ਗੇਅ ਡੇਜ਼ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੇਅ ਡੇਜ਼ ( ਹਿਬਰੂ: Hazman havarod‎) ਇਜ਼ਰਾਈਲ ਵਿੱਚ ਇੱਕ ਐਲ.ਜੀ.ਬੀ.ਟੀ. ਭਾਈਚਾਰੇ ਦੇ ਉਭਾਰ ਬਾਰੇ ਇੱਕ 2009 ਦੀ ਇਜ਼ਰਾਈਲੀ ਦਸਤਾਵੇਜ਼ੀ ਫ਼ਿਲਮ ਹੈ,[1] ਜਿਸ ਵਿੱਚ ਇਜ਼ਰਾਈਲ ਦੇ ਸੱਭਿਆਚਾਰਕ ਜੀਵਨ ਅਤੇ ਐਲ.ਜੀ.ਬੀ.ਟੀ. ਭਾਈਚਾਰੇ ਵਿੱਚ ਪ੍ਰਮੁੱਖ ਗਾਲ ਉਚੋਵਸਕੀ, ਈਟਨ ਫੌਕਸ, ਐਲੀਓਟ, ਅਮਾਲੀਆ ਜ਼ੀਵ, ਅਮਿਤ ਕਾਮਾ ਪ੍ਰਮੁੱਖ ਕਾਰਕੁੰਨ ਅਤੇ ਕੁਝ ਦੁਰਲੱਭ ਪੁਰਾਲੇਖ, ਪ੍ਰਾਈਡ ਇਵੈਂਟਸ, ਫ਼ੀਚਰ ਫ਼ਿਲਮਾਂ ਅਤੇ ਵਿਦਿਆਰਥੀ ਫ਼ਿਲਮਾਂ ਤੋਂ ਫੁਟੇਜ ਸ਼ਾਮਿਲ ਸਨ।

ਪਿਛੋਕੜ[ਸੋਧੋ]

1985 ਵਿੱਚ ਇਜ਼ਰਾਈਲ ਵਿੱਚ ਤਿੰਨ ਗੇਅ ਵਿਅਕਤੀ ਸਨ। 1998 ਤੱਕ 3,000 ਹੋ ਗਏ। ਥੋੜ੍ਹੇ ਜਿਹੇ ਸਮੇਂ 'ਚ ਹੀ ਇਜ਼ਰਾਈਲ ਇੱਕ ਤਬਦੀਲੀ ਵਿੱਚੋਂ ਗੁਜ਼ਰਿਆ। ਨਿਰਦੇਸ਼ਕ ਯਾਰ ਕੇਦਾਰ ਨੇ ਇਸ ਕ੍ਰਾਂਤੀ ਨੂੰ ਅਖ਼ਬਾਰ, ਦ ਪਿੰਕ ਟਾਈਮਜ਼ (הזמן הוורוד) ਵਿੱਚ ਦਰਜ ਕੀਤਾ। ਫ਼ਿਲਮ ਪੁਰਾਲੇਖ ਸਮੱਗਰੀ, ਨਿੱਜੀ ਕਹਾਣੀਆਂ ਅਤੇ ਕੇਦਾਰ ਦੀ ਨਿੱਜੀ ਡਾਇਰੀ ਦੀ ਵਰਤੋਂ ਕਰਦੀ ਹੈ।

ਸਕ੍ਰੀਨਿੰਗ ਅਤੇ ਰਿਸੈਪਸ਼ਨ[ਸੋਧੋ]

ਫ਼ਿਲਮ ਦਾ ਪ੍ਰੀਮੀਅਰ ਜੂਨ 2009 ਵਿੱਚ ਤੇਲ ਅਵੀਵ ਇੰਟਰਨੈਸ਼ਨਲ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ, 2009 ਵਿੱਚ ਹੋਇਆ।[2] ਇਹ ਫ਼ਿਲਮ 60ਵੇਂ ਬਰਲਿਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ[3] ਅਤੇ ਲੰਡਨ ਲੈਸਬੀਅਨ ਅਤੇ ਗੇਅ ਫ਼ਿਲਮ ਫੈਸਟੀਵਲ 2010 ਵਿੱਚ ਪੈਨੋਰਮਾ ਵਿੱਚ ਵੀ ਦਿਖਾਈ ਗਈ।[4] ਇਹ ਪੂਰੀ ਦੁਨੀਆ ਵਿੱਚ ਯੂਨੀਵਰਸਿਟੀਆਂ, ਫ਼ਿਲਮ ਫੈਸਟੀਵਲਾਂ ਅਤੇ ਸਿਨੇਮੈਟਿਕ ਸਮਾਗਮਾਂ ਵਿੱਚ ਦਿਖਾਈ ਜਾਂਦੀ ਹੈ। 

ਟੈਲੀਵਿਜ਼ਨ ਪ੍ਰੀਮੀਅਰ ਜੁਲਾਈ 2009 ਦੇ ਦੌਰਾਨ ਇਜ਼ਰਾਈਲੀ ਦਸਤਾਵੇਜ਼ੀ ਚੈਨਲ ਯੇਸ ਡੌਕੂ 'ਤੇ ਸੀ ਅਤੇ ਕੇਸ਼ੇਟ ਵਪਾਰਕ ਟੀ.ਵੀ. ਵਿੱਚ ਦਿਖਾਇਆ ਗਿਆ ਸੀ।

ਹਵਾਲੇ[ਸੋਧੋ]

  1. Ivry, Benjamin (2 June 2010). "In Israel, Not So Many Gay Days?". Jewish Daily Forward. Archived from the original on 20 October 2014. Retrieved 20 October 2014.
  2. "Gay Days". tlvfest.com. Archived from the original on ਜੁਲਾਈ 17, 2011. Retrieved January 10, 2011. {{cite web}}: Unknown parameter |dead-url= ignored (help)
  3. "Hazman havarod". berlinale.de. Archived from the original on ਜੂਨ 6, 2010. Retrieved January 10, 2011. {{cite web}}: Unknown parameter |dead-url= ignored (help)
  4. "Gay Days". bfi.org.uk. Archived from the original on May 25, 2010. Retrieved January 10, 2011.

ਬਾਹਰੀ ਲਿੰਕ[ਸੋਧੋ]