ਗ਼ਜ਼ਾਲਾ ਅਲੀਜ਼ਾਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ਼ਜ਼ਾਲਾ ਅਲੀਜ਼ਾਦਾ
Ghazaleh Alizadeh.png
ਜਨਮਫ਼ਾਤਿਮਾ ਅਲੀਜ਼ਾਦਾ
1947
ਮਸ਼ਹਦ, ਇਰਾਨ
ਮੌਤ12 ਮਈ 1996
ਜਵਾਹਰ ਦੇਹ, ਇਰਾਨ
ਰਾਸ਼ਟਰੀਅਤਾ ਇਰਾਨ
ਗ਼ਜ਼ਾਲਾ ਅਲੀਜ਼ਾਦਾ ਦਾ ਮਕਬਰਾ

ਗ਼ਜ਼ਾਲਾ ਅਲੀਜ਼ਾਦਾ (ਫ਼ਾਰਸੀ: غزاله علیزاده ਇਸ ਅਵਾਜ਼ ਬਾਰੇ ਸੁਣੋ ) (ਜਨਮ 1947, ਮਸ਼ਹਦ, ਈਰਾਨ, ਮੌਤ 2 ਮਈ ।996) [1] ਇੱਕ ਇਰਾਨੀ ਕਵੀ ਅਤੇ ਲੇਖਕ ਸੀ। ਉਸ ਦੀ ਮਾਂ ਵੀ ਕਵੀ ਅਤੇ ਲੇਖਕ ਸੀ। ਉਸ ਨੇ ਦੋ ਵਾਰ ਵਿਆਹ ਕਰਵਾਇਆ; ਉਸਦੀ ਅਤੇ ਉਸ ਦੇ ਪਤੀ ਬਿਜ਼ਾਨ ਇਲਾਹੀ ਦੀ ਇੱਕ ਬੇਟੀ ਸਲਮਾ ਸੀ। ਅਤੇ ਫਿਰ ਦੂਜਾ ਵਿਆਹ ਮੁਹੰਮਦ ਰਜ਼ਾ ਨਾਸਿਰ ਸ਼ਾਹਦੀ ਨਾਲ ਕਰਵਾਇਆ।  ਉਸ ਨੇ 1961 ਦੇ ਕਾਜ਼ਵੀਨ ਭੂਚਾਲ ਦੀਆਂ ਬਚੀਆਂ ਹੋਈਆਂ ਦੋ ਕੁੜੀਆਂ ਨੂੰ ਅਪਣਾ ਲਿਆ।[2]

ਜੀਵਨੀ[ਸੋਧੋ]

ਉਹ ਸਕੂਲ ਵਿਚ ਇਕ ਸੰਗਾਊ, ਸਮਾਰਟ ਅਤੇ ਊਰਜਾਤਮਕ ਵਿਦਿਆਰਥਣ ਸੀ। ਉਸ ਨੇ ਮਹਾਤੀ ਗਰੈਜੂਏਟ ਸਕੂਲ ਆਫ ਹਾਇਰ ਐਜੂਕੇਸ਼ਨ ਤੋਂ ਹਿਊਮੈਨੀਟੀਜ਼ ਵਿਚ ਡਿਪਲੋਮਾ ਪ੍ਰਾਪਤ ਕੀਤਾ ਅਤੇ ਉਸੇ ਵੇਲੇ ਸ਼ਾਕਾਹਾਰੀ ਬਣ ਗਈ। ਉਸ ਨੇ ਤਹਿਰਾਨ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ, ਫਿਰ ਉਹ ਸੋਰੋਂਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਅਤੇ ਸਿਨੇਮਾ ਦਾ ਅਧਿਐਨ ਕਰਨ ਫਰਾਂਸ ਚਲੀ ਗਈ। ਸ਼ੁਰੂ ਵਿਚ ਉਹ ਪੈਰਿਸ ਵਿਚ ਕਾਨੂੰਨ ਦੀ ਪੀਐਚ.ਡੀ ਕਰਨ ਲਈ ਚਲੀ ਗਈ ਸੀ, ਪਰੰਤੂ ਉਸ ਨੇ ਆਪਣਾ ਰਸਤਾ ਬਦਲ ਲਿਆ ਅਤੇ ਮੌਲਾਨਾ ਰੂਮੀ ਬਾਰੇ  ਆਪਣਾ ਖੋਜ ਪੱਤਰ ਲਿਖਣਾ ਚਾਹੁੰਦੀ ਸੀ, ਪਰ ਆਪਣੇ ਪਿਤਾ ਦੀ ਅਚਾਨਕ ਮੌਤ ਕਾਰਨ ਉਸ ਨੂੰ ਆਪਣਾ ਕੰਮ ਵਿੱਚੇ ਛੱਡ ਕੇ ਚਲੀ ਗਈ।

ਉਸਨੇ ਆਪਣੇ ਸਾਹਿਤਕ ਕੈਰੀਅਰ ਨੂੰ ਮਸ਼ਹਦ ਵਿਚ ਨਿੱਕੀਆਂ ਕਹਾਣੀਆਂ ਲਿਖ ਕੇ ਸ਼ੁਰੂ ਕੀਤਾ। ਉਸ ਦੀਆਂ ਮੁੱਖ ਲਿਖਤਾਂ ਖ਼ਾਨਾ-ਇ-ਐਦਰੀਸੀਹਾ (خانه ادریسیها, ਐਦਰੀਸੀਹਾ ਦਾ ਘਰ) ਸੀ। ਉਸ ਦੀਆਂ ਨਿੱਕੀਆਂ ਕਹਾਣੀਆਂ ਵਿੱਚ "ਚਹਾਰ ਰਾਹ", "ਬਾਅਦ ਅਜ਼ ਤਾਬਸਤਾਨ" ਅਤੇ "ਸਫ਼ਰ ਨਾ ਗੁਜ਼ਸ਼ਤਨੀ" ਸ਼ਾਮਲ ਹਨ ਅਤੇ ਉਸ ਦੀਆਂ ਹੋਰ ਨਾਵਲਾਂ ਵਿੱਚ ਦੋ ਮਨਜ਼ਰਹ ਅਤੇ ਸ਼ਬ‌ਹਾਈ ਤਹਿਰਾਨ ਸ਼ਾਮਲ ਹਨ। ਉਸ ਦੀਆਂ ਕੁਝ ਲਿਖਤਾਂ ਨੂੰ ਰੋਜ਼ਾ ਜਮਾਲੀ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। 

ਜਦੋਂ ਉਹ ਕੈਂਸਰ ਤੋਂ ਪੀੜਤ ਸੀ, ਉਸਨੇ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਖਰ ਉਸਨੇ ਮਈ 1996 ਵਿਚ, ਮਜ਼ੰਦਰਾਨ ਦੇ ਰਾਮਸਰ ਵਿਚ ਜਵਾਹਰ ਦੇਹ ਵਿਚ ਇਕ ਦਰਖ਼ਤ ਨਾਲ ਆਪਣੇ ਆਪ ਨੂੰ ਲਟਕਾ ਕੇ ਆਤਮ ਹੱਤਿਆ ਕਰ ਲਈ। ਉਸ ਨੂੰ ਇਮਾਮਜ਼ਾਦਾ ਤਾਹਿਰ ਕਬਰਸਤਾਨ ਵਿਚ ਦਫ਼ਨ ਕੀਤਾ ਗਿਆ ਸੀ।

ਉਸ ਦੀ ਜ਼ਿੰਦਗੀ ਦੇ ਬਾਰੇ ਇੱਕ ਦਸਤਾਵੇਜ਼ੀ ਫਿਲਮ, ਗ਼ਜ਼ਾਲਾ ਅਲੀਜ਼ਾਦਾ ਮੁਕੱਦਮਾ, ਬਣਾਈ ਗਈ ਹੈ।[3][4][5]

ਕਿਤਾਬਾਂ[ਸੋਧੋ]

ਨਾਵਲ[ਸੋਧੋ]

 • ਦੋ ਮਨਜ਼ਰਹ
 • ਖ਼ਾਨਾ-ਇ-ਐਦਰੀਸੀਹਾ (ਦੋ ਜ਼ਿਲਦਾਂ)
 • ਸ਼ਬ‌ਹਾਈ ਤਹਿਰਾਨ

ਕਹਾਣੀਆਂ[ਸੋਧੋ]

 • "ਬਾਅਦ ਅਜ਼ ਤਾਬਸਤਾਨ"
 • "ਸਫ਼ਰ ਨਾ ਗੁਜ਼ਸ਼ਤਨੀ"

ਹੋਰ[ਸੋਧੋ]

 • ਤਾਲ਼ਾਰਹਾ
 • ਰਈਆਏ ਖ਼ਾਨਾ ਓ ਕਾਬੂਸ ਜ਼ਵਾਲ

ਹਵਾਲੇ[ਸੋਧੋ]

 1. "Archived copy". Archived from the original on 2008-11-21. Retrieved 2009-01-02. 
 2. electricpulp.com. "ALIZADEH, Ghazaleh – Encyclopaedia Iranica". www.iranicaonline.org. 
 3. رادیو زمانه
 4. خبرگزاری کتاب ایران
 5. Nikoonazar, Karim (1998). Heaven can wait. Kargozaran newspaper. p. 5.