ਗੁਲਬਰਗ ਸੁਸਾਇਟੀ ਹੱਤਿਆਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਲਬਰਗ ਸੁਸਾਇਟੀ ਹੱਤਿਆਕਾਂਡ, 2002 ਦੇ ਗੁਜਰਾਤ ਦੰਗਿਆਂ ਦੌਰਾਨ 28 ਫਰਵਰੀ 2002 ਨੂੰ ਵਾਪਰਿਆ ਸੀ। ਜਨੂੰਨੀ ਹਿਦੂ ਭੀੜ ਨੇ ਗੁਲਬਰਗ ਸੁਸਾਇਟੀ ਤੇ ਹਮਲਾ ਬੋਲ ਦਿੱਤਾ ਸੀ। ਗੁਲਬਰਗ ਸੁਸਾਇਟੀ ਅਹਿਮਦਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਮੇਧਨੀ ਨਗਰ ਇਲਾਕੇ ’ਚ ਸਥਿਤ ਮੁਸਲਿਮ ਇਲਾਕਾ ਹੈ। ਬਹੁਤੇ ਘਰ ਫੂਕ ਦਿੱਤੇ ਗਏ ਸਨ, ਅਤੇ ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ ਘੱਟ ਤੋਂ ਘੱਟ 35 ਜਣੇ ਜਿੰਦਾ ਜਲਾ ਦਿੱਤੇ ਗਏ ਸਨ। ਜਦਕਿ 31 ਹੋਰ ਲਾਪਤਾ ਸਨ, ਬਾਅਦ ਵਿੱਚ ਉਹ ਵੀ ਮਰੇ ਸਮਝ ਲਏ ਗਏ, ਅਤੇ ਇਸ ਤਰ੍ਹਾਂ ਮੌਤਾਂ ਦੀ ਕੁੱਲ ਗਿਣਤੀ 69 ਹੋ ਗਈ।[1][2][3][4][5]

ਭਾਰਤ ਦੀ ਸੁਪਰੀਮ ਕੋਰਟ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਇਨਸਾਫ਼ ਅਤੇ ਅਮਨ ਲਈ ਨਾਗਰਿਕ, ਵਲੋਂ ਦਾਇਰ ਪਟੀਸ਼ਨ ਤੇ ਗੌਰ ਫਰਮਾਉਂਦਿਆਂ ਮੁੱਖ ਗੁਜਰਾਤ ਮੁਕੱਦਮਿਆਂ ਤੇ ਰੋਕ ਲਗਾ ਦਿੱਤੀ ਸੀ। ਉਹਨਾਂ ਨੇ ਗੁਜਰਾਤ ਦੇ ਬਾਹਰ ਕੇਸਾਂ ਦਾ ਤਬਾਦਲਾ ਕਰਕੇ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਪੜਤਾਲ ਦੀ ਮੰਗ ਕੀਤੀ ਸੀ। 26 ਮਾਰਚ 2008 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ[6] ਗੁਜਰਾਤ ਸਰਕਾਰ ਨੇ ਸੀ.ਬੀ.ਆਈ ਦੇ ਇੱਕ ਸਾਬਕਾ ਮੁਖੀ, ਆਰ.ਕੇ. ਰਾਘਵਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ), ਦੇ ਗਠਨ ਕਰਨ ਦੀ ਹਦਾਇਤ ਕੀਤੀ।

ਹਵਾਲੇ[ਸੋਧੋ]

  1. "Year later, Gulbarg still a ghost town". Indian Express. March 1, 2003. 
  2. "Apex court SIT submits report on Gulbarg Society massacre". The Hindustan Times. May 14, 2010. 
  3. Shelton, p. 502
  4. "The Gulbarg Society massacre: What happened". NDTV. March 11, 2010. 
  5. "Safehouse Of Horrors". Tehelka. 2007-11-03. 
  6. "Notify SIT in ten days: court". The Hindu. Chennai,।ndia. 27 March 2008.