ਗੁਰਦੁਆਰਾ ਸ਼੍ਰੀ ਅਚਲ ਸਾਹਿਬ
ਗੁਰਦੁਆਰਾ ਅਚਲ ਸਾਹਿਬ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਥਿਤ ਹੈ। ਇਹ ਸਥਾਨ ਧਾਰਮਿਕ ਏਕਤਾ ਦਾ ਪ੍ਰਤੀਕ ਹੈ। ਇਹ ਗੁਰਦੁਆਰਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। [1]ਇਸ ਸਥਾਨ ਦੇ ਨਾਲ ਜੁੜਿਆ ਹੋਇਆ ਅਚਲੇਸ਼ਵਰ ਮੰਦਿਰ ਹੈ ਜੋ ਹਿੰਦੂ ਧਰਮ ਦੇ ਭਗਵਾਨ ਸ਼ਿਵ ਦੇ ਪੁੱਤਰ ਗਣੇਸ਼ ਜੀ ਦੇ ਵੱਡੇ ਭਰਾ ਦਾ ਮੰਦਿਰ ਹੈ। ਇਤਿਹਾਸਕਾਰਾਂ ਭਾਰਤ ਵਿਚ ਇਨ੍ਹਾਂ ਦਾ ਸਿਰਫ ਇੱਕੋ ਹੀ ਮੰਦਿਰ ਹੈ।
ਇਤਿਹਾਸ
[ਸੋਧੋ]ਗੁਰਦੁਆਰਾ ਅਚਲ ਸਾਹਿਬ ਦੇ ਅੰਦਰ ਜਾਂਦਿਆਂ ਹੀ ਦਰਬਾਰ ਸਾਹਿਬ ਤੋਂ ਪਹਿਲਾਂ ਇੱਕ ਕਿੱਕਰ ਦਾ ਦਰਖਤ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਗਾਇਆ ਸੀ। ਸੰਗਤਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਸ ਦਰੱਖਤ ਨੂੰ ਤਾਂ ਕੰਢੇ ਲੱਗਦੇ ਹਨ। ਕੋਈ ਅਜਿਹਾ ਦਰੱਖਤ ਲਗਾਓ ਜਿਸ ਉੱਪਰ ਮਿੱਠੇ ਫਲ ਲੱਗਣ। ਗੁਰੂ ਸਾਹਿਬ ਨੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਇਹ ਦਰੱਖਤ ਨੂੰ ਪੂਰਾ ਸਾਲ ਫਲ ਲੱਗਣਗੇ। ਕਿਹਾ ਜਾਂਦਾ ਹੈ ਕਿ ਇਹ ਕਿੱਕਰ, ਬੇਰੀ ਵਿਚ ਬਦਲ ਗਈ। ਇਤਿਹਾਸ ਅਨੁਸਾਰ ਇਸ ਦਰੱਖਤ ਨੂੰ ਹੁਣ ਵੀ ਬੇਰ ਲੱਗਦੇ ਹਨ।[2]