ਸਮੱਗਰੀ 'ਤੇ ਜਾਓ

ਗਿੱਪੀ ਗਰੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਿਪੀ ਗਰੇਵਾਲ ਤੋਂ ਮੋੜਿਆ ਗਿਆ)
ਗਿੱਪੀ ਗਰੇਵਾਲ
ਗਿੱਪੀ ਗਰੇਵਾਲ
ਜਾਣਕਾਰੀ
ਜਨਮ ਦਾ ਨਾਮਰੁਪਿੰਦਰ ਸਿੰਘ
ਜਨਮ (1983-01-02) ਜਨਵਰੀ 2, 1983 (ਉਮਰ 41)
ਕੂਮ ਕਲਾਂ, ਲੁਧਿਆਣਾ, ਭਾਰਤ
ਮੂਲਕੂਮ ਕਲਾਂ, ਲੁਧਿਆਣਾ
ਕਿੱਤਾਗਾਇਕ, ਅਭਿਨੇਤਾ
ਸਾਲ ਸਰਗਰਮ2002 - ਹਾਲ
ਜੀਵਨ ਸਾਥੀ(s)ਰਵਨੀਤ ਕੌਰ ਗਰੇਵਾਲ
ਵੈਂਬਸਾਈਟhttp://gippygrewal.com/

ਗਿੱਪੀ ਗਰੇਵਾਲ (ਜਨਮ - 2 ਜਨਵਰੀ, 1983) ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਇੱਕ ਪੰਜਾਬੀ ਫਿਲਮ - ਮੇਲ ਕਰਾਦੇ ਰੱਬਾ ਨਾਲ ਕੀਤੀ। ਇਸ ਮਗਰੋਂ ਓਸ ਦੀਆਂ ਕਈ ਮਸ਼ਹੂਰ ਫਿਲਮਾਂ ਆਈਆਂ - ਜਿਵੇਂ ਜੀਹਨੇ ਮੇਰਾ ਦਿਲ ਲੁਟਿਆ, ਕੈਰੀ ਔਨ ਜੱਟਾ, ਸਿੰਘ ਵਰਸਿਜ਼ ਕੌਰ ਆਦੀ।

ਪਿਛੋਕੜ

[ਸੋਧੋ]

ਮੁੱਢਲਾ ਜੀਵਨ

[ਸੋਧੋ]

ਗਿਪੀ ਗਰੇਵਾਲ ਦਾ ਜਨਮ ਕੂਮ ਕਲਾਂ ਪਿੰਡ,ਲੁਧਿਆਣਾ ਦੇ ਨੇੜੇ ਹੋਇਆ। ਉਹ ਇੱਕ ਪੰਜਾਬੀ ਗਾਇਕ ਤੇ ਅਭਿਨੇਤਾ ਹੈ। ਉਹ ਆਪਣੇ ਪੰਜਾਬੀ ਗੀਤਾਂ ਲਈ ਜਾਣਿਆ ਜਾਂਦਾ ਹੈ। ਇਸਦੀ ਇੱਕ ਐਲਬਮ "ਫੁਲਕਾਰੀ" ਨੇ ਪੰਜਾਬ ਦੇ ਬਹੁਤ ਸਾਰੇ ਰਿਕਾਰਡ ਤੋੜੇ। ਉਸਨੇ ਆਪਣੀ ਪਹਿਲੀ ਪੇਸ਼ਕਾਰੀ 2010 ਵਿੱਚ ਫਿਲਮ "ਮੇਲ ਕਰਾਦੇ ਰੱਬਾ " ਵਿੱਚ ਕੀਤੀ। ਇਸਤੋ ਬਾਅਦ ਕੈਰ੍ਰੀ ਔਨ ਜੱਟਾ, ਲਕੀ ਦੀ ਅਨਲਕੀ ਸਟੋਰੀ,ਭਾਜੀ ਇਨ ਪਰੋਬਲਮ ਅਤੇ ਜੱਟ ਜੇਮਜ਼ ਬੋੰਡ ਆਦਿ ਫ਼ਿਲਮਾਂ ਕੀਤੀਆ। ਉਸਨੂੰ ਇਹਨਾਂ ਫਿਲਮਾਂ ਲਈ ਬਹੁਤ ਸਾਰੇ ਸਨਾਮਨ ਵੀ ਮਿਲੇ।

ਸੰਗੀਤਕ ਕੈਰੀਅਰ

[ਸੋਧੋ]

ਗਿਪੀ ਗਰੇਵਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪਹਿਲੀ ਵਾਰ ਆਪਣੀ ਪੇਸ਼ਕਾਰੀ ਐਲਬਮ "ਚਖ ਲੈ" ਤੋ ਕੀਤੀ ਜਿਸਦਾ ਨਿਰਮਾਤਾ ਅਮਨ ਹੇਯਰ ਸੀ। ਉਸਤੋ ਬਾਅਦ ਨਸ਼ਾ,ਫੁਲਕਾਰੀ,ਫੁਲਕਾਰੀ 2,ਜਸਟ ਹਿਟ੍ਸ ਅਤੇ ਗੈਗ੍ਸਟਰ ਆਦਿ ਐਲਬਮ ਸਾਡੇ ਸਾਹਮਣੇ ਪੇਸ਼ ਕੀਤੀਆ। ਗਿਪੀ ਗਰੇਵਾਲ ਦਾ ਗੀਤ "ਅੰਗਰੇਜ਼ੀ ਬੀਟ(2012) ਹਿੰਦੀ ਫਿਲਮ "ਕੋਕਤੈਲ" ਵਿੱਚ ਵੀ ਦੇਖਣ ਨੂੰ ਮਿਲਿਆ। ਉਸਦਾ ਗੀਤ "ਹੈਲੋ ਹੈਲੋ" ਲਾਸ ਵੇਗਾਸ,ਨਾਵੇਦਾ ਵਿੱਚ ਸ਼ੂਟ ਕੀਤਾ ਗਿਆ। ਉਸਨੇ ਸੰਦਵੇਲ ਅਤੇ ਬਿਰ੍ਮਿੰਗਹਮ ਦੇ ਮੇਲੇ 2014 ਵਿੱਚ ਆਪਣੀ ਪੇਸ਼ਕਾਰੀ ਕੀਤੀ।[1]

ਫਿਲਮ ਕੈਰੀਅਰ

[ਸੋਧੋ]

ਗਿਪੀ ਗਰੇਵਾਲ ਨੇ ਆਪਣੇ ਫਿਲਮ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ "ਮੇਲ ਕਰਾਦੇ ਰੱਬਾ" ਵਿੱਚ ਸਹਾਇਕ ਰੋਲ ਵਜੋਂ ਕੀਤੀ। "ਜਿਹਨੇ ਮੇਰਾ ਦਿਲ ਲੁੱਟਿਆ" ਵਿੱਚ ਮੁੱਖ ਰੋਲ ਅਦਾ ਕੀਤਾ ਜਿਹੜੀ ਪੰਜਾਬੀ ਸਿਨਮਾ ਵਿੱਚ ਬਹੁਤ ਜਿਆਦਾ ਚੱਲੀ। ਅਪ੍ਰੈਲ 2012 ਵਿੱਚ "ਮਿਰਜ਼ਾ ਦ ਅਨਟੋਲਡ ਸਟੋਰੀ" ਜਦੋਂ ਰੀਲੀਜ਼ ਹੋਈ ਤਾਂ ਉਸਦਾ ਆਰੰਭ ਬਹੁਤ ਜਿਆਦਾ ਵਧੀਆ ਹੋਇਆ।

ਉਸਦੀ ਅਗਲੀ ਫਿਲਮ "ਕੈਰੀ ਆਨ ਜੱਟਾ" ਜੁਲਾਈ 2012 ਵਿੱਚ ਰਿਲੀਜ਼ ਹੋਈ ਅਤੇ ਪੰਜਾਬੀ ਫਿਲਮਾਂ ਵਿਚੋਂ ਜਿਆਦਾ ਮਸ਼ਹੂਰ ਹੋਈ। 2013 ਵਿੱਚ ਐਕਸ਼ਨ ਫਿਲਮ "ਸਿੰਘ ਵਸ ਕੌਰ", ਹਾਸੇ ਨਾਲ ਭਰਪੂਰ ਫਿਲਮਾਂ "ਲਕੀ ਦੀ ਅਨਲਕੀ ਸਟੋਰੀ","ਬੇਸਟ ਆਫ਼ ਲਕ" "ਭਾਜੀ ਇਨ ਪਰਾਬਲਮ" "ਜੱਟ ਜੇਮਜ਼ ਬਾਂਡ" ਆਦਿ ਫਿਲਮਾਂ ਕੀਤੀਆਂ।

ਨਿੱਜੀ ਜਿੰਦਗੀ

[ਸੋਧੋ]

ਗਿੱਪੀ ਗਰੇਵਾਲ ਦਾ ਵਿਆਹ ਰਵਨੀਤ ਕੌਰ ਨਾਲ ਹੋਇਆ। ਇਹਨਾਂ ਦੇ 3 ਬੇਟੇ ਹਨ। ਇਹਨਾਂ ਦਾ ਵੱਡਾ ਭਰਾ ਸਿੱਪੀ ਗਰੇਵਾਲ ਆਸਟਰੇਲੀਆ ਵਿੱਚ ਰਹਿੰਦਾ ਹੈ।

ਸਨਮਾਨ

[ਸੋਧੋ]

ਗਿੱਪੀ ਗਰੇਵਾਲ ਨੂੰ ਬਹੁਤ ਸਾਰੀਆਂ ਫਿਲਮਾਂ ਲਈ ਸਨਮਾਨਿਤ ਕੀਤਾ ਗਿਆ। 2011 ਵਿੱਚ ਆਈ ਫਿਲਮ "ਜਿਹਨੇ ਮੇਰਾ ਦਿਲ ਲੁੱਟਿਆ" ਲਈ ਬੇਸਟ ਐਕਟਰ ਦਾ ਅਵਾਰਡ ਮਿਲਿਆ ਅਤੇ 2012 "ਪਿਫਾ ਬੇਸਟ ਐਕਟਰ ਅਵਾਰਡ" ਅਤੇ "ਪੀਟੀਸੀ ਬੇਸਟ ਐਕਟਰ ਅਵਾਰਡਸ"2015 ਵਿੱਚ "ਜੱਟ ਜੇਮਜ਼ ਬਾਂਡ" ਲਈ ਮਿਲਿਆ।

ਹਵਾਲੇ

[ਸੋਧੋ]
  1. "Sandwell & Birmingham Mela". Express & Star.