ਸਮੱਗਰੀ 'ਤੇ ਜਾਓ

ਗੁਰਭੇਜ ਸਿੰਘ ਗੁਰਾਇਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਭੇਜ ਸਿੰਘ ਗੁਰਾਇਆ
ਜਨਮ
ਗੁਰਭੇਜ ਸਿੰਘ

(1967-01-26) 26 ਜਨਵਰੀ 1967 (ਉਮਰ 57)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੇਸ਼ਾਵਕਾਲਤ
ਲਈ ਪ੍ਰਸਿੱਧਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਤਰੱਕੀ

ਗੁਰਭੇਜ ਸਿੰਘ ਗੁਰਾਇਆ ਇੱਕ ਪੰਜਾਬੀ ਲੇਖਕ ਹੈ ਜੋ ਇਸ ਸਮੇਂ ਪੰਜਾਬੀ ਅਕਾਦਮੀ ਦਿੱਲੀ ਦਾ ਸਕੱਤਰ ਹੈ।[1][2][3] ਉਹ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਸੀ।[4] ਉਸ ਨੇ ਕਾਨੂੰਨ ਅਤੇ ਐਮ. ਏ. ਤੱਕ ਪੰਜਾਬੀ ਦੀ ਪੜ੍ਹਾਈ ਕੀਤੀ ਹੋਈ ਹੈ।

ਜੀਵਨ

[ਸੋਧੋ]

ਗੁਰਭੇਜ ਸਿੰਘ ਗੁਰਾਇਆ ਦਾ ਜਨਮ 26 ਜਨਵਰੀ 1967 ਨੂੰ ਪਿਤਾ ਬਲੀ ਸਿੰਘ ਗੁਰਾਇਆ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹਰਿਆਣਾ ਦੇ ਜ਼ਿਲ੍ਹੇ ਸਿਰਸਾ ਵਿੱਚ ਹੋਇਆ। ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਮੁੱਢਲੀ ਸਕੂਲੀ ਸਿੱਖਿਆ ਪਿੰਡ ਵਿੱਚ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲ.ਐਲ .ਬੀ .ਅਤੇ ਐਮ. ਏ. ਪੰਜਾਬੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੂਰੀ ਕੀਤੀ। ਉਸ ਨੇ 1990 ਵਿੱਚ ਸਿਰਸਾ ਦੀ ਜ਼ਿਲ੍ਹਾ ਕਚਹਿਰੀ ਤੋਂ ਵਕਾਲਤ ਸ਼ੁਰੂ ਕੀਤੀ ਅਤੇ ਜ਼ਿਲ੍ਹਾ ਬਾਰ ਅਸੋਸੀਏਸ਼ਨ, ਸਿਰਸਾ ਦਾ ਸਕਤੱਰ ਵੀ ਰਿਹਾ। 1996 ਵਿੱਚ ਉਸਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ।

ਗੁਰਭੇਜ ਸਿੰਘ ਦੇ ਲੇਖ ਮਾਸਿਕ ਰਸਾਲਿਆਂ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਇਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦਾ ਮੈਂਬਰ ਹੈ।[ਹਵਾਲਾ ਲੋੜੀਂਦਾ]

ਉਸਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਦੇ ਸਾਹਿਤਕਾਰਾਂ ਨੂੰ ਅਕਾਦਮੀ ਨਾਲ ਜੋੜਿਆ।[5]

ਪੁਸਤਕਾਂ ਦਾ ਸੰਪਾਦਨ

[ਸੋਧੋ]
  • ਕੂਕਾ ਲਹਿਰ-ਸਾਹਿਤ ਤੇ ਇਤਿਹਾਸ
  • ਸੰਤ ਸਾਖੀਆਂ - ਵਹਿਮੀ ਰਚਨਾਵਲੀ
  • ਸੁਖਵਿੰਦਰ ਅੰਮ੍ਰਿਤ ਦੀ ਕਾਵਿ ਚੇਤਨਾ
  • ਪੰਜਾਬੀ ਕਵਿਤਾ ਦਾ ਸੁੱਚਾ ਪੱਤਣ: ਹਜ਼ਾਰਾ ਸਿੰਘ ਗੁਰਦਾਸਪੁਰੀ
  • ਸ਼ਹੀਦ ਊਧਮ ਸਿੰਘ: ਜੀਵਨ ਤੇ ਸੰਘਰਸ਼
  • ਪੰਜਾਬੀ ਅਕਾਦਮੀ, ਦਿੱਲੀ ਦੇ ਦੋ-ਮਾਸਿਕ ਰਸਾਲੇ "ਸਮਦਰਸ਼ੀ" ਦਾ ਸੰਪਾਦਨ ਕਰ ਰਿਹਾ ਹੈ।

ਹਵਾਲੇ

[ਸੋਧੋ]
  1. "ਅਜੀਤ: ਦਿੱਲੀ -". ਅਜੀਤ: ਦਿੱਲੀ (in ਅੰਗਰੇਜ਼ੀ). Retrieved 2019-11-11.
  2. "ਗੁਰਾਇਆ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵੱਜੋਂ ਅਹੁਦਾ ਸਾਂਭਿਆ". Punjabi Tribune Online (in ਹਿੰਦੀ). 2016-03-31. Retrieved 2019-11-11.[permanent dead link]
  3. "Three days SAH conference concludes in Patiala - Times of India". The Times of India. Retrieved 2020-07-11.
  4. Service, Tribune News. "ਗੁਰਭੇਜ ਸਿੰਘ ਗੋਰਾਇਆ ਬਣੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ". Tribuneindia News Service. Archived from the original on 2020-07-13. Retrieved 2020-07-11.
  5. "MediaPunjab - ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਜੀ - ਅਰਵਿੰਦਰ ਕੌਰ ਸੰਧੂ". www.mediapunjab.com (in ਅੰਗਰੇਜ਼ੀ). Retrieved 2020-07-01.