ਗਣਭਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

thumb ਗਣਭਵਨ (ਜਾਂ ਗਣ-ਭਵਨ, ਬੰਗਾਲੀ: গণভবন) ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਜੋ ਕਿ ਰਾਜਧਾਨੀ ਢਾਕਾ ਦੇ ਸ਼ੇਰ-ਏ-ਬੰਗਾਲ ਨਗਰ ਵਿੱਚ ਸਥਿੱਤ ਰਾਸ਼ਟਰੀ ਸੰਸਦ ਭਵਨ ਦੇ ਉੱਤਰੀ ਸਿਰੇ 'ਤੇ ਬਣਿਆ ਹੋਇਆ ਹੈ।[1]

ਇਤਿਹਾਸ[ਸੋਧੋ]

ਗਣ ਭਵਨ ਦਾ ਨਿਰਮਾਣ 18ਵੀਂ ਸਦੀ ਦੌਰਾਨ ਹੋਇਆ ਸੀ। 24 ਜੁਲਾਈ 1967 ਨੂੰ ਪੱਛਮੀ ਪਾਕਿਸਤਾਨ ਦੇ ਅਬਦੁਲ ਮੋਨਿਮ ਖਾਨ ਨੇ ਇਸਨੂੰ ਸਰਕਾਰੀ ਰਿਹਾਇਸ਼ ਦਾ ਦਰਜਾ ਦਿੱਤਾ।

ਕਾਰਜ[ਸੋਧੋ]

ਇਹ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ। ਇੱਥੇ ਸਿਰਫ ਉਹ ਰਹਿੰਦਾ ਹੈ ਜਦਕਿ ਆਪਣੇ ਸਾਰੇ ਕੰਮ ਉਹ ਆਪਣੇ ਦਫ਼ਤਰ ਵਿੱਚ ਕਰਦਾ ਹੈ ਜੋ ਕਿ ਢਾਕਾ ਦੇ ਤੇਜ਼ਗਾਓਂ ਵਿੱਚ ਸਥਿੱਤ ਹੈ। ਉੱਥੇ ਉਹ ਆਪਣੇ ਹਰ ਪ੍ਰਕਾਰ ਦੇ ਕੰਮ ਜਿਵੇਂ ਕਿ ਸੁਰੱਖਿਆ ਸਬੰਧੀ, ਹੋਰ ਮੰਤਰਾਲਿਆਂ ਨਾਲ ਤਾਲਮੇਲ ਸਬੰਧੀ, ਜਾਸੂਸੀ ਸਬੰਧੀ ਆਦਿਕ ਕੰਮ ਕਰਦਾ ਹੈ।

ਈਦ ਵਾਲੇ ਦਿਨ ਪ੍ਰਧਾਨ ਮੰਤਰੀ ਪੂਰੀ ਅਵਾਮ ਨੂੰ ਈਦ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਸਭ ਮੰਤਰਾਲੇ ਮੁਖੀਆਂ, ਸੈਨਾ ਮੁਖੀਆਂ, ਦੂਜੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਸਮੇਤ ਸਭ ਨੂੰ ਈਦ ਦੀਆਂ ਵਧਾਈਆਂ ਦਿੰਦਾ ਹੈ। ਇਸ ਤੋਂ ਇਲਾਵਾ ਈਦ ਵਾਲੇ ਦਿਨ ਸਵੇਰੇ 9 ਵਜੇ ਤੋਂ ਆਮ ਲੋਕਾਂ ਨੂੰ ਵੀ ਗਣ ਭਵਨ ਦੇਖਣ ਦੀ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਲੋਕ ਨਮਾਜ਼ ਪੜ੍ਹਣ ਮਗਰੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕਤਾਰਾਂ ਵਿੱਚ ਲੱਗ ਜਾਂਦੇ ਹਨ।

ਟਿਕਾਣਾ[ਸੋਧੋ]

ਗਣ ਭਵਨ ਸੰਸਦ ਭਵਨ ਤੋਂ ਪੰਜ ਮਿੰਟ ਦੀ ਦੂਰੀ 'ਤੇ ਸਥਿੱਤ ਹੈ। ਲੇਕ ਰੋਡ ਪਾਰ ਕਰਨ 'ਤੇ ਅਤੇ ਮੀਰਪੁਰ ਰੋਡ ਦੇ ਇਹ ਉੱਤਰ-ਪੱਛਮੀ ਕੋਨੇ 'ਤੇ ਸਥਿੱਤ ਹੈ। ਇਹ ਖੇਤਰ ਬੰਗਲਾਦੇਸ਼ ਦਾ ਸਭ ਤੋਂ ਸੁਰੱਖਿਅਤ ਖੇਤਰ ਹੈ ਤੇ ਇੱਥੋਂ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਂਦੀ। ਬੰਗਲਾਦੇਸ਼ ਦੀ ਰਾਸ਼ਟਰੀ ਸੰਸਦ ਤੇ ਪ੍ਰਧਾਨ ਮੰਤਰੀ ਦਾ ਦਫ਼ਤਰ ਦੋਨੋਂ ਹੀ ਗਣ ਭਵਨ ਦੇ ਨਜ਼ਦੀਕ ਹਨ।

ਮੌਜੂਦਾ ਸਮੇਂ ਇਹ ਗਣ ਭਵਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤਾ ਗਿਆ ਹੈ। ਉਹ ਇੱਥੇ ਰਹਿ ਰਹੀ ਹੈ ਅਤੇ ਇਹ ਸਭ ਬੰਗਲਾਦੇਸ਼ ਦੇ ਸੰਵਿਧਾਨ ਅਨੁਸਾਰ ਹੀ ਤੈਅ ਕੀਤਾ ਹੋਇਆ ਹੈ।

ਭਵਨ ਕਲਾ[ਸੋਧੋ]

ਗਣਭਵਨ ਦੀ ਇਮਾਰਤ ਬਹੁਤ ਸੰਦਰ ਬਣੀ ਹੋਈ ਹੈ। ਇਸ 'ਤੇ ਲਾਲ, ਪੀਲੇ ਤੇ ਕਰੀਮ ਰੰਗ ਨਾਲ ਰੰਗਰੋਗਨ ਕੀਤਾ ਹੋਇਆ ਹੈ। ਗੇਟ ਤੋਂ ਦਾਖਲ ਹੋਣ ਤੋਂ ਬਾਅਦ ਸਾਹਮਣੇ ਇਸ ਇਮਾਰਤ ਬਣੀ ਹੋਈ ਹੈ।

ਹਵਾਲੇ[ਸੋਧੋ]

  1. "PM moves to Gono Bhaban". The Daily Star. March 6, 2010.