ਬਟਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਟਾਲਾ
ਸ਼ਹਿਰ
Batala Map
ਬਟਾਲਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ ਵਿੱਚ ਟਿਕਾਣਾ

31°49′07″N 75°12′10″E / 31.8186°N 75.2028°E / 31.8186; 75.2028
ਦੇਸ਼  India
State Punjab
District Gurdaspur
ਖੇਤਰਫਲ
 • ਕੁੱਲ [
ਉਚਾਈ 249
ਅਬਾਦੀ (2010)
 • ਕੁੱਲ 1,47,872
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਦਫ਼ਤਰੀ ਪੰਜਾਬੀ
ਟਾਈਮ ਜ਼ੋਨ IST (UTC+5:30)
PIN 143505
ਟੈਲੀਫ਼ੋਨ ਕੋਡ 01871
ਵਾਹਨ ਰਜਿਸਟ੍ਰੇਸ਼ਨ ਪਲੇਟ PB 18
Distance from Amritsar 38 kiloਮੀਟਰs (24 ਮੀਲ) NE (land)
Distance from Jalandhar 75 kiloਮੀਟਰs (47 ਮੀਲ) NE (land)
Distance from Chandigarh 213 kiloਮੀਟਰs (132 ਮੀਲ) NE (land)
Distance from Delhi 470 kiloਮੀਟਰs (290 ਮੀਲ) NE (land)

ਬਟਾਲਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਇੱਕ ਮਿਊਂਸੀਪਲ ਕੌਂਸਲ ਹੈ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਤਹਿਸੀਲ ਹੈ। ਇਹ ਇਕ ਡਿਵੈਲਪਮੈਂਟ ਬਲਾਕ, ਨਗਰ ਕੌਂਸਲ (ਕਲਾਸ-1) ਅਤੇ ਵਿਧਾਨ ਸਭਾ ਹਲਕਾ ਵੀ ਹੈ। ਇਸ ਸ਼ਹਿਰ ਦੀ ਆਬਾਦੀ ਸਵਾ ਲੱਖ ਤੋਂ ਵੱਧ ਹੈ। ਬਟਾਲਾ ਨੂੰ ਲੋਹਾ ਨਗਰੀ (ਸਨਅਤੀ ਸ਼ਹਿਰ) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ ਅਤੇ ਕੌਮੀ ਹਾਈਵੇਅ ਨੰਬਰ 15 ਉਪਰ ਪਠਾਨਕੋਟ ਤੋਂ 69 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 38 ਕਿਲੋਮੀਟਰ ਦੀ ਦੂਰੀ ਉਪਰ ਪੈਂਦਾ ਹੈ। ਇਹ ਜਲੰਧਰ ਤੋਂ 80 ਕਿਲੋਮੀਟਰ ਅਤੇ ਗੁਰਦਾਸਪੁਰ ਤੋਂ 33 ਕਿਲੋਮੀਟਰ ਦੂਰ ਹੈ। ਬਟਾਲਾ ਨਗਰ 1472 ਦੇ ਆਸ-ਪਾਸ ਵਸਾਇਆ ਗਿਆ ਸੀ। ਇਹ ਨਗਰ ਬਹਿਲੋਲ ਖਾਨ ਲੋਧੀ ਦੇ ਸਮੇਂ ਕਪੂਰਥਲਾ ਦੇ ਇਕ ਰਾਜਪੂਤ ਰਾਏ ਰਾਮ ਦਿਓ ਨੇ ਵਸਾਇਆ ਦੱਸਿਆ ਜਾਂਦਾ ਹੈ। ਬਿਆਸ ਦਰਿਆ ਅਤੇ ਰਾਵੀ ਦਰਿਆ ਵਿਚਕਾਰ ਵਸਦੇ ਇਸ ਨਗਰ ਨੂੰ ਪਹਿਲਾਂ ਬਟਾਲਾ ਸ਼ਰੀਫ ਆਖਦੇ ਸਨ।

ਸਥਾਨ[ਸੋਧੋ]

  • ਸਿੱਖਾਂ ਵਾਸਤੇ ਇਹ ਇੱਕ ਅਹਿਮ ਸਥਾਨ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ਼ ਇਸੇ ਸਥਾਨ ਤੇ ਹੋਇਆ ਸੀ। ੲਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਅਾਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।
  • ਮੁਗਲ ਬਾਦਸ਼ਾਹ ਅਕਬਰ ਦੇ ਸਮੇਂ (1556-1605) ਸਮਸ਼ੇਰ ਖਾਨ ਜੋ ਮਾਣਕਪੁਰ ਦਾ ਫੌਜਦਾਰ ਸੀ, ਉਸ ਨੂੰ ਇਹ ਇਲਾਕਾ ਜਗੀਰ ਦੇ ਰੂਪ ਵਿਚ ਮਿਲਿਆ ਸੀ। ਉਸ ਨੇ ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇਕ ਤਲਾਬ ਬਣਾਇਆ। ਰੰਗ ਬਰੰਗੇ ਬਾਗ਼-ਬਗੀਚੇ ਲਾ ਕੇ ਇਸ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਇਥੋਂ ਨੇੜੇ ਲੰਘਦੀ ਸੜਕ ਦਾ ਨਾਂ ‘ਅਨਾਰਕਲੀ’ ਰੱਖਿਆ ਗਿਆ। ਔਰੰਗਜ਼ੇਬ ਦੇ ਜ਼ਮਾਨੇ ਵਿਚ ਮਿਰਜ਼ਾ ਮੁਹੰਮਦ ਨੇ ਜਿੱਥੇ ਹੋਰ ਬਾਗ਼ ਲਗਾਏ ਉੱਥੇ ਬਾਜ਼ਾਰ ਤੇ ਦੁਕਾਨਾਂ ਬਣਾ ਕੇ ਨਗਰ ਨੂੰ ਨਵਾਂ ਰੂਪ ਦਿੱਤਾ।
  • ਮਹਾਰਾਜ ਰਣਜੀਤ ਸਿੰਘ ਦੇ ਫਰਜ਼ੰਦ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਹੈ। ਉਨ੍ਹਾਂ ਨੇ ਮਹੱਲ ਨੂੰ ਸੁੰਦਰ ਤੇ ਦਿਲਕਸ਼ ਬਣਾਇਆ ਜੋ ਅੱਜ ਵੀ ਪੁਰਾਤਨ ਇਮਾਰਤਾਂ ‘ਚ ਗਿਣਿਆ ਜਾਂਦਾ ਹੈ।
  • ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਹੈ। ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਹੇਠਾਂ ਸੁਰੰਗ ਹੈ, ਜੋ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਨਾਲ ਜਾ ਜੁੜਦੀ ਹੈ। ਮਹਾਰਾਜਾ ਆਪਣੇ ਕਰੀਬੀਆਂ ਤੇ ਅਹਿਲਕਾਰਾਂ ਨਾਲ ਸੁਰੰਗਨੁਮਾ ਸਥਾਨ ‘ਤੇ ਬੈਠਕਾਂ ਕਰਦੇ ਸਨ।
  • ਸਮਸ਼ੇਰ ਖਾਨ ਨੇ ਜਲ ਮਹਿਲ ਬਣਾਇਆ। ਉਸ ਦੀ ਯਾਦ ‘ਚ ਇਕ ਮਕਬਰਾ ਬਣਿਆ ਹੈ ਜਿਸ ਨੂੰ ‘ਜ਼ਹੀਰਾ’ ਆਖਦੇ ਹਨ। ਪੁਰਾਤਨ ਕਲਾ ਕ੍ਰਿਤਾਂ ਦਾ ਨਮੂਨਾ ‘ਜ਼ਹੀਰਾ’ ਸਥਾਨ ‘ਤੇ ਮਿਲਦਾ ਹੈ। ਇਸ ਦੀ ਸਾਂਭ ਸੰਭਾਲ ਪੁਰਾਤਵ ਵਿਭਾਗ ਦੇਖ ਰਿਹਾ ਹੈ।
  • ਵੀਰ ਹਕੀਕਤ ਰਾਏ ਦੀ ਮੰਗੇਤਰ ਸਤੀ ਲਕਛਮੀ ਦੀ ਸਮਾਧੀ ਬਣੀ ਹੈ। ਇਹ ਸਥਾਨ ਸ਼ਹੀਦ ਵੀਰ ਹਕੀਕਤ ਰਾਏ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ।
  • ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਸਤਿਕਰਤਾਰੀਆ, ਕਾਲੀ ਮਾਤਾ ਮੰਦਰ, ਮਸਜਿਦ, ਚਰਚ ਵਰਗੇ ਧਾਰਮਿਕ ਸਥਾਨ ਦੇਖਣਯੋਗ ਹਨ।

ਸਨਅਤੀ ਸ਼ਹਿਰ[ਸੋਧੋ]

ਬਟਾਲਾ ਸਨਅਤੀ ਸ਼ਹਿਰ ਕਰਕੇ ਜਾਣਿਆ ਜਾਂਦਾ ਹੈ। ਇਥੋਂ ਦੇ ਬਣੇ ਮਾਲ ਦੀ ਪੰਜਾਬ, ਦੇਸ਼ ਦੇ ਹੋਰ ਰਾਜਾਂ ਤੇ ਵਿਦੇਸ਼ਾਂ ਵਿਚ ਮੰਗ ਰਹੀ ਹੈ। ਕਿਸੇ ਸਮੇਂ ਬਟਾਲਾ ਲੋਹ ਨਗਰੀ ਨਾਲ ਮਸ਼ਹੂਰ ਸੀ, ਬਟਾਲਾ ਦੀ ‘ਬੀਕੋ’ ਦਾ ਨਾਮੋ-ਨਿਸ਼ਾਨ ਮਿਟ ਗਿਆ। ਬਟਾਲਾ ਵਿਚ 1000 ਦੇ ਕਰੀਬ ਫਾਊਂਡਰੀਆਂ ਅਤੇ 5500 ਦੇ ਲਗਪਗ ਹੋਰ ਛੋਟੇ ਯੂਨਿਟ ਸਨ। ਬਟਾਲਾ ਦੀਆਂ ਫਾਊਂਡਰੀਆਂ/ਕਾਰਖਾਨਿਆਂ ਵਿਚ ਵੇਲਣੇ ਦੀਆਂ ਕੋਲਾੜੀਆਂ, ਥਰੈਸ਼ਰ ਮਸ਼ੀਨਾਂ, ਸ਼ੈਪਰ, ਲੈਸ, ਪ੍ਰੈਸ ਪੱਖਿਆਂ ਦੇ ਪਰ ਸਮੇਤ ਹੋਰ ਸਾਜ਼ੋ-ਸਾਮਾਨ ਬਣਾਇਆ ਜਾਂਦਾ ਰਿਹਾ ਹੈ।

ਹਵਾਲੇ