ਗੈਲ ਗੈਡਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੈਲ ਗੈਡਟ
ਜਨਮ
ਗੈਲ ਗੈਡਟ

(1985-04-30) ਅਪ੍ਰੈਲ 30, 1985 (ਉਮਰ 38)
ਪੇਤਾਹ, ਤਿਕਵਾ, ਇਜ਼ਰਾਈਲ
ਪੇਸ਼ਾ
  • ਅਦਾਕਾਰਾ
  • ਮਾਡਲ
ਜੀਵਨ ਸਾਥੀ
ਯਾਰੋਨ ਵਾਰਸਾਨੋ
(ਵਿ. 2008)
ਬੱਚੇ2
ਵੈੱਬਸਾਈਟgalgadot.com

ਗੈਲ ਗੈਡਟ-ਵਾਰਸਾਨੋ[1][2][3] (ਹਿਬਰੂ: גל גדות‎, [ˈɡal ɡaˈdot];[4] ਜਨਮ 30 ਅਪ੍ਰੈਲ 1985)[5] ਇਜ਼ਰਾਈਲੀ ਅਦਾਕਾਰਾ ਅਤੇ ਮਾਡਲ ਹੈ। 18 ਸਾਲ ਦੀ ਉਮਰ ਵਿੱਚ ਉਹ ਮਿਸ ਇਜ਼ਰਾਈਲ 2004 ਬਣ ਗਈ ਸੀ। ਉਸ ਨੇ ਫਿਰ ਇਜ਼ਰਾਇਲ ਡਿਫੈਂਸ ਫੋਰਸਿਜ਼ ਵਿੱਚ ਸਿਪਾਹੀ ਦੇ ਤੌਰ 'ਤੇ ਦੋ ਸਾਲ ਕੰਮ ਕੀਤਾ। ਉਸਨੇ ਮਾਡਲਿੰਗ ਅਤੇ ਅਦਾਕਾਰੀ ਕਰਨ ਤੋਂ ਪਹਿਲਾਂ ਆਈਡੀਸੀ ਹਰਜ਼ਲਿਆ ਕਾਲਜ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ।[6][7][8] ਗੈਡਟ ਆਪਣੇ ਵੰਡਰ ਵੂਮੈਨ ਅਤੇ ਦ ਫਾਸਟ ਐਂਡ ਫਿਊਰੀਸ ਸੀਰੀਜ਼ ਦੇ ਰੋਲ ਕਾਰਨ ਕਾਫੀ ਪ੍ਰਸਿੱਧ ਹੈ।

ਮੁੱਢਲਾ ਜੀਵਨ[ਸੋਧੋ]

ਗੈਲ ਗੈਡਟ ਦਾ ਜਨਮ ਪੇਤਾਹ, ਤਿਕਵਾ, ਇਜ਼ਰਾਇਲ ਵਿੱਚ ਹੋਇਆ ਸੀ। ਉਸ ਦੀ ਮਾਤਾ, ਇੱਕ ਅਧਿਆਪਕ, ਅਤੇ ਉਸ ਦੇ ਪਿਤਾ ਮਾਈਕਲ, ਇੱਕ ਇੰਜੀਨੀਅਰ ਹਨ। ਉਸ ਦੀ ਦਾਨਾ ਨਾਂ ਦੀ ਇੱਕ ਛੋਟੀ ਭੈਣ ਵੀ ਹੈ।

ਸੈੈੈਨਾ ਸੇਵਾ[ਸੋਧੋ]

20 ਸਾਲ ਦੀ ਉਮਰ ਵਿਚ, ਗੈਡਟ ਨੇ ਇਜ਼ਰਾਇਲ ਡਿਫੈਂਸ ਫੋਰਸਿਜ਼ ਵਿੱਚ ਇੱਕ ਸਿਪਾਹੀ ਵਜੋਂ ਦੋ ਸਾਲ ਕੰਮ ਕੀਤਾ।ਉਹ ਆਪਣੇ ਫ਼ੌਜ ਵਿੱਚ ਬਿਤਾਏ  ਸਮੇਂ ਬਾਰੇ ਕਹਿੰਦੀ ਹੈ: "ਤੁਸੀਂ ਦੋ ਜਾਂ ਤਿੰਨ ਸਾਲ ਦਿੰਦੇ ਹੋ, ਅਤੇ ਇਹ ਤੁਹਾਡੇ ਬਾਰੇ ਨਹੀਂ ਹੈ, ਤੁਸੀਂ ਅਨੁਸ਼ਾਸਨ ਅਤੇ ਸਤਿਕਾਰ ਸਿੱਖਦੇ ਹੋ."

ਕੈਰੀਅਰ[ਸੋਧੋ]

ਮਾਡਲਿੰਗ[ਸੋਧੋ]

ਗੈਡਟ ਨੇ ਮਿਸ ਸਿਕਸਟੀ, ਹੂਵੇਈ ਸਮਾਰਟਫੋਨ, ਕੈਪਟਨ ਮੋਰਗਨ ਰਮ, ਗੂਚੀ ਫਰੇਗਰੈਂਸ ਅਤੇ ਵਾਈਨ ਵੇਰਾ ਸਕਿਨਕੇਅਰ ਰੇਂਜ ਅਤੇ ਜੈਗੁਆਰ ਕਾਰਾਂ ਲਈ ਇੱਕ ਮਾਡਲ ਦੇ ਤੌਰ ਤੇ ਕੌਮਾਂਤਰੀ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਗੈਡਟ 2008-2016 ਵਿੱਚ ਫੈਸ਼ਨ ਬਰਾਂਡ 'ਕਾਸਟਰੋ' ਲਈ ਮੁੱਖ ਮਾਡਲ ਰਹਿ ਚੁੱਕੀ ਹੈ।

18 ਸਾਲ ਦੀ ਉਮਰ ਵਿੱਚ ਗੈਡਟ ਨੇ 2004 ਮਿਸ ਇਜ਼ਰਾਇਲ ਸੁੰਦਰਤਾ ਮੁਕਾਬਲਾ ਜਿੱਤੀ ਸੀ, ਅਤੇ ਫਿਰ ਇਕੂਏਡੋਰ ਵਿੱਚ ਮਿਸ ਯੂਨੀਵਰਸ 2004 ਮੁਕਾਬਲੇ ਵਿੱਚ ਹਿੱਸਾ ਲਿਆ। 2007 ਵਿੱਚ 21 ਸਾਲਾ ਗੈਡਟ ਮੈਕਸਿਮ ਦੀ ਫੋਟੋ ਸ਼ੂਟ, "ਇਜ਼ਰਾਈਲੀ ਫੌਜ ਦੀ ਮਹਿਲਾ" ਵਿੱਚ ਸੀ, ਅਤੇ ਫਿਰ ਉਸ ਨੂੰ 'ਨਿਊਯਾਰਕ ਪੋਸਟ' ਦੇ ਕਵਰ 'ਤੇ ਦਿਖਾਇਆ ਗਿਆ। ਅਪ੍ਰੈਲ 2012 ਵਿੱਚ 'ਸ਼ਾਲਮ ਲਾਈਫ' ਨੇ ਗੈਡਟ ਨੂੰ "50 ਵਿੱਚੋਂ ਸਭ ਤੋਂ ਪ੍ਰਤਿਭਾਸ਼ਾਲੀ, ਬੁੱਧੀਮਾਨ, ਅਜੀਬ ਅਤੇ ਸ਼ਾਨਦਾਰ ਯਹੂਦੀ ਔਰਤਾਂ" ਦੀ ਸੂਚੀ ਵਿੱਚ ਨੰਬਰ 5 ਦਰਜਾ ਦਿੱਤਾ।

ਅਦਾਕਾਰੀ[ਸੋਧੋ]

2008 ਵਿੱਚ ਗੈਡਟ ਨੇ ਇਜ਼ਰਾਇਲੀ ਡਰਾਮਾ ਬੱਬਟ ਵਿੱਚ ਕੰਮ ਕੀਤਾ। ਉਹ ਫਾਸਟ ਐਂਡ ਫਿਊਰੀਅਸ (ਭਾਗ ਚੌਥਾ) ਵਿੱਚ ਗੀਲੇਲ ਯਸ਼ਾਰ ਦੀ ਭੂਮਿਕਾ ਵਿੱਚ ਨਜ਼ਰ ਆਈ। 2010 ਵਿੱਚ, ਉਸ ਨੇ ਐਕਸ਼ਨ-ਕਾਮੇਡੀ ਡੇਟ ਨਾਈਟ ਅਤੇ ਐਕਸ਼ਨ-ਐਡਵੈਂਚਰ ਨਾਈਟ ਐਂਡ ਡੇ ਵਿੱਚ ਛੋਟੇ ਕਿਰਦਾਰ ਨਿਭਾਏ ਸਨ। 2011 ਨੂੰ ਉਸਨੇ ਫਾਸਟ ਐਂਡ ਫਿਊਰੀਅਸ ਸੀਰੀਜ਼ ਦੀ ਫਾਸਟ ਫਾਈਵ ਫਿਲਮ ਵਿੱਚ ਗਿਸੀਲ ਵਜੋਂ ਭੂਮਿਕਾ ਨਿਭਾਈ। 2013 ਵਿੱਚ ਗੈਡਟ ਨੇ ਫਾਸਟ ਐਂਡ ਫਿਊਰੀਅਸ 6 ਵਿੱਚ ਦੁਬਾਰਾ ਗੇਸਲ ਦੀ ਭੂਮਿਕਾ ਨਿਭਾਈ।

ਗੈਡਟ ਨੇ ਬੈਟਮੈਨ ਵਰਸਿਜ਼ ਸੁਪਰਮੈਨ: ਡਾਨ ਆਫ ਜਸਟਿਸ (2016) ਵਿੱਚ 'ਵੰਡਰ ਵੂਮਨ' ਦੀ ਭੂਮਿਕਾ ਅਦਾ ਕੀਤੀ। ਗੈਡਟ ਨੇ ਇਸ ਭੂਮਿਕਾ ਲਈ ਤਲਵਾਰਬਾਜ਼ੀ, ਕੁੰਗ ਫੂ ਕਿੱਕਬਾਕਸਿੰਗ, ਕਾਪੀਰਾ ਅਤੇ ਬਰਾਜੀਲੀ ਜੀਯੂ-ਜਿੱਸੂ ਦੀ ਸਿਖਲਾਈ ਪ੍ਰਾਪਤ ਕੀਤੀ। ਸਾਲ 2016 ਵਿਚ, ਜੌਹਨ ਹਿਲਕੋਟ ਦੇ ਅਪਰਾਧ-ਥ੍ਰਿਲਰ ਟ੍ਰਿਪਲ 9 ਵਿੱਚ ਉਸ ਦੀ ਇੱਕ ਛੋਟੀ ਜਿਹੀ ਭੂਮਿਕਾ ਸੀ, ਜਿਥੇ ਉਸਨੇ ਕੇਟ ਵਿਨਸਲੇਟ ਅਤੇ ਆਰੋਨ ਪੋਲ ਨਾਲ ਅਭਿਨੈ ਕੀਤਾ ਸੀ। ਉਸੇ ਸਾਲ ਬਾਅਦ ਵਿੱਚ, ਉਸਨੇ ਰਿਆਨ ਰੇਨੋਲਡਸ ਦੀ ਪਤਨੀ ਦੇ ਕਿਰਦਾਰ ਵਿੱਚ ਰੋਮਾਂਚਕ ਫਿਲਮ 'ਕ੍ਰਿਮਿਨਲ' ਵਿੱਚ ਸਹਿ-ਅਭਿਨੈ ਕੀਤਾ। ਉਸ ਦੀ 2016 ਦੀ ਆਖ਼ਰੀ ਫ਼ਿਲਮ 'ਕੀਪਿੰਗ ਅੱਪ ਵਿਦ ਜੋਨਸਸ' ਸੀ, ਜਿਸ ਵਿੱਚ ਉਸਨੇ ਇੱਕ ਗੁਪਤ ਏਜੰਟ ਦੀ ਭੂਮਿਕਾ ਨਿਭਾਈ।

2017 ਵਿੱਚ, ਗੈਡਟ ਨੇ ਆਪਣੇ ਕਿਰਦਾਰ, ਵੰਡਰ ਵੂਮਨ ਲਈ ਇਕੋ (Solo) ਫਿਲਮ ਵਿੱਚ ਕੰਮ ਕੀਤਾ।

ਨਿੱਜੀ ਜੀਵਨ[ਸੋਧੋ]

ਗੈਡਟ ਦਾ ਵਿਆਹ 28 ਸਤੰਬਰ 2008 ਨੂੰ ਇਜ਼ਰਾਈਲ ਦੇ ਰੀਅਲ ਅਸਟੇਟ ਡਿਵੈਲਪਰ ਯਾਰੋਨ ਵਰਸਾਨੋ ਨਾਲ ਹੋਇਆ। ਉਨ੍ਹਾਂ ਦੀਆਂ ਦੋ ਧੀਆਂ ਹਨ। 2015 ਤੱਕ, ਦੋਨੋਂ 'ਤੇਲ ਅਵੀਵ' ਵਿੱਚ ਇੱਕ ਲਗਜ਼ਰੀ ਹੋਟਲ ਦੇ ਮਾਲਕ ਸਨ, ਉਨ੍ਹਾਂ ਨੇ ਆਪਣੇ ਹੋਟਲ ਨੂੰ 26 ਮਿਲੀਅਨ ਡਾਲਰ ਵਿੱਚ ਰੋਮਨ ਏਬਰਾਮੋਵਿਚ ਨੂੰ ਵੇਚ ਦਿੱਤਾ। ਗੈਡਟ ਮੋਟਰਸਾਈਕਲਾਂ ਦੀ ਬਹੁਤ ਸ਼ੌਕੀਨ ਹੈ ਅਤੇ ਉਹ 2006 ਡੂਕਾਟੀ ਮੌਨਸਟਰ-ਐਸ 2 ਆਰ (ਕਾਲਾ) ਦੀ ਮਾਲਕ ਹੈ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named birtnameANDplace
  2. Truong, Peggy (6 June 2017). "10 Things to Know About Wonder Woman's Gal Gadot." Cosmopolitan. Retrieved 25 November 2018.
  3. "גל גדות על פרשת אופק בוכריס: "איפה הצדק?"".
  4. IMAX (15 May 2017). "Wonder Woman: Gal Gadot and Chris Pine" – via YouTube.
  5. "Gal Gadot". AllMovie.com. Retrieved 20 January 2016.
  6. Weaver, Caity. "Gal Gadot Kicks Ass". GQ Magazine. Retrieved 15 November 2017.
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Ynet
  8. Hirschberg, Lynn. "Gal Gadot Listened to Beyoncé to Prepare for Her Wonder Woman Audition".