੱਚ ਪੱਟੀ ਕਰਨੀ

ਖੂਨ ਦਾਨ ਕਰਨ ਤੋਂ ਬਾਅਦ

[ਸੋਧੋ]

ਖੂਨ ਦਾਨ ਕਰਨ ਤੋਂ ਬਾਅਦ ਸੂਈ ਵਾਲੀ ਜਗ੍ਹਾ ਨੂੰ ਇੱਕ ਛੋਟੀ ਪੱਟੀ ਨਾਲ ਦਬਾਇਆ ਜਾਂਦਾ ਹੈ, ਤਾਂ ਕਿ ਉਸ ਜਗ੍ਹਾ ਤੋਂ ਹੋਰ ਖੂਨ ਦੇ ਵਹਾਅ ਨੂੰ ਰੋਕਿਆ ਜਾ ਸਕੇ ਅਤੇ ਅਕਸਰ ਦਾਨੀ ਕੁਛ ਦੇਰ ਬਾਅਦ ਹੀ ਘਰ ਜਾ ਸਕਦੇ ਹਨ। ਖੂਨ ਦਾਨ ਕਰਨ ਤੋਂ ਬਾਅਦ ਕੁਛ ਖਾਣ-ਪੀਣ ਨੂੰ ਲਿਆ ਜਾਂਦਾ ਹੈ, ਤਾਂ ਕਿ ਖੂਨ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ।

 • ਖੂਨ ਦਾ ‘ਪਲਾਜ਼ਮਾ’ ਅਕਸਰ 24 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ,
 • ਖੂਨ ਦੇ ਲਾਲ ਸੈੱਲ (ਰੈਡ ਬਲੱਡ ਸੈਲਜ਼) 3-5 ਹਫਤਿਆਂ ਵਿੱਚ ਦੁਬਾਰਾ ਬਣ ਜਾਂਦੇ ਹਨ ਅਤੇ
 • ਖੂਨ ਦਾ ਆਇਰਨ 6-8 ਹਫਤਿਆਂ ਵਿੱਚ ਆਪਣੇ ਪਹਿਲਾਂ ਵਾਲੇ ਪੱਧਰ ਤੇ ਆ ਜਾਂਦਾ ਹੈ।
 • ਇੱਕ ਵਾਰ ਖੂਨ ਦਾਨ ਕਰਨ ਤੋਂ ਬਾਅਦ, ਖੂਨ ਦਾਨੀ ਦੂਸਰਾ ਖੂਨ ਦਾਨ 9-12 ਹਫਤਿਆਂ ਬਾਅਦ ਕਰ ਸਕਦਾ ਹੈ।
 • ਇਹ ਸਮਾਂ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੈ, ਕੈਨੇਡਾ ਵਿੱਚ 56 ਦਿਨ ਦੇ ਵਕਫੇ ਤੋਂ ਬਾਅਦ ਖੂਨ ਦਾਨ ਕੀਤਾ ਜਾ ਸਕਦਾ ਹੈ।

ਖੂਨ ਦਾਨ ਦੇ ਫਾਇਦੇ

[ਸੋਧੋ]
 • ਖੂਨ ਦਾਨ ਆਦਮੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਖੂਨ ਦੇ ਲਾਲ ਸੈੱਲਜ਼ ਬਣਾਉਣ ਨੂੰ ਵਧਾਉਂਦਾ ਹੈ।
 • ਵਧੇਰੀ ਉਮਰ ਵਾਲੇ ਇਨਸਾਨ ਜੋ ਕਿ ਲਗਾਤਾਰ ਖੂਨ ਦਾਨ ਕਰਦੇ ਹਨ, ਅਕਸਰ ਖੂਨ ਦਾਨ ਤੋਂ ਬਾਅਦ ਤਾਜ਼ਗੀ ਮਹਿਸੂਸ ਕਰਦੇ ਹਨ।
 • ਖੂਨ ਦਾਨ ਤਿੰਨ ਜਾਨਾਂ ਬਚਾਅ ਸਕਦਾ ਹੈ।
 • ਲੋੜਵੰਦਾਂ ਅਤੇ ਮਰੀਜਾਂ ਲਈ ਖੂਨ ਦੀ ਵੱਡੀ ਘਾਟ ਹੋਣ ਕਰ ਕੇ ਵੱਖ-ਵੱਖ ਸੰਸਥਾਵਾਂ ਖੂਨ ਦਾਨ ਨੂੰ ਬਹੁਤ ਉਤਸ਼ਾਹਿਤ ਕਰਦੀਆਂ ਹਨ।

ਥੈਲੇਸੀਮੀਆ ਬਿਮਾਰੀ

[ਸੋਧੋ]

ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਹਰ ਦੂਜੇ ਜਾਂ ਤੀਜੇ ਹਫਤੇ ਖੂਨ ਚੜ੍ਹਾਉਣ ਕਾਰਨ ਬੱਚਿਆਂ ਦੇ ਦਿਲ, ਗੁਰਦੇ ਜਾਂ ਜਿਗਰ ਦੇ ਹੋਰ ਅੰਗਾਂ ਸਮੇਤ ਆਇਰਨ ਦੇ ਕਣ ਜਮ੍ਹਾਂ ਹੋ ਜਾਂਦੇ ਹਨ ਜਿਹਨਾਂ ਨੂੰ ਚੈਲੇਸਨ ਥੈਰੇਪੀ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਇਨ੍ਹਾਂ ਕੇਸਾਂ ਦੇ ਵਧਣ ਦੇ ਤਾਂ ਭਾਵੇਂ ਕਾਰਨ ਨਹੀਂ ਪਤਾ ਲੱਗ ਸਕੇ (ਜੈਨੇਟਿਕ ਡਿਜ਼ੀਜ਼) ਮਾਂ-ਬਾਪ ਤੋਂ ਮਿਲਣ ਵਾਲੀ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ ਸਿਵਾਏ ਇਸ ਦੇ ਕਿ ਸ਼ਾਦੀ ਤੋਂ ਪਹਿਲਾਂ ਸੁਚੇਤ ਰਹਿ ਕੇ ਲੜਕਾ ਅਤੇ ਲੜਕੀ ਦੋਵਾਂ ਦੇ ਖੂਨ ਦੀ ਜਾਂਚ ਕਰਵਾਈ ਜਾ ਸਕੇ। ਜੇਕਰ ਦੋਵਾਂ ਵਿੱਚ ਇਸ ਬਿਮਾਰੀ ਦੇ ਜੀਨ ਹੋਣ ਤਾਂ ਸ਼ਾਦੀ ਉੱਥੇ ਹੀ ਰੋਕ ਦੇਣੀ ਚਾਹੀਦੀ ਹੈ

ਹਵਾਲੇ

[ਸੋਧੋ]
 1. http://www.indianblooddonors.com/
 2. "ਪੁਰਾਲੇਖ ਕੀਤੀ ਕਾਪੀ". Archived from the original on 2013-09-22. Retrieved 2013-10-01. {{cite web}}: Unknown parameter |dead-url= ignored (|url-status= suggested) (help)

ਇਹ ਵੀ ਦੇਖੋ

[ਸੋਧੋ]