ਗੁਰੂ ਦਾ ਬੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਦਾ ਬੰਦਾ,
ਨਿਰਦੇਸ਼ਕਗੁਰੂ ਦਾ ਬੰਦਾ,
ਲੇਖਕਸਤਨਾਮ ਚਾਨਾ
ਨਿਰਮਾਤਾਜੋਗਿੰਦਰ ਸਿੰਘ ਭੰਗਾਲੀਆ ਅਤੇ ਸੋਨੂੰ ਭੰਗਾਲੀਆ
ਸਿਨੇਮਾਕਾਰਜੱਸੀ ਚਾਨਾ
ਸੰਪਾਦਕਗੁਰਪ੍ਰੀਤ ਸਿੰਘ
ਸੰਗੀਤਕਾਰਪਰਮ ਆਗਾਜ਼
ਪ੍ਰੋਡਕਸ਼ਨ
ਕੰਪਨੀ
Pritam Films Production
ਰਿਲੀਜ਼ ਮਿਤੀਆਂ
  • 24 ਅਗਸਤ 2018 (2018-08-24)
ਦੇਸ਼
ਭਾਸ਼ਾਪੰਜਾਬੀ

ਗੁਰੂ ਦਾ ਬੰਦਾ, ਜੱਸੀ ਚਾਨਾ ਦੁਆਰਾ ਨਿਰਦੇਸ਼ਤ ਇੱਕ ਐਨੀਮੇਟਿਡ ਇਤਿਹਾਸਕ ਪੰਜਾਬੀ, ਡਰਾਮਾ ਫ਼ਿਲਮ ਹੈ, ਜੋ 24 ਅਗਸਤ, 2018 ਨੂੰ ਰਿਲੀਜ਼ ਹੋਈ ਸੀ।[1] ਪ੍ਰੀਤਮ ਫ਼ਿਲਮਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਜੋਗਿੰਦਰ ਸਿੰਘ ਭੰਗਾਲੀਆ ਅਤੇ ਸੋਨੂੰ ਭੰਗਾਲੀਆ ਇਸਦੇ ਨਿਰਮਾਤਾ ਹਨ। ਇਸ ਦੀ ਕਹਾਣੀ ਪੰਜਾਬੀ ਲੇਖਕ ਅਤੇ ਪੱਤਰਕਾਰ ਸਤਨਾਮ ਚਾਨਾ ਨੇ ਲਿਖੀ ਹੈ।

3ਜੀ ਤਕਨੀਕ 'ਚ ਬਣੀ ਹੋਈ ਇਹ ਇਤਿਹਾਸਕ ਐਨੀਮੇਸ਼ਨ ਫ਼ਿਲਮ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਦੀ ਫ਼ਤਿਹ ਦੀ ਮੁਹਿੰਮ ਤੇ ਅਧਾਰਤ ਹੈ ਬਹੁਤ ਹੀ ਜੋਸ਼ੀਲੀ ਭਾਵਨਾਤਮਕ ਫ਼ਿਲਮ ਹੈ। ਜੱਸੀ ਚਾਨਾ ਨੂੰ ਸਕੂਲ ਦੇ ਦਿਨਾਂ ਤੋਂ ਹੀ ਐਨੀਮੇਸ਼ਨ ਵਿੱਚ ਦਿਲਚਸਪੀ ਸੀ, ਆਖਰਕਾਰ ਵਿਸ਼ਵਵਿਆਪੀ ਤੌਰ 'ਤੇ ਰਿਲੀਜ਼ ਹੋਈ ਆਪਣੀ ਪਹਿਲੀ ਐਨੀਮੇਟਿਡ ਫ਼ਿਲਮ ਗੁਰੂ ਦਾ ਬੰਦਾ ਬਣਾ ਕੇ ਅਤੇ ਨਿਰਦੇਸ਼ਤ ਕਰ ਕੇ ਆਪਣੇ ਲਈ ਜਗ੍ਹਾ ਬਣਾ ਲਈ ਹੈ।

ਪਲਾਟ ਦਾ ਸਾਰ[ਸੋਧੋ]

ਸਿੱਖ ਇਤਿਹਾਸ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਮੁਗਲ ਸਾਮਰਾਜ ਦੇ ਵਿਰੁੱਧ ਉਸਦੇ ਸੰਘਰਸ਼ ਤੇ ਅਧਾਰਿਤ ਇਹ ਫ਼ਿਲਮ ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਇਤਿਹਾਸ ਦੀਆਂ ਅਤਿਅੰਤ ਨਾਟਕੀ ਘਟਨਾਵਾਂ ਨੂੰ ਪਰਦੇ ਤੇ ਲਿਆਉਂਦੀ ਹੈ। ਬੰਦਾ ਸਿੰਘ ਬਹਾਦੁਰ, ਇੱਕ ਸਿੱਖ ਮਿਲਟਰੀ ਕਮਾਂਡਰ ਸੀ ਜਿਸਨੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਜਿਸਦੀ ਰਾਜਧਾਨੀ ਲੋਹਗੜ੍ਹ ਨੂੰ ਬਣਾਇਆ।[2]

ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਲੈਸ, ਬਾਬਾ ਬੰਦਾ ਸਿੰਘ ਬਹਾਦਰ ਨੇ ਅੱਤਿਆਚਾਰੀ ਮੁਗਲ ਹਕੂਮਤ ਦੇ ਖਿਲਾਫ਼ ਲੜਾਈ ਲਈ ਕਿਸਾਨਾਂ ਅਤੇ ਕਿਰਤੀਆਂ ਵਿੱਚੋਂ ਲੜਾਕੂ ਸ਼ਕਤੀ ਇਕੱਠੀ ਕੀਤੀ ਅਤੇ ਫਿਊਡਲ ਮੁਗਲ ਸੱਤਾ ਦੇ ਵਿਰੁੱਧ ਖੰਡਾ ਖੜਕਾ ਦਿੱਤਾ ਅਤੇ ਸੰਘਰਸ਼ ਦੀ ਅਗਵਾਈ ਕੀਤੀ। ਉਸਨੇ ਪਹਿਲੀ ਵੱਡੀ ਕਾਰਵਾਈ ਨਵੰਬਰ 1709 ਵਿੱਚ ਮੁਗਲ ਕੇਂਦਰ ਸਮਾਣਾ ਵਿੱਚ ਕੀਤੀ ਸੀ। ਮਈ 1710 ਵਿੱਚ ਚੱਪੜਚਿੜੀ ਦੀ ਲੜਾਈ ਵਿਚ, ਉਸ ਦੀ ਸਿੱਖ ਫ਼ੌਜ ਨੇ ਸਰਹਿੰਦ ਦੇ ਰਾਜਪਾਲ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜ਼ਿੰਮੇਵਾਰ ਸਨ। ਪੰਜਾਬ ਵਿੱਚ ਆਪਣਾ ਅਧਿਕਾਰ ਕਾਇਮ ਕਰਨ ਤੋਂ ਬਾਅਦ, ਬੰਦਾ ਸਿੰਘ ਬਹਾਦੁਰ ਨੇ ਜ਼ਿਮੀਂਦਰੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ, ਅਤੇ ਜ਼ਮੀਨ ਦੇ ਹੱਕ ਹਲਵਾਹਕਾਂ ਨੂੰ ਦੇ ਦਿੱਤੇ। ਬਾਅਦ ਵਿੱਚ ਉਸਨੂੰ ਮੁਗਲਾਂ ਨੇ ਫੜ ਲਿਆ ਸੀ ਅਤੇ 1716 ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਸੀ।

ਹਵਾਲੇ[ਸੋਧੋ]

  1. Offensive, Marking Them (27 August 2018). "Guru da Banda acclaimed worldwide". The Tribune. Retrieved 29 August 2018.
  2. "Guru Da Banda". www.festivalfocus.org (in ਅੰਗਰੇਜ਼ੀ (ਬਰਤਾਨਵੀ)). Archived from the original on 2019-11-08. Retrieved 2019-11-08. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]