ਸੁਖਚੈਨ
ਦਿੱਖ
ਸੁਖਚੈਨ ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਸਿਰਸਾ ਤੋਂ 30 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਸੁਖਚੈਨ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਸੁਖਚੈਨ ਪਿੰਡ ਇੱਕ ਗ੍ਰਾਮ ਪੰਚਾਇਤ ਹੈ। ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 2171 ਹੈਕਟੇਅਰ ਹੈ।[1] ਇਸ ਪਿੰਡ ਵਿੱਚ ਝੋਰੜ ਗਿੱਲ ਗੋਤ ਦੇ ਲੋਕ ਬਹੁਗਿਣਤੀ ਵਿੱਚ ਰਹਿੰਦੇ ਹਨ।[2]
ਆਬਾਦੀ
[ਸੋਧੋ]ਜਨਗਣਨਾ 2011 ਦੀ ਜਾਣਕਾਰੀ ਅਨੁਸਾਰ ਸੁਖਚੈਨ ਪਿੰਡ ਦਾ ਸੁਖਚੈਨ ਦੀ ਕੁੱਲ ਆਬਾਦੀ 3,965 ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 2,056 ਹੈ ਜਦਕਿ ਔਰਤਾਂ ਦੀ ਆਬਾਦੀ 1,909 ਹੈ। ਸੁਖਚੈਨ ਪਿੰਡ ਦੀ ਸਾਖਰਤਾ ਦਰ 54.50% ਹੈ ਜਿਸ ਵਿੱਚੋਂ 61.04% ਮਰਦ ਅਤੇ 47.46% ਔਰਤਾਂ ਸਾਖਰ ਹਨ। ਸੁਖਚੈਨ ਪਿੰਡ ਵਿੱਚ ਕਰੀਬ 755 ਘਰ ਹਨ।[1][3]
ਪ੍ਰਸ਼ਾਸਨ
[ਸੋਧੋ]ਸੁਖਚੈਨ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਮੰਡੀ ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਸੁਖਚੈਨ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]
ਗੈਲਰੀ
[ਸੋਧੋ]-
ਸਰਕਾਰੀ ਪ੍ਰਾਇਮਰੀ ਸਕੂਲ, ਸੁਖਚੈਨ ਦਾ ਮੁੱਖ ਦੁਆਰ
ਹਵਾਲੇ
[ਸੋਧੋ]- ↑ 1.0 1.1 1.2 "Sukhchain Village in Sirsa, Haryana | villageinfo.in". villageinfo.in. Retrieved 2023-02-15.
- ↑ WILSON, J. (1883). final report on the revision of settlement of the sirsa district (in ਅੰਗਰੇਜ਼ੀ).
- ↑ "Sukhchain Village Population - Sirsa - Sirsa, Haryana". www.census2011.co.in. Retrieved 2023-02-15.