ਗੁਦਰਾਣਾ
ਦਿੱਖ
ਗੁਦਰਾਣਾ ਭਾਰਤ ਵਿੱਚ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਆਸੇ-ਪਾਸੇ ਕਾਲਿਆਂਵਾਲੀ, ਲੱਕੜਵਾਲੀ, ਸੁਖਚੈਨ, ਚਕੇਰੀਆਂ ਅਤੇ ਖਿਓਵਾਲੀ ਪਿੰਡ ਹਨ। ਇਸ ਪਿੰਡ ਦੇ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਗੁਦਰਾਣਾ ਪਿੰਡ ਦਾ ਮੁੱਢ ਬੰਨ੍ਹਣ ਵਾਲੇ ਬਾਬਾ ਗੁੱਦੜ ਜੀ ਸਨ ਜਿੰਨ੍ਹਾਂ ਦੇ ਨਾਮ ਤੋਂ ਹੀ ਪਿੰਡ ਦਾ ਨਾਂ ਗੁਦਰਾਣਾ ਪਿਆ। ਬਜ਼ੁਰਗਾਂ ਦੇ ਦੱਸਣ ਅਨੁਸਾਰ ਬਾਬਾ ਗੁੱਦੜ ਜੀ, ਜੋ ਕਿ ਇੱਕ ਮੁਸਲਮਾਨ ਸਨ, ਨੇ ਪਿੰਡ ਗੁਦਰਾਣਾ ਦਾ ਮੁੱਢ ਇੱਕ ਜੰਡ ਦੀ ਮੋਹੜੀ ਲਗਾ ਕੇ ਸੰਨ 1733 (ਬਿਕਰਮੀ ਸੰਮਤ 1790) ਵਿੱਚ ਬੰਨ੍ਹਿਆਂ। ਪਿੰਡ ਵਿੱਚ ਦੀ ਨਹਿਰ ਵੀ ਲੰਘਦੀ ਹੈ ਜੋ ਪਿੰਡ ਦੀ ਭੋਇਂ ਨੂੰ ਜ਼ਰਖੇਜ਼ ਬਣਾਉਂਦੀ ਹੈ।
ਆਬਾਦੀ ਅਤੇ ਸਾਖਰਤਾ
[ਸੋਧੋ]ਗੁਦਰਾਣਾ ਵਿੱਚ ਕੁੱਲ 675 ਪਰਿਵਾਰ ਰਹਿੰਦੇ ਹਨ। ਗੁਦਰਾਣਾ ਪਿੰਡ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 3693 ਹੈ ਜਿਸ ਵਿੱਚੋਂ 1935 ਪੁਰਸ਼ ਹਨ ਜਦਕਿ 1758 ਔਰਤਾਂ ਹਨ।[1]
ਹਵਾਲੇ
[ਸੋਧੋ]- ↑ "Gadrana Village Population - Sirsa - Sirsa, Haryana". www.census2011.co.in. Retrieved 2023-02-22.