ਖੁੱਡੀ ਖੁਰਦ
ਖੁੱਡੀ ਖੁਰਦ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।[1] ਇਹ ਪਿੰਡ ਮਾਲਵਾ ਉਪਭਾਸ਼ਾਈ ਖੇਤਰ ਵਿੱਚ ਪੈਂਦਾ ਹੈ। ਇਹ ਪਿੰਡ ਫੂਲਕੀਆ ਮਿਸਲ ਦੀ ਰਾਣੀ ਚੰਦ ਕੌਰ ਨੇ 1840 ਵਿੱਚ ਵਸਾਇਆ। ਕਿਸੇ ਵੇਲੇ ਇਹ ਇਲਾਕੇ ਨੂੰ 'ਭੱਡਲੀ' (ਪੰਡਤ ਕਰਤਾਰ ਸਿੰਘ ਦਾਖਾ ਜੀ ਨੇ ਪੰਜਾਬ ਵਿੱਚ ਵਗਣ ਵਾਲੀਆਂ ਗਿਆਰਾਂ ਛੋਟੀਆਂ-ਵੱਡੀਆਂ ਨਦੀਆਂ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਇੱਕ ਭੱਡਲੀ[2] ਵੀ ਹੈ) ਕਿਹਾ ਜਾਂਦਾ ਸੀ। ਇਥੇ ਲੋਕਾਂ ਨੂੰ ਦਰਿਆਵਾਂ ਤੋਂ ਪਾਰ ਲੰਘਾਉਣ ਲਈ ਕਰਾਏ ਤੇ ਕਿਸਤੀਆਂ ਚਲਾਉਣ ਵਾਲੇ ਮਲਾਹ ਇਥੇ ਵਸਦੇ ਸਨ। ਜਦੋਂ ਨੇੜਲਾ ਪਿੰਡ ਸੋਹੀਵਾਲ ਉੱਜੜ ਗਿਆ ਤਾਂ ਇਹ ਮਲਾਹ ਬੇਰੁਜਗਾਰ ਹੋ ਗਏ। ਇਹਨਾਂ ਲੋਕਾਂ ਨੂੰ ਵਸਾਉਣ ਲਈ ਰਾਣੀ ਚੰਦ ਕੌਰ ਨੇ ਪਹਿਲ ਕੀਤੀ।
ਜਦੋਂ ਫੂਲਕੀਆ ਮਿਸਲ ਦਾ ਰਾਜਾ ਜਸਵੰਤ ਸਿੰਘ 66 ਵਰ੍ਹੇ ਉਮਰ ਭੋਗ ਕੇ 1840 ਵਿੱਚ ਅਕਾਲ ਚਲਾਣਾ ਕਰ ਗਿਆ ਤਾਂ ਉਸ ਵੇਲੇ ਉਸ ਦੇ ਲੜਕੇ ਦੀ ਉਮਰ ਪੂਰੀ 18 ਸਾਲ ਨਹੀਂ ਸੀ। ਰਾਜਾ ਜਸਵੰਤ ਸਿੰਘ ਦੀ ਰਾਣੀ ਚੰਦ ਕੌਰ ਜੋ ਪਤੀ ਦੀ ਮੌਤ ਤੋਂ ਬਾਅਦ ਤੇ ਪੁੱਤਰ ਦਵਿੰਦਰ ਸਿੰਘ ਦੇ ਨਾਬਾਲਗ ਹੋਣ ਕਰਕੇ ਰਾਜ ਭਾਗ ਚਲਾ ਰਹੀ ਸੀ ਨੇ ਕਈ ਜ਼ਿਕਰਯੋਗ ਕੰਮ ਕੀਤੇ। ਇਸ ਸਮੇਂ ਹੀ ਰਾਣੀ ਚੰਦ ਕੌਰ ਨੇ ਖੁੱਡੀ ਖੁਰਦ ਪਿੰਡ ਵਸਾਇਆ। ਦਵਿੰਦਰ ਸਿੰਘ 5 ਅਕਤੂਬਰ 1840 ਨੂੰ 18 ਵਰ੍ਹਿਆਂ ਦੀ ਉਮਰ ਵਿੱਚ ਰਾਜਾ ਬਣ ਗਿਆ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਸਿਆਸੀ ਆਗੂ ਦਰਬਾਰਾ ਸਿੰਘ ਗੁਰੂ ਅਤੇ ਪ੍ਰਸਿੱਧ ਪੱਤਰਕਾਰ ਦਵਿੰਦਰਪਾਲ ਸਿੰਘ ਅਤੇ ਗੁਰਜੀਤ ਸਿੰਘ ਇਸੇ ਪਿੰਡ ਤੋਂ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |