ਸਮੱਗਰੀ 'ਤੇ ਜਾਓ

ਖੇਮ ਸਿੰਘ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੇਮ ਸਿੰਘ ਗਿੱਲ
ਜਨਮ(1930-09-01)ਸਤੰਬਰ 1, 1930
ਪਿੰਡ - ਕਾਲੇਕਾ, ਜਿਲ੍ਹਾਂ ਮੋਗਾ, ਪੰਜਾਬ, ਭਾਰਤ
ਮੌਤ17 ਸਤੰਬਰ 2019(2019-09-17) (ਉਮਰ 89)
ਪੇਸ਼ਾਜਨੈਟਿਕਸਿਸਟ

ਪਲਾਂਟ ਬ੍ਰੀਡਰ

ਅਕਾਦਮਿਕ
ਸਰਗਰਮੀ ਦੇ ਸਾਲਸੰਨ 1951
ਲਈ ਪ੍ਰਸਿੱਧਜਨੈਟਿਕਸਿਸਟ
ਪਲਾਂਟ ਬ੍ਰੀਡਰ
ਜੀਵਨ ਸਾਥੀਸਵ. ਸੁਰਜੀਤ ਕੌਰ ਗਿੱਲ
ਬੱਚੇਡਾ. ਬਲਜੀਤ ਸਿੰਘ ਗਿੱਲ

ਡਾ. ਦਵਿੰਦਰ ਕੌਰ ਗਿੱਲ

ਰਣਜੀਤ ਸਿੰਘ ਗਿੱਲ
ਪੁਰਸਕਾਰਪਦਮ ਭੂਸ਼ਣ
ਰਫ਼ੀ ਅਹਮਦ ਕਿਦਵਾਈ ਅਵਾਰਡ

ਆਈ.ਸੀ.ਏ.ਆਰ. ਟੀਮ ਰਿਸਰਚ ਅਵਾਰਡ
FICCI ਅਵਾਰਡ
ICAR ਗੋਲਡਨ ਜੁਬਲੀ ਅਵਾਰਡ

ISOR ਸਿਲਵਰ ਜੁਬਲੀ ਅਵਾਰਡ

ਖੇਮ ਸਿੰਘ ਗਿੱਲ (1 ਸਤੰਬਰ 1930 - 17 ਸਤੰਬਰ 2019) ਇਕ ਭਾਰਤੀ ਜਨੈਟਿਕਸਿਸਟ, ਪਲਾਂਟ ਬ੍ਰੀਡਰ, ਜੈਵ-ਵਿਗਿਆਨਿਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੀ ਸਨ।[1] ਇਨ੍ਹਾਂ ਨੂੰ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ "ਪੰਜਾਬ ਵਿਚ ਕਾਣਕ ਅਤੇ ਹਾਈਬ੍ਰੀਡ ਕਣਕ ਉਪਰ ਖੋਜ" (Research on wheat and triticale in the Punjab) ਨਾਂ ਦੀ ਕਿਤਾਬ ਵੀ ਲਿਖੀ।[2]  ਉਹ ਕਲਗੀਧਰ ਟਰੱਸਟ ਅਤੇ ਕਲਗੀਧਰ ਸੁਸਾਇਟੀ, ਬੜੂ ਸਾਹਿਬ  ਦੇ ਵਾਈਸ ਪ੍ਰੈਜ਼ੀਡੈਂਟ ਹਨ, ਜੋ ਸਭ ਤੋਂ ਵੱਡਾ ਸਿੱਖ ਚੈਰੀਟੀਆਂ ਵਿੱਚੋਂ ਇੱਕ ਹੈ।[3]  ਇਨ੍ਹਾਂ ਨੂੰ 'ਰਫ਼ੀ ਅਹਮਦ ਕਿਦਵਾਈ ਅਵਾਰਡ',  'ਆਈ.ਸੀ.ਏ.ਆਰ. ਟੀਮ ਰਿਸਰਚ ਅਵਾਰਡ FICCI ਅਵਾਰਡ', 'ICAR ਗੋਲਡਨ ਜੁਬਲੀ ਅਵਾਰਡ', 'ISOR ਸਿਲਵਰ ਜੁਬਲੀ ਅਵਾਰਡ' ਅਤੇ ਭਾਰਤ ਸਰਕਾਰ ਦੁਆਰਾ ਵਿਗਿਆਨ ਵਿਚ ਸਹਿਯੋਗ ਲਈ 'ਪਦਮ ਭੂਸ਼ਣ' ਪੁਰਸਕਾਰ ਨਾਲ ਨਵਾਜਿਆ ਗਿਆ।

ਜੀਵਨ

[ਸੋਧੋ]

ਖੇਮ ਸਿੰਘ ਗਿੱਲ ਨੇ 1 ਸਿਤੰਬਰ, 1930 ਨੂੰ ਭਾਰਤ ਦੇ ਪੰਜਾਬ ਰਾਜ ਦੇ ਇਕ ਛੋਟੇ ਜਿਹੇ ਪਿੰਡ ਕਾਲੇਕੇ, ਜਿਲ੍ਹਾ ਮੋਗਾ, ਪੰਜਾਬ  ਵਿਚ ਜਨਮ ਲਿਆ। ਇਨ੍ਹਾਂ ਨੇ 1949 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਗਰੀਕਲਚਰਲ ਸਾਇੰਸ (ਬੀ.ਐਸ.ਸੀ.) ਵਿਚ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਮਾਸਟਰ ਦੀ ਡਿਗਰੀ (ਐਮਐਸਸੀ) 1951 ਵਿਚ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਇਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਅਾਤ ਇਕ ਖੇਤੀਬਾੜੀ ਰਿਸਰਚ ਸਹਾਇਕ ਦੇ ਤੌਰ ਤੇਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕੀਤੀ ਅਤੇ ਫੇਰ 1963 ਵਿਚ ਕੈਲੀਫ਼ੋਰਨੀਆ ਯੂਨੀਵਰਸਿਟੀ ਵਿਚ ਆਪਣੀ ਪੀਐਚ.ਡੀ ਡਿਗਰੀ ਪੂਰੀ ਕੀਤੀ। ਭਾਰਤ ਆਉਣ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੇ ਤੌਰ 'ਤੇ ਅਤੇ ਡਿਪਰਟਮੈਂਟ ਆਫ਼ ਜੈਨਿਟਿਕ (1966-68) ਦੇ ਮੁੱਖੀ ਵਜੋਂ ਨਿਯੁਕਤ ਹੋਏ। ਇਸ ਤੋਂ ਬਾਅਦ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁੱਖੀ (1968-79) ਵੀ ਰਹੇ। ਇਸ ਤੋਂ ਖੇਤੀਬਾੜੀ ਕਾਲਜ ਦੇ ਡੀਨ(1979-83), ਡਿਰੈਕਟਰ ਆਫ ਰਿਸਰਚ (1983-87), ਡਿਰੈਕਟਰ ਆਫ ਐਕਸਟੈਨਸ਼ਨ ਐਜੂਕੇਸ਼ਨ (1987-89) ਵੀ ਰਹੇ। 1990 ਵਿਚ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਵੀ ਬਣੇ।


[1]

ਇਨ੍ਹਾਂ ਨੂੰ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "Ranjit Singh 'Kuki' Gill". Nau Jawani. 2016. Retrieved May 20, 2016.
  2. Khem Singh Gill (1979). Research on wheat and triticale in the Punjab. Punjab Agricultural University. p. 128. ASIN B0007B06LU.
  3. "Home". The Kalgidhar Society, Baru Sahib. 2013-11-13. Retrieved 2017-01-12.[permanent dead link]