ਗੇਮ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੇਮ ਥਿਊਰੀ (game theory) ਵਿਵਹਾਰਕ ਹਿਸਾਬ ਦੀ ਇੱਕ ਸ਼ਾਖਾ ਹੈ ਜਿਸਦਾ ਪ੍ਰਯੋਗ ਸਮਾਜ ਵਿਗਿਆਨ, ਅਰਥ ਸ਼ਾਸਤਰ, ਜੀਵ ਵਿਗਿਆਨ, ਇੰਜੀਨੀਅਰਿੰਗ , ਰਾਜਨੀਤੀ ਵਿਗਿਆਨ, ਅੰਤਰਰਾਸ਼ਟਰੀ ਸੰਬੰਧ, ਕੰਪਿਊਟਰ ਸਾਇੰਸ ਅਤੇ ਦਰਸ਼ਨ ਵਿੱਚ ਕੀਤਾ ਜਾਂਦਾ ਹੈ। ਖੇਲ ਸਿੱਧਾਂਤ ਰਣਨੀਤਕ ਪਰਸਥਿਤੀਆਂ ਵਿੱਚ (ਜਿਸ ਵਿੱਚ ਕਿਸੇ ਦੁਆਰਾ ਵਿਕਲਪ ਚੁਣਨ ਦੀ ਸਫਲਤਾ ਦੂਸਰਿਆਂ ਦੀ ਚੋਣ ਤੇ ਨਿਰਭਰ ਕਰਦੀ ਹੈ) ਵਿਵਹਾਰ ਨੂੰ ਬੁਝਣ ਦੀ ਕੋਸ਼ਿਸ਼ ਕਰਦਾ ਹੈ। ਸ਼ੁਰੂ ਵਿੱਚ ਇਸਨੂੰ ਉਨ੍ਹਾਂ ਮੁਕਾਬਲਿਆਂ ਨੂੰ ਸਮਝਣ ਲਈ ਵਿਕਸਿਤ ਕੀਤਾ ਗਿਆ ਸੀ ਜਿਹਨਾਂ ਵਿੱਚ ਇੱਕ ਵਿਅਕਤੀ ਨੂੰ ਦੂਜੇ ਦੀਆਂ ਗਲਤੀਆਂ ਤੋਂ ਫਾਇਦਾ ਹੁੰਦਾ ਹੈ (ਜੀਰੋਸਮ ਗੇਮਾਂ), ਲੇਕਿਨ ਇਸ ਦਾ ਵਿਸਥਾਰ ਅਜਿਹੀਆਂ ਕਈ ਪਰਸਥਿਤੀਆਂ ਲਈ ਕਰ ਲਿਆ ਗਿਆ ਹੈ ਜਿੱਥੇ ਵੱਖ-ਵੱਖ ਕਰਿਆਵਾਂ ਦਾ ਇੱਕ-ਦੂਜੇ ਉੱਤੇ ਅਸਰ ਪੈਂਦਾ ਹੋਵੇ।