ਗਿੱਧਾ ਤੇ ਇਸ ਦੀ ਪੇਸ਼ਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਿੱਧਾ ਤੇ ਇਸ ਦੀ ਪੇਸ਼ਕਾਰੀ  
ਲੇਖਕਹਰਭਜਨ ਕੌਰ ਢਿੱਲੋਂ
ਪ੍ਰਕਾਸ਼ਕਨੈਸ਼ਨਲ ਬੁੱਕ ਸ਼ਾਪ, ਪਲਈਅਰ ਗਾਰਡਨ ਮਾਰਕਿਟ, ਚਾਂਦਨੀ ਚੌਕ, ਦਿੱਲੀ 110006
ਪ੍ਰਕਾਸ਼ਨ ਤਾਰੀਖ2002
ਪੰਨੇ124

ਜਾਣ-ਪਛਾਣ[ਸੋਧੋ]

ਨਾਚ ਦੀ ਉਤਪਤੀ ਤੇ ਵਿਕਾਸ ਦੀ ਕਥਾ ਬੜੀ ਹੀ ਦਿਲਚਸਪ ਹੈ। ਇਹ ਦਾਵਾ ਕਰਨਾ ਭਾਵੇ ਅਤਿਕਥਨੀ ਲੱਗੇਗਾ ਕਿ ਮਨੁੱਖ ਸੱਭਿਆਚਾਰ ਦਾ ਮੁਢ ਨਾਚ- ਕਿਰਿਆ ਨਾਲ ਹੀ ਬਝਦਾ ਹੈ ਪਰ ਇਹ ਸੱਚਾਈ ਹੈ। ਨਾਚ ਹਮੇਸ਼ਾ ਹੀ ਧਰਤੀ ਦੇ ਹਰ ਭੂਗੋਲਿਕ ਖਿੱਤੇ ਵਿਚ ਉਥੋਂ ਦੇ ਸੱਭਿਆਚਾਰ ਦਾ ਅਨਿੱਖੜਵਾ ਅੰਗ ਰਿਹਾ ਹੈ।ਨਾਚ ਦਾ ਇਤਿਹਾਸ ਸਹਿਜੇ ਹੀ ਤਿੰਨ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ। ਕਬਾਇਲੀ ਨਾਚ, ਲੋਕ ਨਾਚ, ਸ਼ਾਸਤਰੀ ਨਾਚ। ਸਮਾਜਿਕ ਪੱਧਰ ਤੇ ਲੋਕ ਨਾਚ ਕਬਾਇਲੀ ਨਾਚ ਦਾ ਬਦਲ ਬਣਦੇ ਹਨ। ਪੰਜਾਬ ਦੀਆਂ ਸੁਆਣੀਆਂ ਦੇ ਗਿੱਧਾ ਨਾਚ ਦੀ ਸੱਭਿਆਚਾਰਕ ਮਹੱਤਤਾ ਅਹਿਮ ਹੈ। ਗਿੱਧਾ ਨਾਚ ਅਜਿਹਾ ਨਾਚ ਹੈ ਜਿਸ ਵਿਚ ਕੁਝ ਮਿੰਟਾਂ ਦੀ ਪੇਸ਼ਕਾਰੀ ਰਾਹੀं ਪੰਜਾਬੀ ਸੱਭਿਆਚਾਰ ਝਲਕ ਦੇਖਣ ਨੂੰ ਮਿਲ ਜਾਂਦੀ ਹੈ। ਹਰਭਜਨ ਕੌਰ ਢਿਲੋਂ ਨੇ ਬੜਾ ਹੀ ਮਹੱਤਵਪੂਰਨ ਕਾਰਜ ਨੇਪਰੇ ਚਾੜਿਆ ਹੈ ਪੁਸਤਕ ਗਿੱਧਾ ਤੇ ਇਸ ਦੀ ਪੇਸ਼ਕਾਰੀ ਵਿੱਚ ਲੇਖਕ ਨੇ ਗਿੱਧੇ ਦੀ ਪੇਸ਼ਕਾਰੀ ਦੇ ਸਾਰੇ ਪੱਖਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਇਕਬਾਲ ਸਿੰਘ ਢਿਲੋਂ ਅਨੁਸਾਰ ਪੰਜਾਬੀ ਸੱਭਿਆਚਾਰ ਦਾ ਧੁਰਾ ਸਮਝੇ ਜਾਂਦੇ ਪੰਜਾਬੀ ਸੁਆਣੀਆਂ ਦੇ ਨਾਚ ਗਿੱਧਾ ਦੀ ਸਥਾਪਤੀ ਤੇ ਵਿਕਾਸ ਲਈ ਇਹ ਪੁਸਤਕ ਮੀਲ ਪੱਥਰ ਸਾਬਿਤ ਹੋਈ ਹੈ।

(ੳ) ਪਰੰਪਰਾਗਤ ਗਿੱਧਾ[ਸੋਧੋ]

ਅਧਿਆਇ 1 ਵਿੱਚ ਪਰੰਪਰਾਗਤ ਗਿੱਧੇ ਦਾ ਵਰਨਣ ਕੀਤਾ ਗਿਆ ਹੈ। ਕਿਸੇ ਵੀ ਨਾਚ ਦੀ ਜਨਤਕ ਪੇਸ਼ਕਾਰੀ ਪਰੰਪਰਾ ਤੇ ਆਧਾਰਿਤ ਹੋਣੀ ਚਾਹੀਦੀ ਹੈ। ਗਿੱਧਾ ਪੰਜਾਬੀ ਔਰਤਾਂ ਦਾ ਸਦੀਆਂ ਪੁਰਾਣਾ ਤੇ ਹਰਮਨ ਪਿਆਰਾ ਲੋਕ ਨਾਚ ਰਿਹਾ ਹੈ। ਪਰੰਪਰਾਗਤ ਤੌਰ 'ਤੇ ਗਿੱਧਾ ਸਦਾ ਹੀ ਪੰਜਾਬ ਦੇ ਪੇਂਡੂ ਜੀਵਨ ਦੇ ਵੱਖੋ-ਵੱਖਰੇ ਮੌਕਿਆਂ ਨਾਲ ਸੰਬੰਧਤ ਰਿਹਾ ਹੈ।ਇਹ ਮੋਕੇ ਹਨ ਜਿਵੇਂ - ਮੁੰਡੇ ਦੇ ਵਿਆਹ,ਲੜਕੀ ਦੇ ਵਿਆਹ,ਮੁੰਡੇ ਦੀ ਛਟੀ ਅਤੇ ਮੁੰਡੇ ਦਾ ਮੰਗਣਾ। ਤੀਆਂ ਤੇ ਲੋਹੜੀ ਦੇ ਤਿਉਹਾਰ ਨਾਲ ਵੀ ਗਿੱਧਾ ਸਬੰਧਤ ਹੈ। ਇੱਕ ਬੋਲੀ ਹੈ ਜਿਵੇਂ:-

 ਸਾਉਣ ਮਹੀਨਾ ਦਿਨ ਤੀਆਂ ਦੇ,
  ਕੁੜੀਆਂ ਰਲ ਮਿਲ ਆਈਆਂ,
  ਗਿੱਧਾ ਪਾ ਰਹੀਆਂ,
  ਨਣਦਾਂ ਤੇ ਭਰਜਾਈਆਂ।

ਪਰੰਪਰਾਗਤ ਗਿੱਧੇ ਵਿੱਚ ਸਥਾਨ ਬਹੁਤਾ ਕਰਕੇ ਘਰ ਦਾ ਖੁੱਲਾ ਵਿਹੜਾ ਹੀ ਹੁੰਦਾ ਹੈ।ਗਿੱਧਾ ਸ਼ਾਮ ਵੇਲੇ ਭਾਵ ਦਿਨ ਢਲਣ ਤੋਂ ਬਾਅਦ ਪਾਇਆ ਜਾਂਦਾ ਹੈ। ਗਿੱਧੇ ਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ ਜਿਵੇਂ:-

ਧਾਈਏ,ਧਾਈਏ,ਧਾਈਏ
ਰੱਬ ਦਾ ਨਾ ਲੈ ਕੇ
ਪੈਰ ਗਿੱਧੇ ਵਿੱਚ ਪਾਈਏ।

ਪਰੰਪਰਾਗਤ ਗਿੱਧਾ ਹੌਲੀ-ਹੌਲੀ ਸਿਖਰ ਤੇ ਪੁੱਜਦਾ ਹੈ। ਨਚਾਰ ਇੱਕ ਘੇਰੇ ਵਿਚ ਗਿੱਧਾ ਪਾਉਂਦੇ ਹਨ। ਇਸ ਗਿੱਧੇ ਵਿੱਚ ਹਰ ਉਮਰ ਦੀਆਂ ਔਰਤਾਂ,ਜਵਾਨ, ਬੁੱਢੀਆਂ, ਵਿਆਹੀਆਂ, ਕੁਆਰੀਆਂ ਤੇ ਬਾਲੜੀਆਂ ਸ਼ਾਮਲ ਹੁੰਦੀਆਂ ਹਨ। ਬੋਲੀਆਂ ਕਿਸੇ ਸਾਧਾਰਨ ਪੇਂਡੂ ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਹੁੰਦੀਆਂ ਹਨ। ਗਿੱਧੇ ਵਿੱਚ ਛੋਟੀਆਂ ਤੇ ਲੰਬੀਆਂ ਬੋਲੀਆਂ ਵੀ ਪਾਈਆਂ ਜਾਂਦੀਆ ਹਨ। ਸਮਾਂ ਬਦਲਣ ਦੇ ਨਾਲ ਵੀ ਔਰਤਾਂ ਦਾ ਗਿੱਧਾ ਆਪਣੇ ਪਰੰਪਰਾਗਤ ਰੂਪ ਵਿੱਚ ਹਾਲੇ ਵੀ ਬਰਕਰਾਰ ਹੈ।

(ਅ) ਗਿੱਧੇ ਦੀ ਪੇਸ਼ਕਾਰੀ[ਸੋਧੋ]

ਇਸ ਅਧਿਆਇ ਵਿੱਚ ਗਿੱਧਾ ਨਾਚ ਦੀ ਪੇਸ਼ਕਾਰੀ ਬਾਰੇ ਦੱਸਿਆ ਗਿਆ ਹੈ ਜੋ ਆਪਣੇ ਗੁਣਾਂ ਤੇ ਦੋਸ਼ਾਂ ਸਹਿਤ ਸਟੇਜ਼ ਤੇ ਹੋਰ ਥਾਵਾਂ ਤੇ ਪੇਸ਼ ਕੀਤਾ ਜਾ ਰਿਹਾ ਹੈ। ਪਰੰਪਰਾਗਤ ਗਿੱਧਾ ਜਦੋਂ ਪੇਸ਼ਕਾਰੀ ਦਾ ਗਿੱਧਾ ਬਣ ਗਿਆ ਤਾਂ ਇਸ ਦੀ ਦਿਖ ਵਿੱਚ ਕਾਫੀ ਅੰਤਰ ਆ ਗਿਆ। ਇਸ ਦੀਆਂ ਆਪਣੀਆਂ ਸੀਮਾਵਾਂ ਤੇ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ। ਵੀਹਵੀਂ ਸਦੀ ਦੇ ਅੱਧ ਤੋਂ ਬਾਦ ਲੋਕ ਨਾਚ ਗਿੱਧਾ ਸਟੇਜਾਂ ਉਤੇ ਆਮ ਜਨਤਾ ਸਾਹਮਣੇ ਪੇਸ਼ ਕੀਤਾ ਜਾਣ ਲੱਗ ਪਿਆ। ਨਵੇਂ ਸੰਦਰਭਾਂ ਵਿਚ ਇਸ ਵਿਚ ਕਾਫੀ ਜਰੂਰਤਾਂ,ਬੰਦੂਕਾਂ ਤੇ ਸਹੂਲਤਾਂ ਸਦਕਾ ਗਿੱਧੇ ਦੀ ਤਕਨੀਕ ਵਿਚ ਤਬਦੀਲੀ ਆਈ। ਇਸ ਅਧਿਆਇ ਵਿਚ ਹਰਭਜਨ ਕੌਰ ਢਿਲੋਂ ਨੇ ਜਨਤਕ ਪੇਸ਼ਕਾਰੀ ਦੇ ਗਿੱਧੇ ਦਾ ਵਿਸ਼ਲੇਸ਼ਣ ਕੀਤਾ ਹੈ।

(ੲ) ਪੇਸ਼ਕਾਰੀ ਲਈ ਸੁਝਾ[ਸੋਧੋ]

 ਇਸ ਅਧਿਆਇ ਵਿੱਚ ਕੁੱਝ ਅਜਿਹੇ ਸੁਝਾਅ ਦਿੱਤੇ ਗਏ ਹਨ ਜਿਹਨਾ ਨੂੰ ਅਮਲੀ ਰੂਪ ਦੇ ਕੇ ਗਿੱਧੇ ਦੀ ਸਫਲ ਤੇ ਵਧੇਰੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਜਾ ਸਕਦੀ ਹੈ। ਅਸਲ ਵਿੱਚ ਇਹ ਭਾਗ ਸਭ ਤੋਂ ਤਕਨੀਕੀ ਜਾਣਕਾਰੀ ਵਾਲਾ ਭਾਗ ਹੈ। ਕਿਉਂਕਿ ਇਸ ਵਿੱਚ ਗਿੱਧੇ ਦੇ ਹਰ ਪੱਖ ਦੀ ਬਰੀਕੀ ਨਾਲ ਵਿਚਾਰ ਕੀਤੀ ਗਈ ਹੈ।  1• ਨਚਾਰਾਂ ਦੀ ਚੋਣ।  2• ਪਹਿਰਾਵਾ।  3• ਗਹਿਣੇ।  4• ਚਿਹਰੇ ਦਾ ਮੇਕਅੱਪ।  5•  ਗੋਲ ਘੇਰਾ।  6• ਬੋਲੀਆਂ।  7• ਢੋਲਕੀ।  8• ਤਮਾਸ਼ਾ।  9• ਢੁਕਵਾਂ ਅੰਤ। ਬਹੁਤ ਸਾਰੀਆਂ ਨਚਾਰਾਂ ਅਤੇ ਪੇਸ਼ਕਾਰੀ ਦੇ ਨਿਰਦੇਸ਼ਕਾਂ ਦੇ ਮਨਾਂ ਵਿੱਚ ਸਵਾਲ ਹੁੰਦੇ ਹਨ ਕਿ ਗਿੱਧਾ ਪੇਸ਼ਕਾਰੀ ਨੂੰ ਹੋਰ ਵਧੀਆਂ ਕਿਵੇ ਬਣਾਈਆਂ ਜਾਵੇ ਇਸ ਅਧਿਆਇ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਹਨ।

(ਸ) ਮੁਕਾਬਲਾ ਤੇ ਪੇਸ਼ਕਾਰੀ[ਸੋਧੋ]

ਇਸ ਅਧਿਆਇ ਵਿੱਚ ਗਿੱਧੇ ਦੀ ਪੇਸ਼ਕਾਰੀ ਬਾਰੇ ਤੇ ਟੀਮਾਂ ਦੇ ਆਪਸ ਵਿਚ ਮੁਕਾਬਲੇ ਬਾਰੇ ਦੱਸਿਆ ਹੈ। ਵੱਖੋ-ਵੱਖਰੇ ਯੂਨੀਵਰਸਿਟੀਆਂ ਵਲੋਂ ਯੂਥ ਫੈਸਟੀਵਲ ਸਮਾਗਮਾਂ ਵਿਚ ਗਿੱਧੇ ਦੀ ਪੇਸ਼ਕਾਰੀ ਦੇ ਵੱਖਰੇ ਤੌਰ 'ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਗਿੱਧਾ ਪੇਸ਼ਕਾਰੀ ਦੇ ਮੁਕਾਬਲੇ ਪਿਛੋਂ ਮਿਲਣ ਵਾਲੇ ਨਿਰਣੇ ਸਬੰਧੀ ਕਲਾਕਾਰਾਂ ਤੇ ਦਰਸ਼ਕਾਂ ਵਿਚ ਉਤਸ਼ਾਹ ਹੁੰਦਾ ਹੈ।ਮਾਹਿਰ ਵਿਅਕਤੀ ਜਜ ਦੇ ਤੌਰ 'ਤੇ ਬੁਲਾਏ ਜਾਂਦੇ ਹਨ। ਇਸ ਅਧਿਆਇ ਵਿਚ ਹਰਭਜਨ ਕੌਰ ਢਿਲੋਂ ਨੇ ਗਿੱਧੇ ਦੇ ਮੁਕਾਬਲੇ ਤਿਆਰ ਕਰਾਉਣ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਹਨ। ਗਿੱਧੇ ਦੀ ਪੇਸ਼ਕਾਰੀ ਲਈ ਮੁਲਾਂਕਣ ਖਾਕਾ, ਪ੍ਰਬੰਧਕਾਂ ਲਈ ਵੀ ਪੇਸ਼ ਹਨ।

(ਹ) ਮਾਡਲ ਗਿੱਧਾ[ਸੋਧੋ]

ਇਸ ਅਧਿਆਇ ਵਿੱਚ ਮਾਡਲ ਗਿੱਧੇ ਦੇ ਕੁਝ ਨਮੂਨੇ ਵਿਉਂਤਬੱਧ ਕੀਤੇ ਗਏ ਹਨ। ਗਿੱਧੇ ਦੀ ਪੇਸ਼ਕਾਰੀ ਤਿਆਰ ਕਰਵਾਉਣ ਵਾਲੇ,ਕੋਚ ਤੇ ਨਿਰਦੇਸ਼ਕ ਇਸ ਤੋਂ ਲਾਭ ਉਠਾ ਸਕਦੇ ਹਨ। ਇਸ ਵਿੱਚ ਕੁਝ ਚੋਣਵੀਆਂ ਮੌਕਿਆਂ ਤੇ ਗਿੱਧੇ ਦੀ ਸਫਲ ਪੇਸ਼ਕਾਰੀ ਦੇ ਕੁਝ ਨਮੂਨੇ ਹਨ ਜਿਵੇਂ:- 1• ਜੰਝ ਤੁਰ ਜਾਣ ਉਪਰੰਤ, ਔਰਤਾਂ ਵਲੋਂ ਲਾੜੇ ਦੇ ਘਰ ਦੇ ਵਿਹੜੇ ਵਿੱਚ ਪਹੁੰਚਣ ਤੇ ਗਿੱਧਾ ਹੁੰਦਾ ਹੈ।

ਤੀਲੀ
ਨੀ ਅੱਜ ਮੇਰੇ ਵੀਰੇ ਦੀ 
ਸਾਰੀ ਫੋਜ ਰੰਗੀਲੀ।

2•ਨਵੀ ਵਹੁਟੀ ਦੀ ਡੋਲੀ ਆਉਣ ਤੇ। 3•ਮੁੰਡੇ ਦੇ ਜਨਮ ਦੀ ਪਹਿਲੀ ਲੋਹੜੀ। 4•ਤੀਆਂ ਦੇ ਤਿਉਹਾਰ ਮਨਾਉਣ ਬਾਰੇ। 5•ਜਾਗੋ ਕਢਣ ਸਮੇਂ। ਇਹਨਾਂ ਨਮੂਨਿਆਂ ਤੋਂ ਇਲਾਵਾ ਕੁਝ ਹੋਰ ਵੀ ਗਿੱਧੇ ਦੇ ਮਾਡਲ ਨਮੂਨੇ ਹਨ ਜਿਹਨਾਂ ਨਮੂਨਿਆਂ ਨੂੰ ਮਾਡਲ ਗਿੱਧੇ ਵਜੋਂ ਵਰਤ ਕੇ ਪੇਸ਼ਕਾਰੀ ਕੀਤੀ ਜਾ ਸਕਦੀ ਹੈ।

ਹਵਾਲਾ[ਸੋਧੋ]

ਹਰਭਜਨ ਕੌਰ ਢਿਲੋਂ.ਗਿੱਧਾ ਤੇ ਇਸ ਦੀ ਪੇਸ਼ਕਾਰੀ:ਨੈਸ਼ਨਲ ਬੁੱਕ ਸ਼ਾਪ,ਪਲਈਅਰ ਗਾਰਡਨ ਮਾਰਕਿਟ,ਚਾਂਦਨੀ ਚੌਕ ਦਿੱਲੀ,2002