ਗੀਤਾ ਜ਼ੈਲਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੀਤਾ ਜ਼ੈਲਦਾਰ
ਸਾਲ ਸਰਗਰਮ2006 – ਵਰਤਮਾਨ
ਲੇਬਲਸਪੀਡ ਰੈਕਰਡਸ, ਮੂਵੀ ਬਾਕਸ, ਮਿਊਜ਼ਿਕ ਵੇਵਸ, ਟੀਸੀਰੀਜ਼
ਵੈਂਬਸਾਈਟwww.geetazaildar.com

ਗੀਤਾ ਜ਼ੈਲਦਾਰ ਇੱਕ ਪੰਜਾਬੀ ਗਾਇਕ ਹੈ।

ਨਿੱਜੀ ਜ਼ਿੰਦਗੀ[ਸੋਧੋ]

ਉਹ ਜਗੀਰ ਸਿੰਘ ਅਤੇ ਉਸਦੀ ਪਤਨੀ ਗਿਆਨ ਕੌਰ ਦੇ ਜੱਟ ਜ਼ੈਲਦਾਰ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੜ੍ਹੀ ਮਾਹਨ ਸਿੰਘ ਵਿੱਚ ਜਨਮਿਆ ਸੀ, ਜਿਥੇ ਉਸਨੇ ਸਰਕਾਰੀ ਹਾਈ ਸਕੂਲ ਤੋਂ ਵੀ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਭੰਗੜਾ ਮੁਕਾਬਲਿਆਂ ਵਿੱਚ ਗੁਰਦਾਸ ਮਾਨ ਅਤੇ ਕੁਲਦੀਪ ਮਾਣਕ ਦੇ ਗੀਤ ਗਾਉਂਦਾ ਸੀ। ਉਸਨੇ ਆਪਣੀ ਰਸਮੀ ਸੰਗੀਤ ਦੀ ਸਿੱਖਿਆ ਉਸਤਾਦ ਜਨਾਬ ਸ਼ਮਸ਼ਾਦ ਅਲੀ ਤੋਂ ਪ੍ਰਾਪਤ ਕੀਤੀ, ਜੋ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੰਗੀਤ ਪ੍ਰੋਫੈਸਰ ਸੀ। ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ, ਜ਼ੈਲਦਾਰ ਪੱਕੇ ਤੌਰ 'ਤੇ ਕੈਨੇਡਾ ਚਲਿਆ ਗਿਆ ਅਤੇ 2006 ਵਿੱਚ ਆਪਣੀ ਪਹਿਲੀ ਐਲਬਮ ਦਿਲ ਦੀ ਰਾਣੀ ਜਾਰੀ ਕੀਤੀ। ਉਸਨੇ ਪੰਜਾਬੀ ਫ਼ਿਲਮ ਪਿੰਕੀ ਮੋਗੇ (2012) ਵਾਲੀ ਵਿੱਚ ਵੀ ਅਦਾਕਾਰੀ ਕੀਤੀ।[1]

ਹਵਾਲੇ[ਸੋਧੋ]