ਸਮੱਗਰੀ 'ਤੇ ਜਾਓ

ਗਜ਼ਨਵੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ਼ਜ਼ਨਵੀ ਸਲਤਨਤ ਇੱਕ ਏਸੀਆਈ ਸਲਤਨਤ ਸੀ ਜਿਹੜੀ 963 ਤੋਂ 1115 ਤੱਕ ਰਹੀ ਇਹਦੇ ਵਿੱਚ ਅਫ਼ਗ਼ਾਨਿਸਤਾਨ, ਪਾਕਿਸਤਾਨ, ਈਰਾਨ ਤੇ ਮੱਧ ਏਸ਼ੀਆ ਦੇ ਕੁਝ ਦੇਸ ਸਨ। ਇਹ ਸਲਤਨਤ ਸਾਮਾ ਨਿਆ ਦੇ ਗ਼ੁਲਾਮ ਤਰਕ ਸਰਦਾਰਾਂ ਅਲਪਤਗੀਨ ਤੇ ਸਬਕਤਗੀਨ ਤੋਂ ਸੁਰੂ ਹੋਈ। ਅਲਪਤਗੀਨ ਸਾਮਾਨੀ ਸਲਤਨਤ ਦਾ ਇੱਕ ਸਰਦਾਰ ਸੀ ਜਿਸਨੇ ਗ਼ਜ਼ਨੀ ਆ ਕੇ ਆਪਣੇ ਰਾਜ ਦੀ ਨੀਹ ਰੱਖੀ। ਇਸ ਦੇ ਮਰਨ ਤੋਂ ਮਗਰੋਂ ਉਹਦਾ ਜਵਾਈ ਸਬਕਤਗੀਨ ਇਹਦੇ ਵਿੱਚ ਵਾਧਾ ਕਰਨ ਲੱਗ ਪਿਆ ਤੇ ਸਭ ਤੋਂ ਵੱਧ ਵਾਧਾ ਸਬਕਤਗੀਨ ਦੇ ਪੁੱਤਰ ਸੁਲਤਾਨ ਮਹਿਮੂਦ ਗ਼ਜ਼ਨਵੀ ਨੇ ਕੀਤਾ।

ਮਹਿਮੂਦ ਗ਼ਜ਼ਨਵੀ[ਸੋਧੋ]

ਯਮੀਨ ਅਲ ਦੌਲਾ ਮਹਿਮੂਦ (12 ਅਕਤੂਬਰ 971ਈ. - 30 ਅਪ੍ਰੈਲ 1030ਈ.) ਤੇ ਪੂਰਾ ਨਾਂ ਯਮੀਨ ਅਲ ਦੌਲਾ ਅਬਦ ਅਲਕਾ ਸਮ ਮਹਿਮੂਦ ਇਬਨ ਸਬਕਤਗੀਨ ਉਲ ਮਾਰੂਫ਼ ਸੁਲਤਾਨ ਮਹਿਮੂਦ ਗ਼ਜ਼ਨਵੀ, 997ਈ. ਤੋਂ ਆਪਣੇ ਇੰਤਕਾਲ ਤੱਕ ਸਲਤਨਤ ਗਜ਼ਨਵੀਆ ਦੇ ਹੁਕਮਰਾਨ ਰਿਹਾ ਤੇ ਉਸ ਨੇ ਗ਼ਜ਼ਨੀ ਸ਼ਹਿਰ ਨੂੰ ਦੁਨੀਆ ਦੇ ਸਭ ਤੋਂ ਦੌਲਤਮੰਦ ਸ਼ਹਿਰ ਚ ਤਬਦੀਲ ਕਰ ਦਿੱਤ। ਉਸਦੀ ਸਲਤਨਤ ਵਿੱਚ ਅਫ਼ਗ਼ਾਨਿਸਤਾਨ, ਈਰਾਨ, ਪਾਕਿਸਤਾਨ ਦੇ ਕਈ ਹਿੱਸੇ ਤੇ ਉਤਲਾ ਲਹਿੰਦਾ ਹਿੰਦੁਸਤਾਨ ਸ਼ਾਮਿਲ ਸਨ। ਮਿਹਮੂਦ ਇਸਲਾਮ ਦਾ ਪਹਿਲਾ ਹੁਕਮਰਾਨ ਸੀ ਜਿਸ ਨੇ ਸੁਲਤਾਨ ਦਾ ਰੁਤਬਾ ਇਖ਼ਤਿਆਰ ਕੀਤਾ।

ਹਵਾਲੇ[ਸੋਧੋ]