ਗਾਡਗਿਲ ਫ਼ਾਰਮੂਲਾ
ਗਾਡਗਿਲ ਫ਼ਾਰਮੂਲਾ ਦਾ ਨਾਮ, ਇੱਕ ਸਮਾਜ ਵਿਗਿਆਨਕ ਅਤੇ ਭਾਰਤੀ ਯੋਜਨਾਬੰਦੀ ਦੇ ਪਹਿਲੇ ਆਲੋਚਕ ਧਨੰਜੇ ਰਾਮਚੰਦਰ ਗਾਡਗਿਲ ਦੇ ਨਾਮ ਤੇ ਪਿਆ ਹੈ। ਭਾਰਤ ਵਿੱਚ ਰਾਜਾਂ ਦੀਆਂ ਯੋਜਨਾਵਾਂ ਲਈ ਕੇਂਦਰੀ ਸਹਾਇਤਾ ਦੀ ਵੰਡ ਦਾ ਨਿਰਧਾਰਨ ਕਰਨ ਲਈ ਇਹ 1969 ਵਿੱਚ ਵਿਕਸਿਤ ਕੀਤਾ ਗਿਆ ਸੀ। ਚੌਥੀ ਅਤੇ ਪੰਜਵੀਂ ਪੰਜ ਸਾਲਾ ਯੋਜਨਾਵਾਂ ਦੌਰਾਨ ਯੋਜਨਾ ਦੀ ਸਹਾਇਤਾ ਦੀ ਵੰਡ ਲਈ ਗਡਗਿਲ ਫਾਰਮੂਲਾ ਅਪਣਾਇਆ ਗਿਆ। [1]
ਗਾਡਗਿਲ ਫ਼ਾਰਮੂਲਾ
[ਸੋਧੋ]ਰਾਜਾਂ ਵਿੱਚ ਯੋਜਨਾ ਸਹਾਇਤਾ ਦੇ ਵੰਡਣ ਲਈ ਚੌਥੀ ਪੰਜ ਸਾਲਾ ਯੋਜਨਾ ਦੇ ਸੂਤਰੀਕਰਨ ਦੇ ਨਾਲ ਗਡਗਿਲ ਫਾਰਮੂਲਾ ਤਿਆਰ ਕੀਤਾ ਗਿਆ ਸੀ. ਇਸ ਦਾ ਨਾਂ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡੀ. ਆਰ. ਗਾਡਗਿਲ ਦੇ ਨਾਂ ਤੇ ਰੱਖਿਆ ਗਿਆ ਸੀ। ਪਹਿਲੀਆਂ ਤਿੰਨ ਯੋਜਨਾਵਾਂ ਅਤੇ 1966-1969 ਦੀਆਂ ਸਲਾਨਾ ਯੋਜਨਾਵਾਂ ਲਈ ਪ੍ਰਦਾਨ ਕੀਤੀ ਕੇਂਦਰੀ ਸਹਾਇਤਾ ਦੇ ਸੂਤਰੀਕਰਨ ਵਿੱਚ ਬਾਹਰਮੁੱਖਤਾ ਦੀ ਘਾਟ ਕਾਰਨ ਰਾਜਾਂ ਵਿੱਚ ਬਰਾਬਰ ਅਤੇ ਸੰਤੁਲਿਤ ਵਿਕਾਸ ਲਈ ਢੁਕਵੀਂ ਨਹੀਂ ਸੀ।[2] ਕੌਮੀ ਵਿਕਾਸ ਕੌਂਸਲ (ਐਨਡੀਸੀ) ਨੇ ਹੇਠ ਦਿੱਤੇ ਫਾਰਮੂਲੇ ਨੂੰ ਪ੍ਰਵਾਨਗੀ ਦਿੱਤੀ:
1. ਅਸਾਮ, ਜੰਮੂ ਅਤੇ ਕਸ਼ਮੀਰ ਅਤੇ ਨਾਗਾਲੈਂਡ ਵਰਗੇ ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ ਨੂੰ ਤਰਜੀਹ ਦਿੱਤੀ ਗਈ ਸੀ। ਉਨ੍ਹਾਂ ਦੀਆਂ ਜ਼ਰੂਰਤਾਂ ਪਹਿਲਾਂ ਕੇਂਦਰੀ ਸਹਾਇਤਾ ਦੇ ਕੁੱਲ ਪੂਲ ਵਿਚੋਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
2. ਕੇਂਦਰੀ ਸਹਾਇਤਾ ਦਾ ਬਾਕੀ ਬਚਿਆ ਹਿੱਸਾ ਹੇਠਲੇ ਮਾਪਦੰਡਾਂ ਦੇ ਆਧਾਰ ਤੇ ਬਾਕੀ ਰਹਿੰਦੇ ਰਾਜਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ:
- 60 ਫੀਸਦੀ ਆਬਾਦੀ ਦੇ ਆਧਾਰ ਤੇ;
- 7.5 ਫੀਸਦੀ, ਰਾਜ ਦੀ ਪ੍ਰਤੀ ਵਿਅਕਤੀ ਆਮਦਨ ਦੀ ਪ੍ਰਤੀਸ਼ਤਤਾ ਵਜੋਂ ਵਿਅਕਤੀਗਤ ਰਾਜ ਦੀ ਪ੍ਰਤੀ ਵਿਅਕਤੀ ਟੈਕਸ ਰਸੀਦਾਂ ਦੇ ਆਧਾਰ ਤੇ ਟੈਕਸ ਉਗਰਾਹੀ ਦੇ ਆਧਾਰ ਤੇ ਨਿਰਧਾਰਤ ਕੀਤੀ ਗਈ;
- 25 ਫੀਸਦੀ ਰਾਜ ਦੀ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ਤੇ ਸਿਰਫ ਉਨ੍ਹਾਂ ਰਾਜਾਂ ਲਈ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ, ਰਾਸ਼ਟਰੀ ਔਸਤ ਨਾਲੋਂ ਹੇਠ ਹੈ;
- ਵਿਅਕਤੀਗਤ ਰਾਜਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਲਈ 7.5 ਫੀਸਦੀ।
ਹਵਾਲੇ
[ਸੋਧੋ]- ↑ Planning Commission (1997-02-24). "A Background Note on Gadgil Formula for distribution of Central Assistance for State Plans" (PDF). Retrieved 2010-09-17.
- ↑ R.Mohan and D. Shyjan (2009). "TAX DEVOLUTION AND GRANT DISTRIBUTION TO STATES IN INDIA Analysis and Roadmap for Alternatives" (PDF). Archived from the original (PDF) on 2011-10-07. Retrieved 2011-04-05.
{{cite web}}
: Unknown parameter|dead-url=
ignored (|url-status=
suggested) (help)