ਗੋਗੂ ਸਿਆਮਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਗੂ ਸਿਆਮਲਾ
ਜਨਮ1969
ਰੰਗਾ ਰੈਡੀ ਜ਼ਿਲ੍ਹੇ ਦਾ ਪਿੰਡ ਪੇਦੇਮੁਲ (ਹੁਣ ਤੇਲੰਗਾਨਾ ਦਾ ਹਿੱਸਾ), ਭਾਰਤ
ਪੇਸ਼ਾਲੇਖਕ, ਦਲਿਤ ਨਾਰੀਵਾਦੀ ਕਾਰਕੁਨ
ਪ੍ਰਸਿੱਧੀ ਦਲਿਤ ਨਿੱਕੀਆਂ ਕਹਾਣੀਆਂ

ਗੋਗੂ ਸਿਆਮਲਾ ਇੱਕ ਤੇਲਗੂ ਭਾਸ਼ਾ ਦੀ ਲੇਖਕ ਅਤੇ ਮਹਿਲਾ ਦੇ ਕਾਰਕੁਨ [1] ਅਤੇ ਇੱਕ ਪ੍ਰਮੁੱਖ ਦਲਿਤ ਆਵਾਜ਼ ਹੈ।[2][3]

ਜੀਵਨ ਵੇਰਵੇ [ਸੋਧੋ]

1969 ਵਿੱਚ ਰੰਗਾ ਰੈਡੀ ਜ਼ਿਲ੍ਹੇ ਦੇ ਪਿੰਡ ਪੇਦੇਮੁਲ (ਹੁਣ ਤੇਲੰਗਾਨਾ ਦਾ ਹਿੱਸਾ) ਵਿੱਚ ਪੈਦਾ ਹੋਈ ਸੀ। ਉਸ ਦੇ ਮਾਤਾ ਪਿਤਾ ਖੇਤੀਬਾੜੀ ਮਜ਼ਦੂਰ ਹਨ। ਉਹ ਇੱਕ ਵੇੱਟੀ (ਬਿਨਾਂ ਉਜਰਤ ਮਜ਼ਦੂਰੀ) ਟੋਲੀ ਦੀ ਆਗੂ ਵੀ ਸੀ ਜੋ ਸਥਾਨਕ ਜ਼ਮੀਨ ਮਾਲਕ ਲਈ ਕੰਮ ਕਰਦੀ ਸੀ।[4][5] ਉਸਨੇ ਕਿਹਾ ਹੈ ਕਿ ਉਸਦੇ ਭਰਾ ਰਾਮਚੰਦਰ ਨੂੰ ਖੇਤੀਬਾੜੀ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ ਸੀ, ਪਰ ਉਹ ਤਿੰਨ ਭੈਣ ਭਰਾਵਾਂ ਵਿੱਚੋਂ ਇਕੱਲੀ ਸੀ ਜਿਸ ਨੇ ਉੱਚ ਸਿੱਖਿਆ ਹਾਸਲ ਕੀਤੀ ਸੀ।[6] ਵਿੱਤੀ ਸੀਮਾਵਾਂ ਨੇ ਸ਼ੁਰੂ ਵਿੱਚ ਕਾਲਜ ਵਿੱਚ ਦਾਖ਼ਲ ਹੋਣ ਤੋਂ ਰੋਕਿਆ, ਹਾਲਾਂਕਿ ਉਸਨੇ ਅਖੀਰ ਭੀਮ ਰਾਓ ਅੰਬੇਦਕਰ ਓਪਨ ਯੂਨੀਵਰਸਿਟੀ ਤੋਂ ਬੈਚੂਲਰ ਆਫ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ।

ਕੈਰੀਅਰ[ਸੋਧੋ]

ਉਹ ਵਿਮੈਂਨੀ ਸਟੱਡੀਜ਼ ਲਈ ਅਨਵੇਸ਼ੀ ਸੈਂਟਰ ਵਿੱਚ ਇੱਕ ਸੀਨੀਅਰ ਫੈਲੋ ਹੈ।[7] ਉਹ ਭੂਮੀਕਾ, ਪ੍ਰਸ਼ਨਮ, ਪ੍ਰਸਤਾਨਮ, ਮਨਾ ਤਿਲੰਗਾਨਾ, ਪ੍ਰਜਾ ਕਲਾ ਮੰਡਲੀ ਅਤੇ ਨਿਗਾ ਵਰਗੀਆਂ ਪ੍ਰਕਾਸ਼ਨਾਵਾਂ ਲਈ ਲਿਖਦੀ ਹੈ।

ਸਰਗਰਮੀ[ਸੋਧੋ]

2016 ਵਿੱਚ ਇੱਕ ਇੰਟਰਵਿਊ ਵਿੱਚ ਗੋਗੂ ਸ਼ਿਆਮੱਲਾ ਨੇ ਭਾਰਤ ਵਿੱਚ ਜਾਤ-ਪਾਤ ਅਤੇ ਭੇਦ-ਭਾਵ ਦੇ ਪ੍ਰਤੀ ਉਸ ਦੀ ਜਾਗ ਰਹੀ ਚੇਤਨਾ ਬਾਰੇ ਦੱਸਿਆ, "ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਇੱਕ ਬੱਚੇ ਦੇ ਰੂਪ ਵਿੱਚ ਕੋਈ ਭੇਦਭਾਵ ਸੀ। ਇਹ ਵੱਡੀ ਹੋਣ ਤੇ ਸੀ ਕਿ ਮੈਨੂੰ ਇਸਦਾ ਪਤਾ ਲੱਗਿਆ।" ਇੱਕ ਵਿਦਿਆਰਥੀ ਆਗੂ ਵਜੋਂ, ਉਸਨੇ ਆਪਣੇ ਹੋਸਟਲ ਵਿੱਚ ਰਹਿਣ ਦੀਆਂ ਸਥਿਤੀਆਂ ਅਤੇ ਖਾਣੇ ਦੇ ਮਾੜੇ ਪ੍ਰਬੰਧਾਂ ਦਾ ਵਿਰੋਧ ਕੀਤਾ।  ਕਾਲਜ ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਇੱਕ ਕਾਰਕੁਨ ਬਣ ਗਈ ਸੀ, ਪਰੰਤੂ ਤਸੰਦੁਰ ਕਤਲੇਆਮ ਦੇ ਬਾਅਦ ਉਹਨਾਂ ਨਾਲੋਂ ਅਲੱਗ ਹੋ ਗਈ ਸੀ। . ਉਹ ਆਪਣੇ ਆਪ ਨੂੰ ਦਲਿਤ ਨਾਰੀਵਾਦੀ ਵਜੋਂ ਵੇਖਣ ਲੱਗ ਪਈ।

ਹੈਦਰਾਬਾਦ ਦੀ ਯੂਨੀਵਰਸਿਟੀ ਦੇ ਇੱਕ ਦਲਿਤ ਵਿਦਿਆਰਥੀ, ਰੋਹਿਤ ਵੇਮੂਲਾ ਦੀ ਆਤਮ ਹੱਤਿਆ ਦੇ ਬਾਅਦ, ਗੋਗੂ ਸ਼ਿਆਮਲੇ ਨੇ ਵੇਮੂਲਾ ਅਤੇ ਉਹਨਾਂ ਦੇ ਪਰਿਵਾਰ ਦੇ ਸਮਰਥਨ ਵਿੱਚ ਕਈ ਬਿਆਨ ਦਿੱਤੇ। ਜਾਤ ਅਤੇ ਨਾਰੀਵਾਦ ਦੇ ਸਵਾਲਾਂ 'ਤੇ ਅੰਗਰੇਜ਼ੀ ਮੀਡੀਆ ਨੂੰ ਵੱਧ ਹਿੱਸਾ ਲੈਣ ਲਈ ਜ਼ੋਰ ਲਾਇਆ।[8]

ਅਨਵੇਸ਼ੀ ਸੈਂਟਰ ਫੌਰ ਵੁਮੈਨਸ ਸਟੱਡੀਜ਼ ਵਿੱਚ ਉਸ ਦਾ ਮੌਜੂਦਾ ਕੰਮ ਮਹੱਤਵਪੂਰਨ ਦਲਿਤ ਮਹਿਲਾ ਰਾਜਨੀਤਕ ਨੇਤਾਵਾਂ ਦੀਆਂ ਜੀਵਨੀਆਂ ਦੀ ਸਿਰਜਣਾ ਤੇ ਫ਼ੋਕਸ ਕੀਤਾ ਗਿਆ ਹੈ।

ਲਿਖਣ ਕਾਰਜ [ਸੋਧੋ]

ਉਸਦੀਆਂ ਅਨੁਵਾਦ ਕੁਝ ਕਹਾਣੀਆਂ ਦੀ ਸਮੀਖਿਆ ਨੇ ਗੋਗੂ ਸ਼ਿਆਮਾਲਾ ਦੀ ਲੇਖਣੀ "ਸਪਸ਼ਟ ਤੌਰ 'ਤੇ ਮੌਖਿਕ ਸਿਫਤ" ਦੀ ਧਾਰਨੀ ਹੋਣ ਦੇ ਦੇ ਤੌਰ 'ਤੇ ਵਰਣਨ ਕੀਤਾ ਹੈ, ਜਿਸ ਨੇ ਉਹਨਾਂ ਲੋਕਾਂ ਅਤੇ ਪ੍ਰਸਥਿਤੀਆਂ ਦੀਆਂ ਵਿਸਥਾਰਪੂਰਨ ਅਤੇ ਪ੍ਰਮਾਣਿਕ ਤਸਵੀਰਾਂ ਤਿਆਰ ਕੀਤੀਆਂ ਹਨ ਜਿਹਨਾਂ ਬਾਰੇ ਉਹ ਬਿਆਨ ਕਰਦੀਆਂ ਹਨ।[9] ਇਸ "ਮੌਖਿਕ ਸਿਫਤ" ਨੂੰ ਉਸਦੀ ਨਿੱਕੀਆਂ ਕਹਾਣੀਆਂ ਦੇ ਸੰਗ੍ਰਿਹ ਫਾਦਰ ਮੇ ਬੀ ਐਨ ਐਲੀਫੈਂਟ ਐਂਡ ਮਦਰ ਓਨਲੀ ਏ ਸਮਾਲ ਬਾਸਕਟ,ਬੱਟ... ਬਾਰੇ "ਸਭ ਤੋਂ ਦਿਲਚਸਪ ਗੱਲ" ਕਿਹਾ ਗਿਆ ਹੈ, ਇਸ ਕਿਤਾਬ ਨੂੰ 2012 ਵਿੱਚ ਮੂਲ ਤੇਲਗੂ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਸੀ। [10]

ਪੁਸਤਕ ਸੂਚੀ [ਸੋਧੋ]

ਗਲਪ[ਸੋਧੋ]

  • ਫਾਦਰ ਮੇ ਬੀ ਐਨ ਐਲੀਫੈਂਟ ਐਂਡ ਮਦਰ ਓਨਲੀ ਏ ਸਮਾਲ ਬਾਸਕਟ, ਬੱਟ...[11] (ਨਵੀਂ ਦਿੱਲੀ: ਨਾਵਾਯਾਨਾ, 2012)
  • ਟਾਟਕੀ ਵਿਨਜ ਅਗੇਨ & ਬਰੇਵ ਹਰਟ ਬਾਡੇਇਯਾ (ਕੋੱਟਯਮ, ਡੀ. ਸੀ. ਬੁੱਕਸ, 2008)[12]

ਗੈਰ-ਗਲਪ[ਸੋਧੋ]

  • Nene Balaanni: T. N. Sadalakshmi bathuku ਕਥਾ (ਹੈਦਰਾਬਾਦ: ਹੈਦਰਾਬਾਦ ਬੁੱਕ ਟਰੱਸਟ, 2011)
  • Vaada pillala kathalu (ਹੈਦਰਾਬਾਦ, ਅਨਵੇਸ਼ੀ, 2008)
  • "ਦਲਿਤ ਨਾਰੀ ਸਾਹਿਤ ਵਿੱਚ ਜੈਂਡਰ ਚੇਤਨਾ" ਜੈਂਡਰ ਪ੍ਰਤੀਫਾਲਾਨਾਲੂ. ਜੈਂਡਰ ਚੇਤਨਾ ਅਤੇ ਇਸ ਦੇ ਨਤੀਜੇ (ਵਾਰੰਗਲ: ਕਾਕੇਤੀਆ ਯੂਨੀਵਰਸਿਟੀ, 2005)

ਸੰਪਾਦਿਤ ਕਿਤਾਬਾਂ [ਸੋਧੋ]

  • ਕੋ-ਐਡੀਟਰ, ਨੱਲਰੇਗਾਤੀਸੱਲੂ: ਮਾਦੀਗਾ, ਮਾਦੀਗਾ ਉਪਕੁਲਾਲਾ ਅਡੋਲਾ ਕਥਾਲੂ (ਕਾਲੀ ਮਿੱਟੀ ਵਿੱਚ ਸਿਆੜ: ਮਦੀਗਾ ਅਤੇ ਉਪ-ਜਾਤੀਆਂ ਦੀਆਂ ਔਰਤਾਂ ਦੀਆਂ ਨਿੱਕੀਆਂ ਕਹਾਣੀਆਂ) (ਹੈਦਰਾਬਾਦ, ਸਬਬੈਂਡ ਮੈਸਾਵਾ ਪਬਲੀਕੇਸ਼ਨਜ਼, 2006)। 

ਹਵਾਲੇ[ਸੋਧੋ]