ਖੀਚਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੀਚਨ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲ੍ਹੇ ਦੀ ਫਲੋਦੀ ਤਹਿਸੀਲ ਦਾ ਇੱਕ ਪਿੰਡ ਹੈ। ਪਿੰਡ ਡੈਮੋਇਸੇਲ ਕੂੰਜਾਂ ਲਈ ਜਾਣਿਆ ਜਾਂਦਾ ਹੈ ਜੋ ਵੱਡੀ ਗਿਣਤੀ ਵਿੱਚ ਹਰ ਸਾਲ ਸਰਦੀਆਂ ਵਿੱਚ ਇੱਥੇ ਆਉਂਦੇ ਹਨ। ਪੰਛੀਆਂ ਦਾ ਇਹ ਸਾਲਾਨਾ ਪਰਵਾਸ 1970 ਦੇ ਦਹਾਕੇ ਵਿੱਚ ਲਗਭਗ ਸੌ ਕੂੰਜਾਂ ਨਾਲ ਸ਼ੁਰੂ ਹੋਇਆ, ਜਦੋਂ ਇੱਕ ਸਥਾਨਕ ਜੋੜੇ ਨੇ ਕਬੂਤਰਾਂ ਨੂੰ ਚੋਗਾ ਪਾਉਣਾ ਸ਼ੁਰੂ ਕੀਤਾ। 2014 ਤੱਕ ਹੋਰ ਪਿੰਡ ਵਾਸੀ ਉਨ੍ਹਾਂ ਦੇ ਯਤਨਾਂ ਵਿੱਚ ਸ਼ਾਮਲ ਹੋਏ, ਖੀਚਨ ਹੁਣ ਹਰ ਸਾਲ ਅਗਸਤ ਦੇ ਸ਼ੁਰੂ ਤੋਂ ਅਗਲੇ ਸਾਲ ਦੇ ਮਾਰਚ ਤੱਕ 30,000 ਤੋਂ ਵੱਧ ਡੈਮੋਇਸੇਲ ਕੂੰਜਾਂ ਦੀ ਮੇਜ਼ਬਾਨੀ ਕਰਦਾ ਹੈ।

ਖੀਚਨ ਵਿੱਚ ਇੱਕ ਝਰੋਖਾ

ਭਾਰਤ ਦੀ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਪਿੰਡ ਦੀ ਆਬਾਦੀ 7025 ਹੈ, ਜਿਸ ਵਿੱਚ 3729 ਪੁਰਸ਼ ਅਤੇ 3296 ਔਰਤਾਂ ਸ਼ਾਮਲ ਹਨ। ਪਿੰਡ ਵਿੱਚ 1190 ਪਰਿਵਾਰ ਰਹਿੰਦੇ ਹਨ। [1]

ਪਿੰਡ ਵਿੱਚ ਬਹੁਤ ਸਾਰੇ ਮਾਰਵਾੜੀ ਜੈਨ ਪਰਿਵਾਰ ਹਨ। ਸਥਾਨਕਵਾਸੀ ਜੈਨ ਭਿਕਸ਼ੂ ਪ੍ਰਕਾਸ਼ਚੰਦ (ਗਿਆਨ ਗੁਚ ਸੰਪ੍ਰਦਾਇ ਦੇ ਆਗੂ) ਅਤੇ ਉੱਤਮਚੰਦ ਜੀ (ਸਮਰਥ ਗੁਚ ਸੰਪ੍ਰਦਾਇ ਦੇ ਆਗੂ) ਦਾ ਇਸ ਪਿੰਡ ਵਿੱਚ ਜਨਮ ਹੋਇਆ ਸੀ।

ਹਵਾਲੇ[ਸੋਧੋ]

  1. "District Census Handbook: Jodhpur" (PDF). Directorate of Census Operations, Rajasthan. Retrieved 25 September 2015.