ਗਲੂਔਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਲੂਔਨ ਮੁੱਢਲੇ ਕਣ ਹੁੰਦੇ ਹਨ ਜੋ ਕੁਆਰਕਾਂ ਦਰਮਿਆਨ ਤਾਕਤਵਰ ਫੋਰਸ ਲਈ ਐਕਸਚੇਂਜ ਪਾਰਟੀਕਲਾਂ (ਜਾਂ ਗੇਜ ਬੋਸੌਨਾਂ) ਦੇ ਤੌਰ 'ਤੇ ਭੂਮਿਕਾ ਅਦਾ ਕਰਦੇ ਹਨ, ਜੋ ਦੋ ਚਾਰਜ ਕੀਤੇ ਹੋਏ ਕਣਾਂ ਦਰਮਿਆਨ ਇਲੈਕਟ੍ਰੋਮੈਗਨੈਟਿਕ ਫੋਰਸ ਵਿੱਚ ਫੋਟੌਨਾਂ ਦੇ ਵਟਾਂਦਰੇ ਸਮਾਨ ਹੈ।

ਤਕਨੀਕੀ ਸ਼ਬਦਾਂ ਵਿੱਚ, ਗਲੂਔਨ ਵੈਕਟਰ ਗੇਜ ਬੋਸੌਨ ਹੁੰਦੇ ਹਨ ਜੋ ਕੁਆਂਟਮ ਕ੍ਰੋਮੋਡਾਇਨਾਮਿਕਸ (QCD) ਵਿੱਚ ਕੁਆਰਕਾਂ ਦੀ ਤਾਕਤਵਰ ਪਰਸਪਰ ਕ੍ਰਿਆ ਨੂੰ ਸੰਚਾਰਿਤ ਕਰਦੇ ਹਨ (ਦਾ ਮਾਧਿਅਮ ਬਣਦੇ ਹਨ)। ਗਲੂਔਨ ਆਪਣੇ ਆਪ ਵਿੱਚ ਤਾਕਤਵਰ ਪਰਸਪਰ ਕ੍ਰਿਆ ਦਾ ਕਲਰ ਚਾਰਜ ਚੁੱਕ ਕੇ ਰੱਖਦੇ ਹਨ। ਇਹ ਫੋਟੌਨ ਵਾਂਗ ਨਹੀਂ ਹੁੰਦੇ, ਜੋ ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆ ਦਾ ਮਾਧਿਅਮ ਬਣਦੇ ਹਨ ਪਰ ਇਲੈਕਟ੍ਰਿਕ ਚਾਰਜ ਨਹੀਂ ਚੁੱਕਦੇ। ਗਲੂਔਨ ਇਸ ਤਰ੍ਹਾਂ ਤਾਕਤਵਰ ਪਰਸਪਰ ਕ੍ਰਿਆ ਨੂੰ ਸੰਚਾਰਿਤ ਕਰਨ ਦੇ ਨਾਲ ਨਾਲ ਇਸ ਵਿੱਚ ਹਿੱਸਾ ਵੀ ਲੈਂਦੇ ਹਨ, ਜਿਸ ਕਾਰਨ ਕੁਆਂਟਮ ਕ੍ਰੋਮੋਡਾਇਨਾਮਿਕਸ ਦੇ ਵਿਸ਼ਲੇਸ਼ਣ ਨੂੰ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਦੇ ਵਿਸ਼ਲੇਸ਼ਣ ਨਾਲੋਂ ਕਠਿਨ ਬਣਾਉਂਦੇ ਹਨ।