ਗੌਰੀ ਸਾਵੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੌਰੀ ਸਾਵੰਤ ਭਾਰਤੀ ਰਾਜ ਮੁੰਬਈ ਤੋਂ ਟਰਾਂਸਜੈਂਡਰ ਕਾਰਕੁੰਨ ਹੈ।[1] ਉਹ ਸਾਕਸ਼ੀ ਚਾਰ ਚੋਵਘੀ ਦੀ ਨਿਰਦੇਸ਼ਕ ਹੈ ਜੋ ਕਿ ਟਰਾਂਸਜੈਂਡਰ ਲੋਕਾਂ ਅਤੇ ਐਚ.ਆਈ.ਵੀ./ਏਡਜ਼ ਪੀੜ੍ਹਿਤ ਲੋਕਾਂ ਦੀ ਮਦਦ ਕਰਦੇ ਹਨ।[2] ਉਸ ਨੂੰ ਵਿਸ਼ੇਸ਼ ਤੌਰ 'ਤੇ ਵਿਕਸ ਦੇ ਇੱਕ ਵਿਗਿਆਪਨ ਵਿੱਚ ਦਿਖਾਇਆ ਗਿਆ ਸੀ।[3][4][5] ਮਹਾਰਾਸ਼ਟਰ ਵਿੱਚ ਉਹ ਚੋਣ ਕਮਿਸ਼ਨ ਦੀ ਸਦਭਾਵਨਾ ਰਾਜਦੂਤ ਬਣੀ।[6]

ਆਰੰਭਿਕ ਜੀਵਨ[ਸੋਧੋ]

ਸਾਵੰਤ ਦਾ ਜਨਮ ਅਤੇ ਪਾਲਣ ਪੋਸ਼ਣ ਪੁਣੇ ਵਿੱਚ ਹੋਇਆ ਸੀ। ਉਸ ਦੀ ਮਾਂ ਦੀ ਜਿਸ ਸਮੇਂ ਮੌਤ ਹੋਈ ਉਹ ਸਿਰਫ਼ ਨੌਂ ਸਾਲਾਂ ਦੀ ਸੀ। ਉਸ ਦੀ ਪਰਵਰਿਸ਼ ਉਸ ਦੀ ਦਾਦੀ ਨੇ ਕੀਤੀ। ਉਸ ਦੇ ਪਿਤਾ ਇੱਕ ਪੁਲਿਸ ਅਫ਼ਸਰ ਹਨ। ਉਸ ਦੀ 18 ਸਾਲ ਦੀ ਉਮਰ ਸੀ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਘਰ ਛੱਡਣ ਲਈ ਕਿਹਾ।[7]

ਸਰਗਰਮੀ[ਸੋਧੋ]

ਗੌਰੀ ਨੇ 2000 ਵਿੱਚ ਸਾਕਸ਼ੀ ਚਾਰ ਚੋਵਘੀ ਟਰੱਸਟ ਦੀ ਸਥਾਪਨਾ ਕੀਤੀ। ਇਹ ਗੈਰ ਸਰਕਾਰੀ ਸੰਸਥਾ ਹੈ ਜੋ ਸੁਰੱਖਿਅਤ ਸੈਕਸ ਨੂੰ ਵਧਾਵਾ ਦਿੰਦੀ ਹੈ ਅਤੇ ਟਰਾਂਸਜੈਂਡਰ ਲੋਕਾਂ ਨੂੰ ਅਹਿਮ ਸਲਾਹਾਂ ਪ੍ਰਦਾਨ ਕਰਦੀ ਹੈ।[7] 2014 ਵਿੱਚ, ਉਹ ਟਰਾਂਸਜੈਂਡਰ ਲੋਕਾਂ ਦੇ ਗੋਦ ਲੈਣ ਦੇ ਅਧਿਕਾਰਾਂ ਲਈ ਭਾਰਤ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਵਾਲੀ ਪਹਿਲੀ ਟਰਾਂਸਜੈਂਡਰ ਬਣ ਗਈ।[8] ਉਹ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਐਨ.ਐਲ.ਐਸ.ਏ.) ਦੇ ਕੇਸ ਵਿੱਚ ਪਟੀਸ਼ਨਕਰਤਾ ਸੀ ਜਿਸ ਵਿੱਚ ਸੁਪਰੀਮ ਕੋਰਟ ਨੇ ਤੀਜੇ ਲਿੰਗ ਦੇ ਤੌਰ 'ਤੇ ਟਰਾਂਸਜੈਂਡਰ ਨੂੰ ਮਾਨਤਾ ਦਿੱਤੀ ਸੀ।[1] ਗਾਇਤਰੀ ਨਾਮੀ ਕੁੜੀ ਦੀ ਮਾਂ ਦੀ ਮੌਤ ਏਡਜ਼ ਨਾਲ ਹੋਈ ਸੀ। ਇਸ ਤੋਂ ਬਾਅਦ ਗੌਰੀ ਨੇ 2008 ਵਿੱਚ ਗਾਇਤਰੀ ਨੂੰ ਗੋਦ ਲਿਆ।[7][8][8][9][10]

ਨਿੱਜੀ ਜੀਵਨ ਅਤੇ ਪਰਿਵਾਰ[ਸੋਧੋ]

ਗੌਰੀ ਕੋਲ ਇੱਕ ਗੋਦ ਲਈ ਧੀ ਹੈ, ਜਿਸ ਨੂੰ ਉਸ ਨੇ 4 ਸਾਲ ਦੀ ਉਮਰ ਵਿੱਚ ਅਪਣਾਇਆ ਸੀ। ਗੌਰੀ ਨੇ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਉਸ ਨੇ ਉਸ ਦੀ ਜੈਵਿਕ ਮਾਂ, ਇੱਕ ਸੈਕਸ ਵਰਕਰ ਜਿਸ ਦੀ ਏਡਜ਼ ਕਾਰਨ ਮੌਤ ਹੋ ਗਈ ਸੀ, ਉਸ ਨੂੰ ਦੁਨੀਆ 'ਚ ਇੱਕਲੀ ਛੱਡ ਕੇ ਤੁਰ ਗਈ ਸੀ ਅਤੇ ਸੈਕਸ-ਟਰੈਫਕਿੰਗ ਉਦਯੋਗ ਵਿੱਚ ਉਸ ਨੂੰ ਵੇਚਿਆ ਜਾ ਰਿਹਾ ਸੀ।[11]

ਪ੍ਰਸਿੱਧੀ[ਸੋਧੋ]

2017 ਵਿਚ, ਗੌਰੀ ਨੂੰ ਵਿਕਸ ਦੇ ਇੱਕ ਇਸ਼ਤਿਹਾਰ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਵਿਗਿਆਪਨ ਵਿਕਸ ਦੀ 'ਟੱਚ ਆਫ ਕੇਅਰ' ਮੁਹਿੰਮ ਦਾ ਹਿੱਸਾ ਸੀ ਅਤੇ ਇਹ ਵਿਗਿਆਪਨ ਗੌਰੀ ਅਤੇ ਉਸ ਦੀ ਗੋਦ ਲਈ ਧੀ ਦੀ ਕਹਾਣੀ ਨੂੰ ਦਰਸਾਉਂਦਾ ਸੀ।[3]

ਹਵਾਲੇ[ਸੋਧੋ]