ਸਮੱਗਰੀ 'ਤੇ ਜਾਓ

ਗਦਰੀ ਬਾਬਾ ਵਿਸਾਖਾ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਤ ਵਿਸਾਖਾ ਸਿੰਘ(1877-1957) ਗਦਰ ਪਾਰਟੀ ਦੇ ਮੋਢੀਆਂ ਵਿਚੋਂ ਸਨ। ਵਿਸਾਖਾ ਸਿੰਘ ਦਾ ਕਾਵਿ ਸਿੱਧ ਪਧਰਾ ਬਿਰਤਾਂਤ ਹੈ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਸੰਤ ਵਿਸਾਖਾ ਸਿੰਘ ਦੀ ਸਵੈ-ਜੀਵਨੀ ਨੂੰ ਸੰਪਾਦਿਤ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਕਾਸ਼ਿਤ ਕਰਵਾਇਆ। [1]

ਜੀਵਨ

[ਸੋਧੋ]

ਸੰਤ ਵਿਸਾਖਾ ਸਿੰਘ ਦਾ ਜਨਮ 1877 ਨੂੰ ਦਦੇਹਰ ਵਿੱਚ ਹੋਇਆ। 1896 ਤੋਂ 1904 ਤੱਕ ਇਹ ਫੋਜੀ ਦੀ ਨੋਕਰੀ ਕੀਤੀ। ਇਹ 1909 ਦੇ ਕਰੀਬ ਅਮਰੀਕਾ ਪਹੁੰਚੇ ਅਤੇ 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਕੀਤੀ। ਇਹਨਾਂ ਨੂੰ ਲਾਹੋਰ ਸਾਜਿਸ਼ ਕੇਸ ਵਿੱਚ ਕਾਲੇਪਾਣੀ ਦੀ ਸਜ਼ਾ ਹੋਈ ਅਤੇ ਜੇਲ੍ਹ ਵਿੱਚ ਵੀ ਸੰਘਰਸ਼ ਕਰਦੇ ਰਹੇ। 14 ਅਪ੍ਰੈਲ,1920 ਨੂੰ ਵਿਸਾਖਾ ਸਿੰਘ ਦੀ ਰਿਹਾਈ ਹੋਈ। ਇਹ ਕਿਸਾਨ ਲਹਿਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖ-ਵੱਖ ਸਮੇਂ ਕੰਮ ਕਰਦੇ ਰਹੇ ਅਤੇ ਸਾਰੀ ਜ਼ਿੰਦਗੀ ਧਾਰਮਿਕ,ਸਮਾਜਕ ਤੇ ਇਨਕਲਾਬੀ ਤਵਾਰੀਖਾਂ(ਇਤਿਹਾਸ) ਨਾਲ ਜੁੜੇ ਰਹੇ। ਗਦਰ ਲਹਿਰ ਦੇ ਕਵੀਆਂ ਵਾਂਗ,ਵਿਸਾਖਾ ਸਿੰਘ ਦੀ ਭਾਸ਼ਾ ਅਤੇ ਮੁਹਾਵਰੇ,ਉਸ ਸਮੇਂ ਪ੍ਰਚਲੱਤ ਕਾਵਿ ਰੂਪਾਂ ਅਤੇ ਕਾਵਿ ਛੰਦਾਂ ਵਿੱਚ ਲੋਕਾਂ ਦੇ ਸਮਝ ਆਉਣ ਵਾਲੀ ਸੀ। ਇਸ ਨੇ ਆਪਣੀ ਕਵਿਤਾ ਅੰਗ੍ਰੇਜੀ ਸਾਮਰਾਜ ਦੇ ਖਿਲਾਫ਼ ਰਚੀ।[2]

ਹਵਾਲੇ

[ਸੋਧੋ]
  1. ਡਾ. ਰਾਜਿੰਦਰ ਪਾਲ ਸਿੰਘ,ਡਾ. ਜੀਤ ਸਿੰਘ ਜੋਸ਼ੀ,ਹਾਸ਼ੀਏ ਦੇ ਹਾਸਲ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ,2013,ਪੰਨਾ ਨੰ.-79
  2. ਡਾ. ਰਾਜਿੰਦਰ ਪਾਲ ਸਿੰਘ,ਡਾ. ਜੀਤ ਸਿੰਘ ਜੋਸ਼ੀ,ਹਾਸ਼ੀਏ ਦੇ ਹਾਸਲ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ,2013,ਪੰਨਾ ਨੰ.-80