ਗਰਿਮਾ ਸੰਜੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਰਿਮਾ ਸੰਜੈ
Author Garima Sanjay
ਗਰਿਮਾ ਸੰਜੈ
ਜਨਮਅਲਾਹਬਾਦ ਉੱਤਰ ਪ੍ਰਦੇਸ਼ ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਅਲਾਹਬਾਦ ਯੂਨੀਵਰਸਿਟੀ
ਪੇਸ਼ਾਲੇਖਿਕਾ
ਸਾਥੀਸੰਜੈ ਕੁਮਾਰ
ਬੱਚੇਸ਼ਤਰੁਨਦਮ ਸ਼੍ਰੀਵਾਸਤਵ

ਗਰਿਮਾ ਸੰਜੈ (ਜਨਮ 15 ਜਨਵਰੀ, ਅਲਹਾਬਾਦ) ਇੱਕ ਲੇਖਕ - ਨਾਵਲਕਾਰ ਅਤੇ ਛੋਟੀ-ਕਹਾਣੀ ਲੇਖਕ, ਸਕ੍ਰਿਪਟ ਲੇਖਿਕਾ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹੈ। ਇਸਨੇ ਭਾਰਤੀ ਮੀਡੀਆ ਇੰਡਸਟਰੀ ਵਿੱਚ ਦੋ ਦਹਾਕੇ ਕੰਮ ਕੀਤਾ। ਇਸਨੇ ਕਈ ਮੁੱਦਿਆਂ ਉੱਪਰ ਵੱਖ ਵੱਖ ਕਿਤਾਬਾਂ ਦੀ ਰਚਨਾ ਕੀਤੀ। ਇਸਨੇ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਕੰਪਨੀਆਂ ਲਈ ਵੀ ਕਈ ਦਸਤਾਵੇਜ਼ੀ ਅਤੇ ਛੋਟੀਆਂ ਫ਼ਿਲਮਾਂ ਬਣਾਈਆਂ।

ਮੁੱਢਲਾ ਜੀਵਨ[ਸੋਧੋ]

ਇਸਦਾ ਜਨਮ 15 ਜਨਵਰੀ ਨੂੰ ਅਲਾਹਬਾਦ (ਉੱਤਰ ਪ੍ਰਦੇਸ਼) ਵਿੱਚ ਹੋਇਆ। ਇਸਨੇ ਆਪਣੀ ਸਕੂਲੀ ਸਿੱਖਿਆ ਸੈਂਟ. ਐਂਥਨੀ ਸਕੂਲ ਤੋਂ ਪ੍ਰਾਪਤ ਕੀਤੀ।. ਇਸਨੇ ਆਪਣੀ ਗ੍ਰੈਜੁਏਸ਼ਨ, ਅਰਥ-ਵਿਗਿਆਨ ਵਿੱਚ ਅਲਾਹਬਾਦ ਯੂਨੀਵਰਸਿਟੀ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਇਸਨੇ ਪੁਰਾਤਨ ਇਤਿਹਾਸ ਅਤੇ ਸੱਭਿਆਚਾਰ ਵਿੱਚ ਕੀਤੀ। ਗਰਿਮਾ ਨੇ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਉਨੀਕੇਸ਼ਨ ਤੋਂ ਮਾਸ ਮੀਡੀਆ ਸਟਡੀਜ਼ ਵਿੱਚ ਪੋਸਟ ਗ੍ਰੈਜੁਏਸ਼ਨ ਪੂਰੀ ਕੀਤੀ ਅਤੇ ਇਸਨੇ ਮੀਡੀਆ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਇਸਨੇ ਲਿਖਤੀ ਖੇਤਰ ਵਿੱਚ ਆਪਣਾ ਕਿੱਤਾ 20 ਸਾਲ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਸ਼ੁਰੂ ਕੀਤਾ।

ਵਿਸ਼ੇਸ਼ ਕੰਮ[ਸੋਧੋ]

ਇਸਦੇ ਵਿਸ਼ੇਸ਼ ਅਤੇ ਪ੍ਰਸਿੱਧ ਕਾਰਜ ਹਿੰਦੀ ਨਾਵਲ ਸਮ੍ਰਿਤੀਆਂ ਅਤੇ ਆਤੰਕ ਕੇ ਸਾਏ ਮੇਂ ਹਨ।[1][2][3][4] ਫ਼ਿਲਮ ਇੰਡਸਟਰੀ ਵਿੱਚ ਇਸਨੂੰ ਆਪਣੇ ਕੰਮ ਯੂਐਨਡੀਪੀ ਲਈ "ਜੀਐਲਓਐਫ" (Glacial Lake Outburst Flood) ਲਈ, "ਮਦਨ ਲਾਲ ਢੀਂਗਰਾ" ਫ਼ਿਲਮ ਭਾਰਤ ਦੀ ਵੰਡ ਲਈ ਅਤੇ ਡਾ. ਕਿਰਨ ਬੇਦੀ ਦੀ ਅਗਵਾਈ ਹੇਠਾਂ "ਭਾਰਤੀਆ ਪੁਲਿਸ- ਸਾਹਸ ਯੇ ਭੀ" ਬੀਪੀਆਰ&ਡੀ ਲਈਸ਼ਲਾਘਾ ਮਿਲੀ।

ਹਵਾਲੇ[ਸੋਧੋ]

  1. "VICE PRESIDENT RELEASES THE BOOK 'AATANK KE SAAYE MEN' BY GARIMA SANJAY". pib.nic.in. Retrieved 26 May 2016. 
  2. "Vice President Released a Book titled Smritiyan authored by Garima Sanjay". jagranjosh.com. Retrieved 26 May 2016. 
  3. ""Aatank Ke Saaye Men"". Press।nformation Bureau Govt of।ndia. Retrieved 27 May 2016. 
  4. Garima Sanjay (2015). Atank Ke Saaye Mein. Naī Dillī : Pratibhā Pratishṭhāna. ISBN 9789383111664. 

ਬਾਹਰੀ ਕੜੀਆਂ[ਸੋਧੋ]

Smritiyaan - http://pib.nic.in/newsite/mbErel.aspx?relid=97195