ਗੀਤ ਗੋਵਿੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੀਤ ਗੋਵਿੰਦ ਹਥਲਿਖਤ ਅੰਦਾਜਨ 1550

ਗੀਤ ਗੋਵਿੰਦ (ਉੜੀਆ: ଗୀତ ଗୋବିନ୍ଦ, ਦੇਵਨਾਗਰੀ: गीत गोविन्द) 12ਵੀਂ- ਸਦੀ ਦੇ ਕਵੀ ਜੈਦੇਵ ਦਾ ਲਿਖਿਆ ਕਾਵਿ-ਗ੍ਰੰਥ ਹੈ, ਜਿਸਦਾ ਜਨਮ ਸ਼ਾਇਦ ਜੈਦੇਵ ਕੇਂਦੁਲੀ, ਬੰਗਾਲ ਜਾਂ ਕੇਂਦੁਲੀ ਸਾਸਨ, ਓਡੀਸ਼ਾ ਵਿੱਚ ਹੋਇਆ, ਪਰ ਇੱਕ ਹੋਰ ਸੰਭਾਵਨਾ ਕੇਂਦੁਲੀ ਮਿਥਿਲਾ ਦੀ ਵੀ ਹੈ।[1]

ਗੀਤਗੋਵਿੰਦ ਵਿੱਚ ਸ਼੍ਰੀ ਕ੍ਰਿਸ਼ਣ ਦੀ ਗੋਪੀਆਂ ਦੇ ਨਾਲ ਰਾਸਲੀਲਾ, ਰਾਧਾਵਿਸ਼ਾਦ ਵਰਣਨ, ਕ੍ਰਿਸ਼ਣ ਲਈ ਵਿਆਕੁਲਤਾ, ਉਪਾਲੰਭ ਵਚਨ, ਕ੍ਰਿਸ਼ਣ ਦੀ ਰਾਧਾ ਲਈ ਉਤਕੰਠਾ, ਰਾਧਾ ਦੀਆਂ ਸਹੇਲੀਆਂ ਦੁਆਰਾ ਰਾਧਾ ਦੇ ਵਿਰਹ ਸੰਤਾਪ ਦਾ ਵਰਣਨ ਹੈ। ਇਸ ਰਚਨਾ ਵਿੱਚ ਬਾਰਾਂ ਸਰਗ ਹਨ, ਜਿਹਨਾਂ ਨੂੰ ਅੱਗੋਂ ਚੌਵ੍ਹੀ ਪ੍ਰਬੰਧਾਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਪ੍ਰਬੰਧਾਂ ਦੀ ਉਪਵੰਡ ਪਦਾਂ ਅਤੇ ਗੀਤਾਂ ਵਿੱਚ ਹੋਈ ਹੈ। ਹਰ ਇੱਕ ਪਦ ਅਤੇ ਗੀਤ ਵਿੱਚ ਅੱਠ ਪਦ ਹਨ। ਗੀਤਾਂ ਦੇ ਵਕਤਾ ਕ੍ਰਿਸ਼ਣ, ਰਾਧਾ ਅਤੇ ਰਾਧਾ ਦੀਆਂ ਸਹੇਲੀਆਂ ਹਨ।

ਗੀਤਗੋਵਿੰਦ ਕਵਿਤਾ ਵਿੱਚ ਬਾਰਾਂ ਸਰਗ ਹਨ, ਜਿਹਨਾਂ ਨੂੰ ਚੌਵ੍ਹੀ ਪ੍ਰਬੰਧਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਪ੍ਰਬੰਧਾਂ ਦੀ ਉਪਵੰਡ ਪਦਾਂ ਅਤੇ ਗੀਤਾਂ ਵਿੱਚ ਕੀਤੀ ਹੋਈ ਹੈ। ਹਰ ਇੱਕ ਪਦ ਅਤੇ ਗੀਤ ਵਿੱਚ ਅੱਠ ਪਦ ਹਨ। ਗੀਤਾਂ ਦੇ ਵਕਤੇ ਕ੍ਰਿਸ਼ਣ, ਰਾਧਾ ਅਤੇ ਰਾਧਾ ਦੀਆਂ ਸਹੇਲੀਆਂ ਹਨ।

ਹਵਾਲੇ[ਸੋਧੋ]

  1. Miller, Barbara Stoler (1977). Love song of the dark lord: Jayadeva's Gitagovinda. Columbia University Press.