ਜੈਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਦੇਵ
ਜੈਦੇਵ ਵਿਸ਼ਨੂੰ ਦੀ ਪੂਜਾ ਕਰਦਿਆਂ
ਜਨਮest. 1170 AD
ਸ਼ਾਇਦ ਜੈਦੇਵ ਕੇਂਦੁਲੀ, ਬੰਗਾਲ ਜਾਂ ਕੇਂਦੁਲੀ ਸਾਸਨ, ਓਡੀਸ਼ਾ
ਮੌਤਓਡੀਸ਼ਾ, ਭਾਰਤ
ਪ੍ਰਮੁੱਖ ਕੰਮਗੀਤ ਗੋਵਿੰਦ
ਧਰਮਵੈਸ਼ਣਵ

ਜੈਦੇਵ (ਫਰਮਾ:IPA-sa) (odia:ଜୟଦେବ) ਸੰਸਕ੍ਰਿਤ ਦਾ ਮਹਾਕਵੀ ਹੈ ਜਿਸ ਨੇ ਗੀਤ ਗੋਵਿੰਦ ਅਤੇ ਰਤੀਮੰਜਰੀ ਦੀ ਰਚਨਾ ਕੀਤੀ।

ਜੈ ਦੇਵ ਇੱਕ ਵੈਸ਼ਣਵ ਭਗਤ ਅਤੇ ਸੰਤ ਦੇ ਰੂਪ ਵਿੱਚ ਸਨਮਾਨਿਤ ਸੀ। ਉਸ ਦੀ ਲਿਖਤ ‘ਗੀਤ ਗੋਵਿੰਦ’ ਨੂੰ ਸ਼ਰੀਮਦ‌ਭਾਗਵਤ ਦੇ ਬਾਅਦ ਰਾਧਾਕ੍ਰਿਸ਼ਣ ਦੀ ਲੀਲਾ ਦਾ ਅਨੁਪਮ ਸਾਹਿਤਕ-ਪਰਗਟਾ ਮੰਨਿਆ ਗਿਆ ਹੈ। ਸੰਸਕ੍ਰਿਤ ਕਵੀਆਂ ਦੀ ਪਰੰਪਰਾ ਵਿੱਚ ਵੀ ਉਹ ਅੰਤਮ ਕਵੀ ਸੀ, ਜਿਸ ਨੇ ‘ਗੀਤ ਗੋਵਿੰਦ’ ਦੇ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਮਧੁਰਤਮ ਗੀਤਾਂ ਦੀ ਰਚਨਾ ਕੀਤੀ।

ਜੀਵਨੀ[ਸੋਧੋ]

Jayadeva Pitha, Kenduli Village (Kendu Vilwa)
Basohli painting (c. 1730) depicting a scene from Jayadeva's Gita Govinda.

ਜੈ ਦੇਵ ਦਾ ਜਨਮ ਅੰਦਾਜ਼ਨ 1170 ਈ. ਨੂੰ ਓਡੀਸ਼ਾ ਦੇ ਬੀਰਭੂਮ ਜਿਲੇ ਦੇ ਭੁਬਾਨੇਸਵਰ ਦੇ ਨੇੜੇ ਇੱਕ ਪਿੰਡ ਹੋਇਆ।[1] ਇਹ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦਾ ਸੀ। ਆਰੰਭ ਵਿੱਚ ਉਹ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸੀ। ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅਨਿੰਨ ਸੇਵਕ ਹੋ ਗਏ। ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਬਣਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚਨ ਕਰਮ ਦੀ ਸ਼ੁੱਧਤਾ ਹੈ। ਬਾਣੀ: 2 ਸ਼ਬਦ ਗੂਜਰੀ ਅਤੇ ਮਾਰੂ ਰਾਗ ਵਿੱਚ।

ਹਵਾਲੇ[ਸੋਧੋ]