ਗੁਰੂ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਦੱਤ
Guru-Dutt.jpg
ਜਨਮਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ
(1925-07-09)9 ਜੁਲਾਈ 1925
ਬੰਗਲੋਰ, ਬਰਤਾਨਵੀ ਭਾਰਤ
ਮੌਤ10 ਅਕਤੂਬਰ 1964(1964-10-10) (ਉਮਰ 39)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਭਿਨੇਤਾ, ਫਿਲਮ ਨਿਰਮਾਤਾ, ਫਿਲਮ ਨਿਰਦੇਸ਼ਕ, ਕੋਰੀਓਗਰਾਫਰ
ਸਰਗਰਮੀ ਦੇ ਸਾਲ1944–1964
ਸਾਥੀਗੀਤਾ ਦੱਤ (1953–1964) (ਇਹਦੀ ਮੌਤ)

ਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ, ਗੁਰੂ ਦੱਤ ਨਾਮ ਨਾਲ ਮਸ਼ਹੂਰ, ਇੱਕ ਭਾਰਤੀ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਅਭਿਨੇਤਾ ਸੀ। ਇਸਦੀਆਂ ਫਿਲਮਾਂ ਪਿਆਸਾ, ਕਾਗਜ਼ ਕੇ ਫੂਲ, ਸਾਹਿਬ ਬੀਵੀ ਔਰ ਗੁਲਾਮ ਅਤੇ ਚੌਧਵੀਂ ਕਾ ਚਾਂਦ 1950ਵਿਆਂ and 1960ਵਿਆਂ ਦੀਆਂ ਉੱਤਮ ਫਿਲਮਾਂ ਵਿੱਚੋਂ ਮੰਨੀਆਂ ਜਾਂਦੀਆਂ ਹਨ।

ਜ਼ਿੰਦਗੀ[ਸੋਧੋ]

ਗੁਰੂ ਦੱਤ ਦਾ ਜਨਮ 9 ਜੁਲਾਈ 1925 ਨੂੰ ਬੰਗਲੌਰ ਵਿਖੇ ਹੋਇਆ। ਉਸ ਦੇ ਪਿਤਾ ਸਿ਼ਵ ਸ਼ੰਕਰ ਰਾਓ ਪਾਦੂਕੋਨੇ ਇੱਕ ਅਧਿਆਪਕ ਸਨ। ਗੁਰੂਦੱਤ ਦੀ ਮਾਂ ਵਸੰਤੀ ਪਾਦੂਕੋਨੇ ਵੀ ਸਾਹਿਤਕ ਰੁਚੀਆਂ ਵਾਲੀ ਔਰਤ ਸੀ ਅਤੇ ਬੰਗਾਲੀ ਕਿਤਾਬਾਂ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਦੀ ਸੀ। ਸ਼ੁਰੂ ਵਿੱਚ, ਉਹ ਇੱਕ ਘਰੇਲੂ ਔਰਤ ਸੀ, ਬਾਅਦ ਨੂੰ ਇੱਕ ਸਕੂਲ ਅਧਿਆਪਿਕਾ ਬਣ ਗਈ, ਪ੍ਰਾਈਵੇਟ ਟਿਊਸ਼ਨ ਵੀ ਦਿੰਦੀ ਰਹੀ ਅਤੇ ਨਿੱਕੀ ਕਹਾਣੀ ਵੀ ਲਿਖਦੀ ਸੀ। ਉਸ ਨੇ ਜਦੋਂ ਗੁਰੂਦੱਤ ਨੂੰ ਜਨਮ ਦਿੱਤਾ ਤਾਂ ਉਹ ਸਿਰਫ 16 ਸਾਲ ਦੀ ਸੀ।

ਗੁਰੂ ਦੱਤ ਨੇ ਆਪਣੇ ਬਚਪਨ ਦੇ ਦਿਨ ਕਲਕੱਤੇ ਦੇ ਭਵਾਨੀਪੁਰ ਇਲਾਕੇ ਵਿੱਚ ਗੁਜਾਰੇ[1] ਜਿਸਦਾ ਉਸ ਤੇ ਤਕੜਾ ਬੌਧਿਕ ਅਤੇ ਸਾਂਸਕ੍ਰਿਤਕ ਪ੍ਰਭਾਵ ਪਿਆ। ਉਸ ਦਾ ਬਚਪਨ ਵਿੱਤੀ ਕਠਿਨਾਇਆਂ ਅਤੇ ਆਪਣੇ ਮਾਤਾ ਪਿਤਾ ਦੇ ਤਨਾਵ ਪੂਰਨ ਰਿਸ਼ਤੇ ਤੋਂ ਪ੍ਰਭਾਵਿਤ ਸੀ। ਉਸ ਤੇ ਬੰਗਾਲੀ ਸੰਸਕ੍ਰਿਤੀ ਦੀ ਇੰਨੀ ਡੂੰਘੀ ਛਾਪ ਪਈ ਕਿ ਉਸ ਨੇ ਆਪਣੇ ਬਚਪਨ ਦਾ ਨਾਮ ਵਸੰਤ ਕੁਮਾਰ ਸ਼ਿਵਸ਼ੰਕਰ ਪਾਦੁਕੋਨੇ ਤੋਂ ਬਦਲਕੇ ਗੁਰੂ ਦੱਤ ਰੱਖ ਲਿਆ।

ਪ੍ਰਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਪਾਤਰ ਟਿੱਪਣੀ
1964 ਸੁਹਾਗਨ ਵਿਜਯ ਕੁਮਾਰ
1963 ਭਰੋਸਾ ਬੰਸੀ
1962 ਸਾਹਿਬ ਬੀਬੀ ਔਰ ਗ਼ੁਲਾਮ ਅਤੁਲ੍ਯ ਚਕਰਵਰਤੀ ਉਰਫ਼ ਭੂਤਨਾਥ
1960 ਚੌਧਵੀਂ ਕਾ ਚਾਂਦ ਅਸਲਮ
1960 ਕਾਲਾ ਬਾਜ਼ਾਰ
1959 ਕਾਗਜ਼ ਕੇ ਫੂਲ ਸੁਰੇਸ਼ ਸਿਨ੍ਹਾ
1957 ਪਿਆਸਾ ਵਿਜਯ
1955 ਮਿਸਟਰ ਐਂਡ ਮਿਸੇਜ਼ 55
1946 ਹਮ ਏਕ ਹੈਂ

ਬਤੌਰ ਲੇਖਕ[ਸੋਧੋ]

ਸਾਲ ਫ਼ਿਲਮ ਟਿੱਪਣੀ
1952 ਜਾਲ

ਬਤੌਰ ਨਿਰਦੇਸ਼ਕ[ਸੋਧੋ]

ਸਾਲ ਫ਼ਿਲਮ ਟਿੱਪਣੀ
1959 ਕਾਗਜ਼ ਕੇ ਫੂਲ
1957 ਪਿਆਸਾ
1955 ਮਿਸਟਰ ਐਂਡ ਮਿਸੇਜ਼ 55
1953 ਬਾਜ਼
1952 ਜਾਲ
1951 ਬਾਜ਼ੀ

ਹਵਾਲੇ[ਸੋਧੋ]

  1. Nandgaonkar, Satish. "The past master". The Telegraph. Retrieved 25 April 2014.