ਗੁਰਸ਼ਰਨ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਸ਼ਰਨ ਕੌਰ
Gursharan Kaur.jpg
ਗੁਰਸ਼ਰਨ ਕੌਰ
ਪਤਨੀ ਮਨਮੋਹਨ ਸਿੰਘ
ਨਿੱਜੀ ਜਾਣਕਾਰੀ
ਜਨਮ (1937-09-13) 13 ਸਤੰਬਰ 1937 (ਉਮਰ 82)
ਚਕਵਾਲ, ਬ੍ਰਿਟਿਸ਼ ਰਾਜ
(ਹੁਣ ਚਕਵਾਲ, ਪਾਕਿਸਤਾਨ)
ਪਤੀ/ਪਤਨੀਮਨਮੋਹਨ ਸਿੰਘ

ਗੁਰਸ਼ਰਨ ਕੌਰ (ਜਨਮ 13 ਸਤੰਬਰ 1937) ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪਤਨੀ ਹੈ।

ਜੀਵਨ ਵੇਰਵੇ[ਸੋਧੋ]

ਗੁਰਸ਼ਰਨ ਦਾ ਜਨਮ ਸਰਦਾਰ ਛੱਤਰ ਸਿੰਘ ਕੋਹਲੀ ਅਤੇ ਸਰਦਾਰਨੀ ਭਗਵੰਤੀ ਕੌਰ ਦੇ ਘਰ ਸੰਨ 1937 ਵਿੱਚ ਜਲੰਧਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸਰਦਾਰ ਛੱਤਰ ਸਿੰਘ ਕੋਹਲੀ ਬਰਮਾ ਸ਼ੈਲ ਵਿੱਚ ਇੱਕ ਕਰਮਚਾਰੀ ਸਨ। ਗੁਰਸ਼ਰਨ ਦੀ ਮੁਢਲੀ ਸਿੱਖਿਆ ਗੁਰੂ ਨਾਨਕ ਕੰਨਿਆ ਪਾਠਸ਼ਾਲਾ ਵਿੱਚ ਹੋਈ ਇਸ ਦੇ ਬਾਅਦ ਉਸ ਨੇ ਪਟਿਆਲੇ ਦੇ ਸਰਕਾਰੀ ਮਹਿਲਾ ਕਾਲਜ ਤੋਂ ਅਤੇ ਇਸ ਦੇ ਬਾਅਦ ਖਾਲਸਾ ਕਾਲਜ ਅਮ੍ਰਿਤਸਰ ਤੋਂ ਡਿਗਰੀ ਪ੍ਰਾਪਤ ਕੀਤੀ। 1958 ਵਿੱਚ ਉਸ ਦਾ ਵਿਆਹ ਡਾ. ਮਨਮੋਹਨ ਸਿੰਘ ਨਾਲ ਅੰਮ੍ਰਿਤਸਰ ਵਿੱਚ ਹੋਇਆ। ਦਿੱਲੀ ਦੇ ਸਿੱਖ ਸਮੁਦਾਏ ਵਿੱਚ ਗੁਰਸ਼ਰਨ ਕੌਰ ਨੂੰ ਕੀਰਤਨ ਕਰਨ ਲਈ ਜਾਣਿਆ ਜਾਂਦਾ ਹੈ। ਸਰਦਾਰ ਮਨਮੋਹਨ ਸਿੰਘ ਨੂੰ ਜਦੋਂ ਸੰਸਾਰ ਬੈਂਕ ਦੀ ਇੱਕ ਨੌਕਰੀ ਦੇ ਸਿਲਸਿਲੇ ਵਿੱਚ ਅਮਰੀਕਾ ਜਾਣਾ ਪਿਆ ਤਾਂ ਇਹ ਉਹਨਾਂ ਦੇ ਨਾਲ ਗਈ।

ਇਹਨਾਂ ਦੀ ਤਿੰਨ ਪੁਤਰੀਆਂ ਹਨ - ਉਪਿੰਦਰ ਸਿੰਘ, ਦਮਨਦੀਪ ਕੌਰ ਅਤੇ ਅਮ੍ਰਤ ਸਿੰਘ। ਤੀਨੋ ਹੀ ਪੁਤਰੀਆਂ ਆਪਣੇ ਆਪਣੇ ਖੇਤਰ ਵਿੱਚ ਕਾਫ਼ੀ ਸਫਲ ਹਨ।