ਗਰਭਪਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੱਠ ਹਫ਼ਤੇ ਦੇ ਗਰਭ ਦਾ ਖ਼ਲਾਅ ਨਾਲ਼ ਖਿੱਚ ਕੇ ਗਰਭਪਾਤ
1: ਜੇਰਦਾਨੀ
2: ਭਰੂਣ
3: ਬੱਚੇਦਾਨੀ ਦੀ ਅੰਦਰਲੀ ਤਹਿ
4: ਸਪੈਕੂਲਮ (ਚੌੜਾ ਕਰ ਕੇ ਵਿਖਾਉਣ ਵਾਲਾ ਸ਼ੀਸ਼ਾ)
5: ਖ਼ਲਾਅ ਯੰਤਰ
6: ਖਿੱਚਣ ਵਾਲੇ ਪੰਪ ਨਾਲ਼ ਜੁੜਿਆ ਹੋਇਆ

ਤੂਆ ਜਾਂ ਗਰਭਪਾਤ ਜੀਵਨ-ਸਮਰੱਥਾ ਤੋਂ ਪਹਿਲਾਂ ਹੀ ਭਰੂਣ ਜਾਂ ਗਰਭ ਨੂੰ ਬੱਚੇਦਾਨੀ ਤੋਂ ਬਾਹਰ ਕੱਢ ਕੇ ਗਰਭ-ਧਾਰਨ ਨੂੰ ਖ਼ਤਮ ਕਰਨ ਦੀ ਵਿਧੀ ਨੂੰ ਆਖਦੇ ਹਨ। ਇਹ ਆਪਣੇ ਆਪ ਵੀ ਹੋ ਸਕਦਾ ਹੈ ਜਦੋਂ ਇਹਨੂੰ ਤੂਣ (miscarriage) ਆਖਦੇ ਹਨ ਜਾਂ ਕਈ ਵਾਰ ਬਾਹਰੋਂ ਕੀਤਾ ਜਾਂਦਾ ਹੈ।

ਗਰਭਪਾਤ ਦਵਾਈਆਂ ਨਾਲ ਜਾਂ ਇਲਾਜ ਕਰ ਕੇ ਕੀਤਾ ਜਾਂਦਾ ਹੈ। ਜੇ ਇਹ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਖਖਤਰਾ ਨਹੀਂ ਹੈ। ਪਰ ਜੇਕਰ ਇਹ ਸਹੀ ਢੰਗ ਨਾਲ ਨਾ ਕੀਤਾ ਜਾਵੇ ਤਾਂ ਇਸ ਨਾਲ ਮੌਤ ਵੀ ਹੋ ਸਕਦੀ ਹੈ।

ਗਰਭਪਾਤ ਕਰਕੇ ਸਾਲਾਨਾ ੪੭,੦੦੦ ਮੌਤਾਂ ਹੁੰਦੀਆਂ ਹਨ ਅਤੇ ੫੦ ਲੱਖ ਔਰਤਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਂਦਾ ਹੈ।[1] ਵਿਸਵ ਸਿਹਤ ਸੰਸਥਾ (World health organisation) ਨੇ ਗਰਭਪਾਤ ਨੂੰ ਕਾਨੂੰਨੀ ਤੇ ਸੁਰੱਖਿਅਤ ਬਣਾਉਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਇਸ ਕਾਰਨ ਹੁੰਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ।

ਸਾਲਾਨਾ ੫ ਕਰੋੜ ੬੦ ਲੱਖ ਗਰਭਪਾਤ ਦੁਨੀਆ ਭਰ ਵਿਚ ਕੀਤੇ ਜਾਜਾਂਦੇ ਹਨ, ਇਹਨਾਂ ਵਿੱਚੋਂ ੪੫% ਗਰਭਪਾਤ ਸਹੀ ਢੰਗ ਨਾਲ ਨਹੀਂ ਕੀਤੇ ਜਾਂਦੇ। ਗਰਭਪਾਤ ਦੀ ਦਰ ਵਿੱਚ ੨੦੦੩ ਤੋਂ ੨੦੦੮ ਤੱਕ ਬਹੁਤਾ ਫਰਕ ਨਹੀਂ ਆਇਆ।

ਜੇ ਇਤਿਹਾਸ ਵਿੱਚ ਦੇਖਿਆ ਜਾਵੇ ਤਾਂ ਗਰਭਪਾਤ ਜੜੀਆਂ-ਬੂਟੀਆਂ, ਜੋਰ ਨਾਲ ਮਾਲਿਸ਼ ਕਰਕੇ, ਤਿੱਖੇ ਔਜਾਰਾਂ ਨਾਲ, ਤੇ ਪੁਰਾਣੇ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਗਰਭਪਾਤ ਸੰਬੰਧੀ ਕਾਨੂੰਨ ਅਤੇ ਸੱਭਿਆਚਾਰਕ ਤੇ ਧਾਰਮਿਕ ਵਿਚਾਰ ਦੁਨੀਆ ਭਰ ਵਿਚ ਵੱਖ-ਵੱਖ ਹਨ।

ਹਵਾਲੇ[ਸੋਧੋ]

[1] Lohr, PA; Fjerstad, M; Desilva, U; Lyus, R (2014). "Abortion". BMJ. 348: f7553. doi:10.1136/bmj.f7553.