ਗਰੁੱਪ 14 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਰੁੱਪ 14 ਜਾਂ ਕਾਰਬਨ ਗਰੁੱਪ ਜੋ ਮਿਆਦੀ ਪਹਾੜਾ ਦੇ 14ਵੇਂ ਸਥਾਨ ਤੇ ਛੇ ਤੱਤਾਂ ਦਾ ਗਰੁੱਪ ਹੈ। 14 ਗਰੁੱਪ ਨੂੰ ਸੈਮੀਕੰਡਕਰ ਦੇ ਖੇਤਰ ਕਿਹਾ ਜਾਂਦਾ ਹੈ। ਪਹਿਲਾ ਇਸ ਗਰੁੱਪ ਦਾ ਨਾਮ ਗਰੁੱਪ।V ਸੀ।

ਰਸਾਇਣ ਗੁਣ[ਸੋਧੋ]

ਇਸ ਗਰੁੱਪ ਦੇ ਸਾਰੇ ਮੈਂਬਰ ਇੱਕ ਤਰਤੀਬ ਦਰਸਾਉਂਦੇ ਹਨ।

Z ਤੱਤ ਇਲੈਕਟ੍ਰਾਨ ਤਰਤੀਬ ਉਬਾਲ ਦਰਜਾ ਪਿਘਲਣ ਦਰਜਾ ਘਣਤਾ
(<g/m3)
ਪਰਮਾਣੂ ਅਰਧ ਵਿਆਸ
(ਪੈਕੋਮੀਟਰ)
ਸਮਸਥਾਨਕ
6 ਕਾਰਬਨ 2, 4 3825 °C 3825 °C 2.26 77 15
14 ਸਿਲੀਕਾਨ 2, 8, 4 3265 °C 1414 °C 2.33 118 23
32 ਜਰਮੇਨੀਅਮ 2, 8, 18, 4 2833 °C 939 °C 5.32 123 32
50 ਟੀਨ 2, 8, 18, 18, 4 2602 °C 232 °C 7.26 141 40
82 ਸਿੱਕਾ (ਧਾਤ) 2, 8, 18, 32, 18, 4 1749 °C 328 °C 11.3 175 38
114 ਫ਼ਲੀਰੋਬੀਅਮ 2, 8, 18, 32, 32, 18, 4 (ਅਨਾਮਾਨ) 6

ਇਸ ਗਰੁੱਪ ਦੇ ਹਰੇਕ ਤੱਤ ਦੇ ਸਭ ਤੋਂ ਬਾਹਰੀ ਸੈੱਲ ਵਿੱਚ 4 ਇਲੈਕਟਰਾਨ ਹਨ ਇਸ ਨੂੰ ਸਭ ਤੋਂ ਵੱਧ ਉਰਜਾ ਲੈਵਲ ਕਿਹਾ ਜਾਂਦਾ ਹੈ। ਕਾਰਬਨ ਰਿਣਾਤਮ ਆਇਨ ਨਾਲ ਕਾਰਬਾਈਡ (C4−) ਬਣਾਉਂਦਾ ਹੈ, ਇਹ ਚੋ-ਕੋਣਾ ਜਾਲ ਬਣਾਉਂਦਾ ਹੈ। ਸਿਲੀਕਾਨ ਅਤੇ ਜਰਮੇਨੀਅਮ ਦੋਨੋਂ ਹੀ ਧਨਾਤਮਿਕ ਆਇਨ +4 ਬਚਾਉਂਦੇ ਹਨ। ਟੀਨ ਅਤੇ ਸਿੱਕਾ (ਧਾਤ) ਦੋਨੋੇਂ ਹੀ ਧਾਤ ਹਨ। ਸਿਲੀਕਾਨ ਦੋ ਹਾਈਡਰਾਈਡ ਬਣਾਉਂਦਾ ਹੈ। ਜਿਵੇਂ SiH4 ਅਤੇ ਡਿਸੀਲੇਨ Si2H6 ਬਣਾਉਂਦਾ ਹੈ। ਜਰਮੇਨੀਅਮ ਵੀ ਦੋ ਹਾਈਡਰਾਈਡਜ਼: ਜਰਮਾਨੇ GeH4]] ਅਤੇ ਡਾਈਜਰਮਾਨੇ Ge2H6 ਬਣਉਂਦਾ ਹੈ। ਸਿੱਕਾ ਇੱਕ ਹਾਈਡਰਾਈਡ ਬਣਾਉਂਦਾ ਹੈ ਜਿਵੇਂ ਪਲੁਮਬਾਨੇ PbH4 ਬਣਾਉਂਦਾ ਹੈ।[1]

ਹੋਂਦ[ਸੋਧੋ]

ਕਾਰਬਨ ਧਰਤੀ ਦੀ ਪੇਪੜੀ ਵਿੱਚ 480 ਹਿੱਸਾ ਮਿਲੀਅਮ ਦਾ ਹੁੰਦੀ ਹੈ। ਇਹ ਵਾਤਾਵਰਨ ਵਿੱਚ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਦੇ ਰੂਪ ਵਿੱਚ ਹੁੰਦੀ ਹੈ। ਇਹ ਕਾਰਬਨ ਕੱਚੇ ਪਦਾਰਥਾ ਦਾ ਮੁੱਖ ਹਿੱਸਾ ਹੈ। ਸਿਲੀਕਾਨ ਧਰਤੀ ਦੀ ਪੇਪੜੀ ਦਾ 28% ਹੈ ਜੋ ਕਿ ਦੂਜਾ ਵੱਡਾ ਹਿੱਸਾ ਹੈ। ਜਰਮੇਨੀਅਮ ਧਰਤੀ ਦੀ ਪੇਪੜੀ ਦਾ ਮਿਲੀਅਨ ਵਿੱਚੋਂ ਦੋ ਹਿਸੇ ਹੁੰਦਾ ਹੈ। ਇਹ ਮਨੁੱਖ ਵਿੱਚ ਬਿਲੀਅਨ ਦਾ 71.4 ਹਿੱਸਾ ਹੁੰਦਾ ਹੈ। ਟੀਨ ਧਰਤੀ ਦੀ ਪੇਪੜੀ ਵਿੱਚ ਮਿਲੀਅਨ ਦਾ ਦੋ ਹਿਸਾ ਹੁੰਦਾ ਹੈ। ਮਨੁੱਖ ਦੀ ਸਰੀਰ ਵਿੱਚ ਮਿਲੀਅਨ ਦਾ 428 ਹਿੱਸਾ ਹੁੰਦਾ ਹੈ। ਸਿੱਕਾ ਧਰਤੀ ਦੀ ਪੇਪੜੀ ਦਾ ਮਿਲੀਅਨ ਦੇ 14 ਹਿੱਸਾ ਹੁੰਦਾ ਹੈ। ਇਹ ਮਨੁੱਖੀ ਸਰੀਰ ਦੇ ਭਾਰਤ ਦਾ 0.17% ਹੁੰਦਾ ਹੈ।

ਹਵਾਲੇ[ਸੋਧੋ]

  1. Tin compounds, retrieved January 24, 2013