ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ
ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/Kazakhstan" does not exist. | |
ਆਮ ਜਾਣਕਾਰੀ | |
ਕਿਸਮ | ਖ਼ੋਜਾ |
ਆਰਕੀਟੈਕਚਰ ਸ਼ੈਲੀ | ਤਮਰੀਦ |
ਜਗ੍ਹਾ | ਤੁਰਕਸਤਾਨ, ਕਜਾਖਸਤਾਨ |
ਨਿਰਮਾਣ ਆਰੰਭ | 14ਵੀਂ ਸਦੀ |
ਅਧਿਕਾਰਤ ਨਾਮ | ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ |
ਕਿਸਮ | ਸੱਭਿਆਚਾਰਕ |
ਮਾਪਦੰਡ | i, iii, iv |
ਅਹੁਦਾ | 2003 (27th session) |
ਹਵਾਲਾ ਨੰ. | 1103 |
ਫਰਮਾ:Country data ਕਜਾਖਸਤਾਨ |
ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ (ਕਜ਼ਾਖ਼: [Қожа Ахмет Яссауи кесенесі, Qoja Axmet Yassawï kesenesi] Error: {{Lang}}: text has italic markup (help)) ਦੱਖਣੀ ਕਜ਼ਾਕਿਸਤਾਨ ਦੇ ਤੁਰਕਸਤਾਨ ਸ਼ਹਿਰ ਵਿੱਚ ਇੱਕ ਅਧੂਰਾ ਮਕਬਰਾ ਹੈ। ਇਸਦੀ ਉਸਾਰੀ ਦਾ ਕੰਮ 1389 ਵਿੱਚ ਤਿਮੂਰੀ ਸਾਮਰਾਜ ਦੇ ਬਾਦਸ਼ਾਹ ਤਿਮੂਰ ਵਲੋਂ ਤੁਰਕੀ ਕਵੀ ਅਤੇ ਸੂਫ਼ੀ ਰਹੱਸਵਾਦੀ ਖ਼ੋਜਾ ਅਹਿਮਦ ਯਸਾਵੀ (1093–1166) ਦੇ ਇੱਕ ਛੋਟੇ ਜਿਹੇ, 12ਵੀਂ ਸਦੀ ਦੇ ਮਕਬਰੇ ਨੂੰ ਤਬਦੀਲ ਕਰ ਕੇ ਨਵਾਂ ਬਣਾਉਣ ਲਈ ਸ਼ੁਰੂ ਕਰਵਾਇਆ ਗਿਆ ਸੀ। ,[1][2]। ਪਰ, ਉਸਾਰੀ ਦਾ ਕੰਮ 1405 ਵਿੱਚ ਤਿਮੂਰ ਦੀ ਮੌਤ ਹੋ ਜਾਣ ਕਰਕੇ ਬੰਦ ਕਰ ਦਿੱਤਾ ਗਿਆ ਸੀ।[3] ਇਸ ਦੇ ਅਧੂਰੇ ਹੋਣ ਦੇ ਬਾਵਜੂਦ, ਮਕਬਰਾ ਸਾਰੇ ਬੇਹਤਰੀਨ ਤਿਮੂਰੀ ਉਸਾਰੀਆਂ ਵਿੱਚੋਂ ਇੱਕ ਹੈ ਜੋ ਕਾਇਮ ਰਹਿ ਗਈਆਂ ਹਨ। ਇਸ ਮਕਬਰੇ ਦੀ ਸਿਰਜਣਾ ਭਵਨ ਨਿਰਮਾਣ ਦੀ ਤਿਮੂਰੀ ਸ਼ੈਲੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ।[4] ਤਜਰਬਾਤੀ ਸਥਾਨਗਤ ਪ੍ਰਬੰਧ, ਡਾਟ ਅਤੇ ਗੁੰਬਦ ਉਸਾਰੀ ਲਈ ਨਵੀਨਤਾਕਾਰੀ ਆਰਕੀਟੈਕਚਰਲ ਹੱਲ, ਅਤੇ ਚਮਕੀਲੀਆਂ ਟਾਇਲਾਂ ਵਰਤ ਕੇ ਸਜਾਵਟਾਂ ਨੇ ਇਸ ਰਚਨਾ ਨੂੰ ਇਸ ਵਿਲੱਖਣ ਕਲਾ ਲਈ ਪ੍ਰੋਟੋਟਾਈਪ ਬਣਾ ਦਿੱਤਾ, ਜੋ ਕਿ ਸਾਰੇ ਸਾਮਰਾਜ ਵਿੱਚ ਅਤੇ ਉਸ ਤੋਂ ਬਾਹਰ ਦੂਰ ਦੂਰ ਤੱਕ ਫੈਲ ਗਈ।[3]
ਇਹ ਧਾਰਮਿਕ ਇਮਾਰਤ ਅੱਜ ਵੀ ਕੇਂਦਰੀ ਏਸ਼ੀਆ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਲਈ ਖਿੱਚ ਬਣੀ ਹੋਈ ਹੈ ਅਤੇ ਕਜ਼ਾਖ਼ ਰਾਸ਼ਟਰੀ ਪਛਾਣ ਦਾ ਪ੍ਰਤੀਕ ਬਣ ਗਈ ਹੈ।[3][5][6] ਇਸਨੂੰ ਇੱਕ ਰਾਸ਼ਟਰੀ ਸਮਾਰਕ ਦੇ ਤੌਰ 'ਤੇ ਸੰਭਾਲਿਆ ਗਿਆ ਹੈ, ਜਦਕਿ ਯੂਨੈਸਕੋ ਨੇ ਇਸ ਨੂੰ 2003 ਵਿੱਚ ਵਿਸ਼ਵ ਹੈਰੀਟੇਜ ਸਾਈਟ ਐਲਾਨ ਕਰ ਕੇ ਦੇਸ਼ ਦੇ ਪਹਿਲੇ ਪੁਸ਼ਤੈਨੀ ਟਿਕਾਣੇ ਦੇ ਤੌਰ 'ਤੇ ਮਾਨਤਾ ਦਿੱਤੀ ਹੈ।[7]
ਸਥਿਤੀ
[ਸੋਧੋ]ਖਵਾਜਾ ਅਹਿਮਦ ਯਾਸਾਵੀ ਦਾ ਮਕਬਰਾ ਦੱਖਣੀ ਕਜ਼ਾਕਿਸਤਾਨ ਦੇ ਅਜੋਕੇ ਸ਼ਹਿਰ ਤੁਰਕਸਤਾਨ (ਪੁਰਾਣਾ ਨਾਮ ਹਜ਼ਰਤ-ਏ-ਤੁਰਕਸਤਾਨ) ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ।[3][5] ਊਠ ਕਾਫ਼ਲਿਆਂ ਦੁਆਰਾ ਵਪਾਰ ਦਾ ਇਹ ਕੇਂਦਰ ਪਿਛਲੇ ਜ਼ਮਾਨੇ ਵਿੱਚ ਖਾਜ਼ਰੇਤ ਦੇ ਤੌਰ 'ਤੇ, ਅਤੇ ਬਾਅਦ ਵਿੱਚ ਯਾਸੀ ਦੇ ਤੌਰ 'ਤੇ ਜਾਣਿਆ ਜਾਂਦਾ ਰਿਹਾ ਹੈ।[8] ਇਹ ਸੰਰਚਨਾ ਇੱਕ ਇਤਿਹਾਸਕ ਕਿਲੇ ਦੇ ਅਹਾਤੇ ਦੇ ਅੰਦਰ ਹੈ,[9] ਜੋ ਕਿ ਹੁਣ ਇੱਕ ਪੁਰਾਤੱਤਵ ਟਿਕਾਣਾ ਹੈ।[3]
ਮਕਬਰਿਆਂ, ਮਸਜਿਦਾਂ ਅਤੇ ਇਸ਼ਨਾਨ ਘਰਾਂ ਵਰਗੀਆਂ ਮੱਧਕਾਲੀ ਸੰਰਚਨਾਵਾਂ ਦੇ ਖੰਡਰ ਹੀ ਪੁਰਾਤੱਤਵ ਖੇਤਰ ਦੀ ਖ਼ਾਸੀਅਤ ਹੁੰਦੇ ਹਨ।[3] ਖ਼ੋਜਾ ਅਹਿਮਦ ਯਸਾਵੀ ਦੇ ਮਕਬਰੇ ਉੱਤਰ ਵੱਲ, 1970ਵਿਆਂ ਵਿੱਚ ਕਿਲੇ ਦੀ ਕੰਧ ਦਾ ਇੱਕ ਦੁਬਾਰਾ ਬਣਿਆ ਭਾਗ ਆਧੁਨਿਕ ਸ਼ਹਿਰ ਦੇ ਵਿਕਾਸ ਨੂੰ ਇਤਿਹਾਸਕ ਖੇਤਰ ਨਾਲੋਂ ਵੱਖ ਕਰਦਾ ਹੈ।[3]
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedtimurid
- ↑ Ro'i, Yaacov (2000). ।slam in the Soviet Union: From the Second World War to Perestroika. New York: Columbia University Press. p. 373. ISBN 0-231-11954-2.
{{cite book}}
: Cite has empty unknown parameter:|coauthors=
(help) - ↑ 3.0 3.1 3.2 3.3 3.4 3.5 3.6 "।COMOS Evaluation of Mausoleum of Khawaja Ahmed Yasawi World Heritage Nomination" (PDF). World Heritage Centre. Retrieved 2009-09-14.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedbrittanica2
- ↑ 5.0 5.1 "Turkestan Kazakhstan city". Retrieved 2009-09-16.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedgeopolitical
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedinscribe
- ↑ The New Encyclopædia Britannica Micropædia Volume 12. USA: Encyclopædia Britannica,।nc. 1995. p. 56. ISBN 0-85229-605-3.
{{cite book}}
: Cite has empty unknown parameter:|coauthors=
(help) - ↑ "Archaeological monuments of Turkistan". Retrieved 2009-09-16.