ਗੋਆ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਆ ਐਕਸਪ੍ਰੈਸ ਇੱਕ ਰੋਜ਼ਾਨਾ ਦੌੜਣ ਵਾਲੀ ਸੁਪਰਫਾਸਟ ਰੇਲਗੱਡੀ ਹੈ ਜੋ ਭਾਰਤੀ ਰੇਲਵੇ ਦੁਆਰਾ ਚਲਾਈ ਜਾਂਦੀ ਹੈ। ਇਹ ਟਰੇਨ ਵਾਸਕੋ ਡੇ ਗਾਮਾ ਅਤੇ ਹਸਰਤ ਨਿਜ਼ਾਮੂਦੀਨ, ਨਵੀਂ ਦਿੱਲੀ ਨੂੰ ਜੋੜਦੀ ਹੈ। ਇਹ ਟਰੇਨ ਭਾਰਤੀ ਰੇਲਵੇ ਦੁਆਰਾ ਚਲਾਈ ਜਾਂਦੀ ਉੱਚ ਤਰਜੀਹ ਵਾਲੀ ਟਰੇਨਾਂ ਵਿੱਚੋ ਇੱਕ ਹੈ ਅਤੇ ਦੱਖਣ ਪੱਛਮੀ ਰੇਲਵੇ ਦੀ ਹੁਬਲੀ ਡਵੀਜਨ ਲਈ ਵੀ ਬਹੁਤ ਮਹੱਤਵਪੂਰਨ ਟਰੇਨ ਹੈ। ਇਹ ਟਰੇਨ ਕਰਨਾਟਕਾ ਐਕਸਪ੍ਰੈਸ ਅਤੇ ਆਂਧਰਾ ਪਰਦੇਸ ਐਕਸਪ੍ਰੈਸ ਵਰਗੀ ਟਰੇਨਾਂ ਵਾਂਗ ਹੀ ਹੈ, ਜੋਕਿ ਹੋਰਨਾਂ ਰਾਜਾਂ ਦੀ ਰਾਜਧਾਨੀਆਂ ਨੂੰ ਨਵੀਂ ਦਿੱਲੀ ਨਾਲ ਜੋੜਣ ਦੀ ਸਹੂਲਤ ਪ੍ਦਾਨ ਕਰਦੀ ਹੈ। ਵਾਸਕੋ ਡੇ ਗਾਮਾ (ਆਇ ਆਰ ਕੋਡ: ਵੀਐਸਜੀ) ਗੋਆ ਪਾਨਾਜੀ ਲਈ ਸਭ ਤੋਂ ਨੇੜੇ ਦਾ ਰੇਲਹੈਡ ਹੈ। ਪਾਨਾਜੀ ਨੂੰ ਕੋਈ ਵੀ ਸਿੱਧੀ ਰੇਲਗੱਡੀ ਨਹੀਂ ਜਾਂਦੀ।

ਇਤਿਹਾਸ[ਸੋਧੋ]

ਇਸ ਟਰੇਨ ਦੀ ਸ਼ੁਰੂਆਤ 1987 ਦੇ ਆਸ ਪਾਸ ਹੋਈ ਸੀ।[1] ਇਸਦੀ ਸ਼ੁਰੂਆਤ ਦੇ ਸਮੇਂ ਗੋਆ ਦੇ ਲਿੰਕ ਵਿੱਚ ਮੀਟਰ ਗੇਜ ਦੀ ਵਰਤੋਂ ਹੁੰਦੀ ਸੀ। ਇਸ ਲਈ ਟਰੇਨ ਬਰਾਡ ਗੇਜ ਅਤੇ ਮੀਟਰ ਗੇਜ ਦੇ ਹਮਰੁਤਬੇ ਨਾਲ ਚਲਾਈ ਗਈ, ਅਤੇ ਇੱਕ ਮੀਟਰ ਗੇਜ ਕੋਉਟਰ ਪਾਰਟ, ਇਹ ਮੀਟਰ ਗੇਜ ਹਿੱਸਾ ਵਾਸਕੋਡੀ ਗਾਮਾ ਅਤੇ ਮਰਾਜ ਵਿੱਚ ਚਲਦਾ ਹੈ ਅਤੇ ਬ੍ਰਾਡ ਗੇਜ ਮਿਰਜ ਤੇ ਹਜਰਤ ਨਿਜਾਮੁਦੀਨ ਵਿਚ. ਸ਼ੁਰੂਆਤ ਦੇ ਸਮੇਂ ਵਿੱਚ,ਟਰੇਨ ਨੂੰ 2479/2480 ਨੰਬਰ ਦਿੱਤਾ ਗਿਆ ਅਤੇ ਇਸਦਾ ਰੱਖਰਖਾਉ ਉਤੱਰੀ ਰੇਲਵੇ ਦੀ ਦਿੱਲੀ ਡਵੀਜ਼ਨ ਵਿੱਚ ਕੀਤਾ ਜਾਂਦਾ ਸੀ। ਗੇਜ ਦੀ ਤਬਦੀਲੀ ਤੋਂ ਪਹਿਲਾਂ, ਜਦੋਂ ਬੀਜੀ ਹੀ ਟਰੇਨ ਸਾਰੇ ਰਾਸਤੇ ਤੇ ਦੌੜਦੀ ਸੀ, ਉਸ ਵੇਲੇ ਤੋਂ ਮੌਜੂਦਾ ਸਮੇਂ ਤੱਕ ਟਰੇਨ ਦੀ ਮੁਰੰਮਤ ਦਾ ਕੰਮ ਹੁਬਲੀ ਡਵੀਜ਼ਨ ਦੇ ਦੱਖਣ ਪਛਮੀ ਰੇਲਵੇ ਨੂੰ ਟਰਾਂਸਫਰ ਕਰ ਦਿੱਤਾ ਗਿਆ ਅਤੇ ਟਰੇਨ ਦਾ ਨੰਬਰ ਬਦਲ ਕੇ 12779/12780 ਰੱਖ ਦਿੱਤਾ ਗਿਆ।[2]

ਰੂਟ[ਸੋਧੋ]

ਗੋਆ ਐਕਸਪ੍ਰੈਸ ਦੀ ਸ਼ੁਰੂਆਤ ਕੌਣਕਣ ਰੇਲਵੇ ਦੇ ਸੰਚਾਲਿਤ ਹੋਣ ਤੋਂ ਬਹੁਤ ਪਹਿਲਾਂ ਹੋ ਚੁਕੀ ਸੀ।[3] ਇਸ ਲਈ ਟਰੇਨ ਦੇ ਰੂਟ ਮਰਗਾਉ, ਲੋਂਡਾਂ, ਬੈਲਗੱਮ, ਮਿਰਾਜ, ਸਾਂਗਲੀ, ਸਤਾਰਾ, ਪੂਨੇ, ਦੌਂਦ, ਮਨਮੱਦ, ਭੂਸਾਵਾਲ, ਖਾਂਡਵਾ, ਇਤਾਰਸੀ, ਭੋਪਾਲ, ਝਾਂਸੀ, ਗਵਾਲੀਅਰ, ਆਗਰਾ ਅਤੇ ਮਥੁਰਾ ਵੱਲੋਂ ਹਨ।

ਆਪਣੀ 39 ਘੰਟੇ ਅਤੇ 25 ਮਿੰਟਾਂ ਦੀ ਯਾਤਰਾ ਦੇ ਦੌਰਾਨ ਟਰੇਨ ਤਕਰੀਬਨ 2202 ਕਿਮੀ ਦੀ ਦੂਰੀ ਤਯ ਕਰਦੀ ਹੈ। ਇਹ ਟਰੇਨ ਕਰਨਾਟਕਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ ਵੱਲੋਂ ਗੁਜ਼ਰਣ ਦੇ ਨਾਲ-ਨਾਲ, ਬਿਨਾ ਰੁਕੇ ਰਾਜਸਥਾਨ ਦੇ ਧੋਲਪੁਰ ਦੇ ਛੋਟੇ ਜਿਹੇ ਹਿੱਸੇ ਵੱਲੋਂ ਨਿਕਲਦੀ ਹੈ।[4]

ਇਹ ਇੱਕ ਲੋਤੀ ਰੋਜ਼ਾਨਾ ਪੈਸੰਜਰ ਟਰੇਨ ਹੈ ਜੋ ਬਰਾਗੰਜ਼ਾ ਘਾਟ ਦੇ ਖੇਤਰ ਤੇ ਸਥਿਤ ਦੁੱਧਸਾਗਰ ਝਰਨਿਆਂ ਵੱਲੋ ਗੁਜ਼ਰਦੀ ਹੈ। ਟਰੇਨ ਨੰਬਰ 12779 ਯਾਤਰੀਆਂ ਨੂੰ ਯਾਤਰਾ ਦੇ ਦੌਰਾਨ ਗੌਆ ਦੀ ਕੁਦਰਤੀ ਖੁਬਸੂਰਤੀ ਅਤੇ ਵਾਸਕੋ ਡੇ ਗਾਮਾ ਤੋਂ ਲੋਂਡਾਂ ਜੰਕਸ਼ਨ ਦੇ ਰੇਲਵੇ ਰੂਟ ਤੱਕ ਖੁਬਸੂਰਤ ਸੀਨਰੀਆਂ ਦਾ ਲੁਫਤ ਉਠਾੱਣ ਦਾ ਇੱਕ ਵਧੀਆ ਮੌਕਾ ਵੀ ਦਿੰਦੀ ਹੈ।

ਰਿਹਾਇਸ਼[ਸੋਧੋ]

ਇਸ ਟਰੇਨ ਵਿੱਚ ਸ਼ਾਮਿਲ ਹਨ- 0.5 ਏਸੀ ਫਰਸਟ ਕਲਾਸ, 2.5 ਏਸੀ 2-ਟਾਯਰ, 3 ਏਸੀ 3- ਟਾਯਰ, 11 ਸਲੀਪਰ ਕਲਾਸ, 3 ਬਿਨਾ ਰਿਜ਼ਰਵੇਸ਼ਨ ਵਾਲੇ ਜਨਰਲ ਡੱਬੇ, 1 ਪੈਂਟਰੀ ਕਾਰ, 2 ਸਾਮਾਨ/ਪਾਰਸਲ ਕਮ ਬਰੇਕ ਵੈਨ ਜੋਕਿ ਗਾਰਡ ਕੈਬਿਨ ਤੇ ਆਰਐਮਐਸ [ਰੇਲਵੇ ਮੇਲ ਸਰਵਿਸ] ਨਾਲ ਪ੍ਦਾਨ ਕੀਤੇ ਗਏ ਹਨ। ਰੇਲਗੱਡੀ ਵਿੱਚ ਡੱਬਿਆਂ ਦੀ ਕੁੱਲ ਸੰਖਿਆ 23 ਹੈ। ਏਸੀ ਦੀ ਫਰਸਟ ਕਲਾਸ ਸੇਵਾ ਕੇਵਲ ਹੁਬਲੀ ਨਿਜ਼ਾਮੂਦੀਨ ਹੁਬਲੀ ਲਿੰਕ ਦੇ ਹਿੱਸੇ ਨੂੰ ਹੀ ਦਿੱਤੀ ਗਈ ਹੈ।[5]

ਲੋਕੋ ਲਿੰਕ[ਸੋਧੋ]

ਡਿਜ਼ਲ ਅਤੇ ਬਿਜਲੀ ਦੋਵੇਂ ਇੰਜਨਾਂ ਦੀ ਵਰਤੋਂ ਕੀਤੀ ਜਾਂਦੀ ਹੈ-

  1. ਵਾਸਕੋ ਡੇ ਗਾਮਾ- ਕਿ੍ਸ਼ਨਾਰਾਜਾਪੁਰਮ ਦੇ ਲੌਂਡਾਂ ਡਬਲਿਊਡੀਐਮ 3ਏ(ਆਇਆਰ ਕੋਡ - ਕੇਜੇਐਮ) ਦੱਖਣ ਪਛਮੀ ਰੇਲਵੇ ਦਾ ਡਿਜ਼ਲ ਸ਼ੈਡ.
  2. ਲੌਂਡਾਂ – ਪੂਨੇ ਲੋਕੋ ਡਿਜ਼ਲ ਸ਼ੈਡ ਦਾ ਭੁਸਾਵਾਲ ਡਬਲਿਊਡੀਪੀ4ਡੀ
  3. ਭੁਸਾਵਾਲ – ਗਾਜ਼ਿਆਬਾਦ ਦਾ ਹਸਰਤ ਨਿਜ਼ਾਮੂਦੀਨ ਡਬਲਿਊਏਪੀ-7 (ਆਇਆਰ ਕੋਡ - ਜੀਜ਼ੀਬੀ) ਉਤੱਰੀ ਰੇਲਵੇ ਦਾ ਇਲੈਕਟਰਿਕ ਲੋਕੋ ਸ਼ੈਡ.

ਹਵਾਲੇ[ਸੋਧੋ]

  1. "Goa Express History". worldlibrary.in. Archived from the original on 8 ਫ਼ਰਵਰੀ 2016. Retrieved 5 February 2016. {{cite web}}: Unknown parameter |dead-url= ignored (|url-status= suggested) (help)
  2. "12780/Goa Express". indiarailinfo.com. Retrieved 5 February 2016.
  3. "Goa Express Route". cleartrip.com. Archived from the original on 31 May 2014. Retrieved 5 February 2015. {{cite web}}: Unknown parameter |dead-url= ignored (|url-status= suggested) (help)
  4. "Goa Express Time Table". etrain.info. Retrieved 5 February 2016.
  5. "One more AC coach for Goa Express train". timesofindia.indiatimes.com. Retrieved 10 May 2011.