ਸਮੱਗਰੀ 'ਤੇ ਜਾਓ

ਗਵਾਲੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਵਾਲੀਅਰ
ग्वालियर
ਮੈਟਰੋਪਾਲੀਟਨ ਸਿਟੀ
ਖੱਬੇ ਪਾਸੇ ਤੋਂ: ਗਵਾਲੀਅਰ ਦਾ ਕਿਲ੍ਹਾ, ਜੈ ਵਿਲਾਸ ਪਾਸਵਾਨ, ਹਾਈਕੋਰਟ ਅਤੇ ਸੂਰਜ ਮੰਦਿਰ
ਖੱਬੇ ਪਾਸੇ ਤੋਂ: ਗਵਾਲੀਅਰ ਦਾ ਕਿਲ੍ਹਾ, ਜੈ ਵਿਲਾਸ ਪਾਸਵਾਨ, ਹਾਈਕੋਰਟ ਅਤੇ ਸੂਰਜ ਮੰਦਿਰ
ਉਪਨਾਮ: 
ਮੱਧ ਪ੍ਰਦੇਸ਼ ਦੀ ਸੈਲਾਨੀ ਰਾਜਧਾਨੀ
ਸਿੰਧੀਆਂ ਦਾ ਸ਼ਹਿਰ
ਰਿਸ਼ੀ ਗਲਵ ਦਾ ਸ਼ਹਿਰ & ਤਾਨਸੇਨ ਨਗਰੀ
ਦੇਸ਼ਭਾਰਤ
ਰਾਜਮੱਧ ਪ੍ਰਦੇਸ਼ (MP)
Regionਗਿਰਦ
Districtਗਵਾਲੀਅਰ
ਬਾਨੀਰਾਜਾ ਸੂਰਜ ਸੇਨ
ਨਾਮ-ਆਧਾਰਸੰਤ ਗਵਾਲੀਪਾ
ਖੇਤਰ
 • ਕੁੱਲ780 km2 (300 sq mi)
 • ਰੈਂਕ35ਵਾਂ
ਉੱਚਾਈ
196 m (643 ft)
ਆਬਾਦੀ
 (2011)
19,01,981[1] (Including Morar Subcity Lashkar Gwalior (Lashkar Subcity) Thatipur Gwalior West Malanpur Maharajpur etc)
 • ਘਣਤਾ5,478/km2 (14,190/sq mi)
 • Population rank
31st
ਭਾਸ਼ਾਵਾਂ
 • ਦਫਤਰੀਹਿੰਦੀ ਅਤੇ ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (IST)
PIN
474001 to 474055 (HPO)
Telephone code0751
ਵਾਹਨ ਰਜਿਸਟ੍ਰੇਸ਼ਨMP-07
Sex ratio.948 /0
Literacy87.20%[2]
Avg. summer temperature41 °C (106 °F)
Avg. winter temperature10.1 °C (50.2 °F)ਫਰਮਾ:Contradiction-inline
ਵੈੱਬਸਾਈਟ[1]/Gwalior Official Website

ਗਵਾਲੀਅਰ ਮੱਧ ਪ੍ਰਦੇਸ਼ ਦਾ ਪ੍ਰਸਿੱਧ ਸ਼ਹਿਰ ਹੈ। ਇਹ ਦਿੱਲੀ ਤੋਂ 319 ਕਿਲੋਮੀਟਰ ਦੂਰ ਹੈ। ਗਵਾਲੀਅਰ ਮੱਧ ਪ੍ਰਦੇਸ਼ ਦੇ ਗਿਰਦ ਖੇਤਰ ਦਾ ਮੁੱਖ ਸ਼ਹਿਰ ਹੈ। ਇਹ ਸ਼ਹਿਰ ਉੱਤਰ ਦੇ ਕਈ ਰਾਜਵੰਸ਼ਾ ਅਧੀਨ ਰਿਹਾ। ਪਹਿਲਾਂ ਇਹ, 13ਵੀਂ ਸਦੀ ਵਿੱਚ ਤੋਮਰਾਂ ਅਧੀਨ ਅਤੇ 17ਵੀਂ ਸਦੀ ਵਿੱਚ ਮੁਗਲਾਂ ਅਤੇ ਫਿਰ ਮਰਾਠਿਆਂ ਅਤੇ ਅਖੀਰ ਵਿੱਚ ਆਜ਼ਾਦੀ ਤੱਕ ਸਿੰਧੀਆਂ ਦੇ ਅਧੀਨ ਰਿਹਾ।

ਇੱਥੇ ਗਵਾਲੀਅਰ ਜ਼ਿਲ੍ਹੇ ਅਤੇ ਗਵਾਲੀਅਰ ਡਵੀਜ਼ਨ ਦੇ ਕਈ ਮੁੱਖ ਦਫ਼ਤਰ ਹਨ। ਇੱਥੇ ਚੰਬਲ ਖੇਤਰ ਦੇ ਵੀ ਕਈ ਮੁੱਖ ਦਫ਼ਤਰ ਹਨ। ਇਸ ਤੋਂ ਪਹਿਲਾਂ ਗਵਾਲੀਅਰ ਮੱਧ ਭਾਰਤ ਦੀ ਸਰਦੀਆਂ ਦੀ ਰਾਜਧਾਨੀ ਹੁੰਦਾ ਸੀ, ਜਿਹੜਾ ਕੀ ਬਾਅਦ ਵਿੱਚ ਵੱਡੇ ਮੱਧ ਭਾਰਤ ਦਾ ਹਿੱਸਾ ਬਣਿਆ। ਇਹ ਆਜ਼ਾਦੀ ਤੱਕ, 15 ਅਗਸਤ 1947, ਬ੍ਰਿਟਿਸ਼ ਰਾਜ ਅਧੀਨ ਇੱਕ ਰਿਆਸਤ ਸੀ ਅਤੇ ਇਹ ਸਿੰਧੀਆਂ ਅਧੀਨ ਸੀ। ਇਸ ਸ਼ਹਿਰ ਨੂੰ ਚਾਰੇ ਪਾਸਿਓਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ।

2014 ਦੀ ਵਿਸ਼ਵ ਸਿਹਤ ਜਥੇਬੰਦੀ ਅਨੁਸਾਰ ਗਵਾਲੀਅਰ ਭਾਰਤ ਦਾ ਤੀਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ।[3]

ਨਿਰੁਕਤੀ

[ਸੋਧੋ]

ਸਥਾਨਕ ਰਿਵਾਜਾਂ ਅਤੇ ਮਾਨਤਾਵਾਂ ਅਨੁਸਾਰ ਗਵਾਲੀਅਰ ਦਾ ਨਾਂ ਗਵਾਲੀਅਰ ਦੇ ਇੱਕ ਸੰਤ ਗਵਾਲੀਪਾ ਦੇ ਨਾਂ ਤੇ ਪਿਆ।

ਇਤਿਹਾਸ

[ਸੋਧੋ]

ਮਿਥਿਹਾਸਕ ਆਧਾਰ ’ਤੇ ਗਵਾਲੀਅਰ ਦਾ ਇਤਿਹਾਸ ਪੱਥਰ ਯੁੱਗ ਨਾਲ ਜੋੜਿਆ ਜਾਂਦਾ ਹੈ। ਇੱਥੇ ਹੋਈ ਖੁਦਾਈ ’ਚੋਂ ਮਿਲੀਆਂ ਇੱਟਾਂ, ਮੂਰਤੀਆਂ, ਮਿੱਟੀ ਦੇ ਭਾਂਡੇ, ਅਸ਼ਤਰ-ਸ਼ਸਤਰ 600 ਈਸਵੀ ਪੂਰਵ ਤੋਂ ਲੈ ਕੇ ਮੱਧ 800 ਈਸਵੀ ਦੇ ਹਨ। ਇਨ੍ਹਾਂ ਖੁਦਾਈਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇਲਾਕਾ ਮੌਰੀਆ ਵੰਸ਼, ਸ਼ੁੰਗ ਵੰਸ਼, ਕੁਸ਼ਾਨ ਵੰਸ਼, ਨਾਗ ਵੰਸ਼, ਗੁਪਤ ਵੰਸ਼ ਅਤੇ ਨੰਦ ਵੰਸ਼ ਕਾਲ ਸਮੇਂ ਵੀ ਅਨੇਕਾਂ ਇਤਿਹਾਸਕ ਉਤਾਰ-ਚੜ੍ਹਾਵਾਂ ਦਾ ਕੇਂਦਰ ਰਿਹਾ। ਈਸਾ ਤੋਂ ਛੇਵੀਂ ਸਦੀ ਪੂਰਵ ਇੱਥੇ ਪਾਟਲੀਪੁੱਤਰ (ਪਟਨਾ, ਬਿਹਾਰ) ਦੇ ਨੰਦ ਵੰਸ਼ ਦਾ ਰਾਜ ਸੀ। ਨੰਦ ਰਾਜੇ, ਸ਼ਿਵਨੰਦੀ ਨੇ ਨਾਗ ਰਾਜਾ, ਸ਼ਿਸ਼ੂਨਾਗ ਤੋਂ ਇਹ ਇਲਾਕਾ ਜਿੱਤਿਆ ਸੀ ਜਿਸ ਦੀ ਰਾਜਧਾਨੀ ਪਦਮ ਪਵਾਇਆ ਗ੍ਰਾਮ (ਨੇੜੇ ਗਵਾਲੀਅਰ) ਸੀ। ਸਮੁੰਦ ਗੁਪਤ ਦੇ ਸ਼ਿਲਾਲੇਖ ’ਤੇ ਉੱਕਰਿਆ ਹੈ ਕਿ ਭੀਮ, ਸਕੰਦ, ਵੱਧੂ, ਬ੍ਰਹਿਸਪਤੀ, ਵਿਭੂ, ਭਵਨਾਭ, ਦੇਵਮ (ਦੇਵਭ), ਵਿਆਂਗਰ ਅਤੇ ਗਣਪਤੀ ਇੱਥੋਂ ਦੇ ਨਾਗਵੰਸ਼ੀ ਸ਼ਾਸਕ ਸਨ। ਕਾਲਮ ਮੁਤਾਬਕ ਹੁਣ ਸ਼ਾਸਕ ਮਿਹਰਗੁਲ ਦਾ ਛੇਵੀਂ ਸਦੀ ਦਾ ਸ਼ਿਲਾਲੇਖ ਗਵਾਲੀਅਰ ਦੇ ਕਿਲ੍ਹੇ ਦੀ ਪ੍ਰਾਚੀਨਤਾ ਸਬੰਧੀ ਪਹਿਲਾ ਲਿਖਤੀ ਪ੍ਰਮਾਣ ਮੰਨਿਆ ਜਾਂਦਾ ਹੈ। ਕਿਲ੍ਹੇ ਦੇ ਲਕਸ਼ਮਣ ਦਰਵਾਜ਼ੇ ਦੇ ਸ਼ਿਲਾਲੇਖ ’ਤੇ ਪਤੀਹਾਰ ਸ਼ਾਸਕ ਮਿਹਰਭੋਜ ਦਾ ਨਾਂ ਉੱਕਰਿਆ ਹੋਇਆ ਹੈ। ਇਸ ਸ਼ਾਸਕ ਤੋਂ ਬਾਅਦ ਪਤੀਹਾਰ ਵੰਸ਼ ਦਾ ਰਾਜਾ ਭੋਜ ਹੋਇਆ, ਜਿਸ ਨੇ 836 ਤੋਂ 882 ਈ. ਤਕ ਇਸ ਇਲਾਕੇ ’ਤੇ ਰਾਜ ਕੀਤਾ। ਅੱਠਵੀਂ ਸਦੀ ਵਿੱਚ ਗੁੱਜਰ, ਪਤੀਹਾਰ ਵੰਸ਼ ਅਤੇ ਨੌਵੀਂ ਸਦੀ ਵਿੱਚ ਕਛਪਘਾਤ ਵੰਸ਼ ਗਵਾਲੀਅਰ ’ਤੇ ਕਾਬਜ਼ ਹੋਇਆ।

ਸਿਧੀਆ ਰਾਜਵੰਸ਼

[ਸੋਧੋ]
  • 1727 - 1745: ਰਾਨੋਜੀ ਰਾਓ ਸਿੰਧੀਆ (+1745)
  • 1745 - 1755: ਜੈਪਾਜੀ ਰਾਓ ਸਿੰਧੀਆ (v. 1720-1755)
  • 1755 - 1761: ਜਨਕੋਜੀ ਰਾਓ ਲੇਰ ਸਿੰਧੀਆ (+1761)
  • 1761 - 1764: ਕੰਦਾਰਜੀ ਰਾਓ ਸਿੰਧੀਆ(+ap.1764)
  • 1764 - 1768: ਮਾਨਾਜੀ ਰਾਓ ਸਿੰਧੀਆ
  • 1768 - 1794: ਮਾਧਵਾ ਰਾਓ ਲੇਰ ਸਿੰਧੀਆ (1729-1794), ਰਾਦਜਾਹ ਡੇ ਗੋਹਦ ਇਨ 1765 ਪਿਉਸ ਮਹਾਰਾਜਦਜਾਹ ਡੇ ਗਵਾਲੀਅਰ
  • 1794 - 1827: ਦੌਲਤ ਰਾਓ ਸਿੰਧੀਆ(1779-1827)
  • 1827 - 1843: ਜਨਕੋਜੀ ਰਾਓ ਸਿੰਧੀਆ II ਮੁਕੀ ਰਾਓ ਸਿੰਧੀਆ (1805-1843)
  • 1843 - 1886: ਜਾਯਾਜੀ ਰਾਓ ਸਿੰਧੀਆ (1835-1886)
  • 1843 - 1844: ਦਾਦਾ ਖਸਜੀਵੱਲ੍ਹਾ
  • 1886 - 1925: ਮਾਧਵਾ ਰਾਓ ਸਿੰਧੀਆ II (1876-1925)
  • 1925 - 1948: ਜਾਰਜ ਜੀਵਾਜੀ ਰਾਓ ਸਿੰਧੀਆ (1916-1961

ਹਵਾਲੇ

[ਸੋਧੋ]
  1. "List of Most populated cities of India". census2011.co.in. Retrieved 28 July 2015.
  2. "Literacy rate". census2011.co.in. 16 June 2004. Retrieved 29 April 2012.
  3. "Gwalior's air among dirtiest in the world". The Times of India. Retrieved 28 July 2015.