ਖੁਜਰਾਹੋ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੁਜਰਾਹੋ ਰੇਲਵੇ ਸਟੇਸ਼ਨ, ਮੱਧ ਪ੍ਰਦੇਸ਼ ਦੇ ਛਤਰਪੁਰ ਜਿਲੇ ਵਿੱਚ ਸਥਿਤ ਹੈ ਜਿਸ ਦਾ ਨਿਰਮਾਣ 2008 ਵਿੱਚ ਹੋਇਆ। ਇਹ ਰੇਲਵੇ ਸਟੇਸ਼ਨ ਮੱਧ ਕਾਲੀਨ ਦੇ ਹਿੰਦੂ ਅਤੇ ਜੈਨ ਮੰਦਿਰਾ ਦੇ ਸਮਾਰਕ ਤੱਕ ਯਾਤਰਾ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਉਦਾ ਹੈ। ਇਹ ਮੱਧ ਕਲੀਨ ਸਮਾਰਕ ਅਾਪਣੀਆਂ ਕਾਮੁਕ ਮੂਰਤੀਆ ਵਾਸਤੇ ਮਸ਼ਹੂਰ ਹਨ, ਇਹਨਾ ਮੰਦਿਰਾ ਦਾ ਨਿਰਮਾਣ 950 ਅਤੇ 1150 ਦੇ ਵਿੱਚ ਚੰਦੇਲਾ ਸਮਰਾਟ ਨੇ ਕਰਵਾਇਆ ਸੀ।

ਇਤਿਹਾਸ[ਸੋਧੋ]

ਝਾਸੀ ਮਾਣਿਕਪੁਰ ਲਾਇਨ 1889 ਵਿੱਚ ਇੰਡੀਅਨ ਮਿਡਲੈਡ ਰੇਲਵੇ ਨੇ ਕਰਵਾਈ ਸੀ। ਝਾਸੀ ਮਾਣਿਕਪੁਰ ਲਾਈਨ ਤੇ ਇੱਕ ਬਰਾਂਚ ਲਾਈਨ ਜੋਕਿ ਖੁਜਰਾਹੋ ਨੂੰ ਮੋਹਾਬਾ ਨਾਲ ਜੋੜਦੀ ਹੈ ਜਿਸ ਦੀ ਸ਼ੁਰੁਆਤ 2008 ਵਿੱਚ ਕੀਤੀ ਗਈ ਸੀ।[1] ਖੁਜਰਾਹੋ ਨੂੰ ਦਿੱਲੀ-ਚੇਨਈ ਲਾਇਨ ਤੇ ਟ੍ਰੇਨ ਦੀ ਮਦਦ ਨਾਲ ਝਾਸੀ ਨਾਲ ਨੂੰ ਜੋੜਿਆ ਗਿਆ। ਉਸੇ ਤਰ੍ਹਾ ਹਾਵੜਾ ਦਿੱਲੀ ਲਾਈਨ ਤੇ ਇਸ ਨੂੰ ਕਾਨਪੁਰ ਤੋ ਜੋੜਿਆ ਗਿਆ ਹੈ।

ਸੁਵਿਧਾਵਾ[ਸੋਧੋ]

ਖੁਜਰਾਹੋ ਰੇਲਵੇ ਸਟੇਸ਼ਨ, ਖੁਜਰਾਹੋ ਕਸਬੇ ਤੋ ਸਿਰਫ 5 ਕਿਲੋਮੀਟਰ ਦੂਰੀ ਤੇ ਸਤਿਥ ਹੈ। ਖੁਜਰਾਹੋ ਦਾ ਸਿਟੀ ਸੈਂਟਰ ਅਤੇ ਹੋਰ ਮੰਦਿਰ ਖੁਜਰਾਹੋ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ ਹਨ। ਖੁਜਰਾਹੋ ਰੇਲਵੇ ਸਟੇਸ਼ਨ ਤੋਂ ਖੁਜਰਾਹੋ ਜਾਣ ਲਈ ਬੱਸ ਸੇਵਾ ਉਪਲਬਧ ਨਹੀ ਹੈ। ਯਾਤਰੀ ਆਮ ਤੌਰ ਤੇ ਆਟੋ ਰਿਕ੍ਸ਼ਾ ਦੀ ਮਦਦ ਨਾਲ ਯਾਤਰਾ ਕਰਦੇ ਹਨ। ਖੁਜਰਾਹੋ ਰੇਲਵੇ ਸਟੇਸ਼ਨ ਤੇ ਕਲਾਕ ਰੂਮ ਮੌ_ਜੂਦ ਹੈ ਜਿਸ ਵਿੱਚ ਕੋਈ ਵੀ ਯਾਤਰੀ ਨਾ-ਮਾਤਰ ਕਿਰਾਇਆ ਦੇ ਕੇ ਆਪਣਾ ਸਮਾਨ ਰੱਖ ਸਕਦਾ ਹੈ। ਯਾਤਰੀ ਦੀ ਸਹੂਲਤ ਲਈ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਖੁਜਰਾਹੋ ਦੇ ਸਥਾਨਕ ਨਕਸ਼ੇ ਮਿਲ ਜਾਂਦੇ ਹਨ।[2]

ਯਾਤਰੀਆਂ ਦਾ ਆਗਮਨ[ਸੋਧੋ]

ਖੁਜਰਾਹੋ ਰੇਲਵੇ ਸਟੇਸ਼ਨ ਹਰ ਰੋਜ ਤਕਰੀਬਨ3000 ਯਾਤਰੀਆਂ ਦਾ ਸੁਆਗਤ ਕਰਦਾ ਹੈ।[3][4] ਹੁਜ੍ਰਾਹੋ ਰੇਲਵੇ ਸਟੇਸ਼ਨ ਤੋ ਖੁਜਰਾਹੋ ਵਾਸਤੇ ਸਿੱਧੀ ਟ੍ਰੇਨ ਯੂਪੀ ਸੰਪਰਕ ਕ੍ਰਾਂਤੀ ਐਕਸਪ੍ਰੈਸ ਦੇ ਨਾਮ ਨਾਲ ਚਲਦੀ ਹੈ। ਇਹ ਦਿੱਲੀ ਤੋ ਮੋਹਾਬਾ, ਝਾਸੀ ਅਤੇ ਗਵਾਲੀਅਰ ਹੋ ਕੇ ਰੋਜਾਨਾ ਖੁਜਰਾਹੋ ਵਾਸਤੇ ਚਲਦੀ ਹੈ।

ਖੁਜਰਾਹੋ ਟ੍ਰੇਨ ਦੇ ਮਾਧਿਅਮ ਨਾਲ ਰਾਜਸਥਾਨ ਨਾਲ ਵੀ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਖੁਜਰਾਹੋ ਰੇਲਵੇ ਸਟੇਸ਼ਨ ਵਾਸਤੇ ਉਦੇਪੁਰ ਗਵਾਲੀਅਰ ਨਾਮ ਦੀ ਰੋਜਾਨਾ ਟ੍ਰੇਨ ਆਗਰਾ, ਜੈਪੁਰ ਅਤੇ ਉਦੇਪੁਰ ਵਾਸਤੇ ਚਲਦੀ ਹੈ। ਖੁਜਰਾਹੋ ਰੇਲਵੇ ਸਟੇਸ਼ਨ ਤੋ ਕਾਨਪੁਰ ਵਾਸਤੇ ਰੋਜਾਨਾ ਇੱਕ ਸਥਾਨਕ ਟ੍ਰੇਨ ਵੀ ਹੈ ਇਸ ਤੋ ਇਲਾਵਾ ਬੁੰਦੇਲਖੰਡ ਏਕ੍ਸਪ੍ਰੇਸ ਟ੍ਰੇਨ ਸਪਤਾਹ ਵਿੱਚ ਤਿੰਨ ਵਾਰ ਚਲਦੀ ਹੈ ਜੋ ਕਿ ਖੁਜਰਾਹੋ ਤੇ ਵਾਰਾਨਸੀ ਨੂੰ ਆਪਸ ਵਿੱਚ ਜੋੜਦੀ ਹੈ।[5]

ਹਵਾਲੇ[ਸੋਧੋ]

  1. Jamal, Asraf. "NCR's glorious 10 years of bringing world to Agra, Jhansi, Khajuraho". Times of India, 2 April 2013. Archived from the original on 3 ਦਸੰਬਰ 2013. Retrieved 15 November 2013. {{cite web}}: Unknown parameter |dead-url= ignored (help)
  2. "Khajuraho experiences". GoUNESCO. Archived from the original on 13 ਨਵੰਬਰ 2013. Retrieved 16 November 2013. {{cite web}}: Unknown parameter |dead-url= ignored (help)
  3. "Khajuraho Train Station". cleartrip.com. Retrieved 16 December 2016.
  4. "Khajuraho railway station". Indian Rail Enquiry. Retrieved 15 November 2013.
  5. "Khajuraho Departures".