ਗਾਂਧੀ ਜਯੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਾਂਧੀ ਜੈਅੰਤੀ ਇੱਕ ਕੌਮੀ ਤਿਉਹਾਰ ਹੈ ਜੋ ਭਾਰਤ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਦੇ ਜਨਮ ਦਿਨ ਦੇ ਮੌਕੇ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ, ਜਿਸ ਨੂੰ ਗੈਰ-ਰਸਮੀ ਤੌਰ 'ਤੇ "ਰਾਸ਼ਟਰ ਪਿਤਾ" ਕਿਹਾ ਜਾਂਦਾ ਹੈ। ਇਹ ਹਰ ਸਾਲ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦੇਸ਼ ਦੀਆਂ ਚਾਰ ਰਾਸ਼ਟਰੀ ਛੁੱਟੀਆਂ ਦੇ ਵਿੱਚੋਂ ਇੱਕ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 15 ਜੂਨ 2007 ਨੂੰ ਇੱਕ ਮਤਾ ਅਪਣਾਇਆ ਜਿਸ ਨੇ ਐਲਾਨ ਕੀਤਾ ਸੀ ਕਿ 2 ਅਕਤੂਬਰ ਨੂੰ ਅਹਿੰਸਾ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਵੇਗਾ।[1]

ਸਮਾਰੋਹ[ਸੋਧੋ]

ਗਾਂਧੀ ਜੈਅੰਤੀ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ। ਇਹ ਭਾਰਤ ਦੀਆਂ ਅਧਿਕਾਰਿਤ ਘੋਸ਼ਿਤ ਰਾਸ਼ਟਰੀ ਛੁੱਟੀਆਂ ਵਿਚੋਂ ਇੱਕ ਹੈ, ਜੋ ਕਿ ਇਸਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਨਾਈ ਜਾਂਦੀ ਹੈ।

ਗਾਂਧੀ ਜਯੰਤੀ ਨਵੀਂ ਦਿੱਲੀ ਵਿੱਚ ਗਾਂਧੀ ਦੇ ਸਮਾਰਕ ਰਾਜਘਾਟ ਸਮੇਤ ਸਾਰੇ ਭਾਰਤ ਵਿੱਚ ਪ੍ਰਾਰਥਨਾ ਸੇਵਾਵਾਂ ਅਤੇ ਸ਼ਰਧਾਂਜਲੀ ਵਜੋਂ ਮਨਾਈ ਜਾਂਦੀ ਹੈ। ਪ੍ਰਸਿੱਧ ਗਤੀਵਿਧੀਆਂ ਵਿੱਚ ਕਾਲਜ, ਸਥਾਨਕ ਸਰਕਾਰੀ ਸੰਸਥਾਵਾਂ ਅਤੇ ਸਮਾਜਿਕ-ਰਾਜਨੀਤਕ ਸੰਸਥਾਵਾਂ ਦੁਆਰਾ ਪ੍ਰਾਰਥਨਾ ਮੀਟਿੰਗਾਂ, ਵੱਖ-ਵੱਖ ਸ਼ਹਿਰਾਂ ਵਿੱਚ ਯਾਦਗਾਰੀ ਸਮਾਰੋਹ ਸ਼ਾਮਲ ਹਨ। ਚਿੱਤਰਕਾਰੀ ਅਤੇ ਲੇਖ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਸਕੂਲਾਂ ਅਤੇ ਕਮਿਊਨਿਟੀ ਦੇ ਪ੍ਰੋਜੈਕਟਾਂ ਵਿੱਚ ਅਹਿੰਸਕ ਢੰਗ ਨਾਲ ਜੀਵਨ ਨੂੰ ਉਤਸਾਹਿਤ ਕਰਨ ਲਈ ਪੁਰਸਕਾਰ ਦਿੱਤੇ ਜਾਂਦੇ ਹਨ ਅਤੇ ਨਾਲ ਹੀ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਗਾਂਧੀ ਦੇ ਯਤਨਾਂ ਦੇ ਜਸ਼ਨ ਮਨਾਏ ਜਾਂਦੇ ਹਨ।[2] ਆਮ ਤੌਰ 'ਤੇ ਉਹਨਾਂ ਦੀ ਯਾਦ ਵਿੱਚ ਗਾਂਧੀ ਦਾ ਪਸੰਦੀਦਾ ਭਜਨ "ਰਘੁਪਤੀ ਰਾਘਵ ਰਾਜਾ ਰਾਮ", ਗਾਇਆ ਜਾਂਦਾ ਹੈ।[3] ਪੂਰੇ ਦੇਸ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਫੁੱਲਾਂ ਅਤੇ ਹਾਰਾਂ ਨਾਲ ਸ਼ਿੰਗਾਰੇ ਜਾਂਦੇ ਹਨ, ਅਤੇ ਕੁਝ ਲੋਕ ਸ਼ਰਾਬ ਪੀਣ ਅਤੇ ਮਾਸ ਖਾਣ ਤੋਂ ਪਰਹੇਜ ਕਰਦੇ ਹਨ।[4] ਜਨਤਕ ਇਮਾਰਤਾਂ, ਬੈਂਕ ਅਤੇ ਡਾਕਘਰ ਬੰਦ ਰਹਿੰਦੇ ਹਨ।[4]

ਹਵਾਲੇ[ਸੋਧੋ]

  1. "Introduction of the draft resolution on।nternational Day of Non-Violence" (PDF). United Nations. Archived from the original (PDF) on 27 September 2012. {{cite web}}: Unknown parameter |deadurl= ignored (|url-status= suggested) (help)
  2. "Gandhi Jayanti". Simon Fraser University. Retrieved 15 April 2006.
  3. "Several programmes mark Gandhi Jayanti celebrations in Mysore". The Hindu. Archived from the original on 17 ਫ਼ਰਵਰੀ 2006. Retrieved 16 November 2006. {{cite news}}: Unknown parameter |dead-url= ignored (|url-status= suggested) (help)
  4. 4.0 4.1 "Mahatma Gandhi Jayanti in।ndia". Time and Date. Retrieved 1 October 2017.