ਸਮੱਗਰੀ 'ਤੇ ਜਾਓ

ਵਿਸ਼ਾਲ ਏਕੀਕਰਨ ਯੁੱਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੌਤਿਕੀ ਬ੍ਰਹਿਮੰਡ ਵਿਗਿਆਨ ਵਿੱਚ, ਕੁਦਰਤ ਨੂੰ ਕਿਸੇ ਗ੍ਰੈਂਡ ਯੂਨੀਫਿਕੇਸ਼ਨ ਥਿਊਰੀ ਰਾਹੀਂ ਦਰਸਾਈ ਜਾਂਦੀ ਮੰਨਦੇ ਹੋਏ, ਗ੍ਰੈਂਡ ਯੂਨੀਫਿਕੇਸ਼ਨ ਇਪੋਚ ਜਾਂ ਵਿਸ਼ਾਲ ਏਕੀਕਰਨ ਯੁੱਗ, ਬਿਗ ਬੈਂਗ ਤੋਂ ਬਾਦ ਦੇ ਤਕਰੀਬਨ 10−43 ਸਕਿੰਟਾਂ ਉੱਤੇ ਸ਼ੁਰੂ ਹੋਣ ਵਾਲ਼ੇ ਪਲੈਂਕ ਇਪੋਚ (ਪਲੈਂਕ ਯੁੱਗ) ਨੂ੍ੰ ਅਪਣਾਉਂਦੇ ਹੋਏ ਸ਼ੁਰੂਆਤੀ ਬ੍ਰਹਿਮੰਡ ਦੀ ਉਤਪਤੀ ਵਾਲ਼ਾ ਅਰਸਾ (ਵੇਲ਼ਾ) ਸੀ। ਜਿਸ ਵਿੱਚ, ਬ੍ਰਹਿਮੰਡ ਦਾ ਤਾਪਮਾਨ ਗ੍ਰੈਂਡ ਯੂਨੀਫਿਕੇਸ਼ਨ ਥਿਊਰੀਆਂ ਦੇ ਵਿਲੱਖਣ ਤਾਪਮਾਨਾਂ ਦੇ ਤੁਲਨਾਤਮਿਕ ਸੀ। ਜੇਕਰ ਗ੍ਰੈਂਡ ਯੂਨੀਫਿਕੇਸ਼ਨ ਊਰਜਾ ਨੂੰ 1015 GeV ਲਿਆ ਜਾਵੇ, ਤਾਂ ਇਹ 1027 ਕੈਲਵਿਨ (K) ਤਾਪਮਾਨ ਤੋਂ ਵੀ ਜਿਆਦਾ ਤਾਪਮਾਨਾਂ ਨਾਲ ਸਬੰਧ ਰੱਖਣ ਵਾਲ਼ਾ ਹੁੰਦਾ ਹੈ। ਇਸ ਅਰਸੇ ਦੌਰਾਨ, ਚਾਰ ਬੁਨਿਆਦੀ ਪਰਸਪਰ ਕ੍ਰਿਆਵਾਂ ਵਿੱਚੋਂ ਤਿੰਨ ਪਰਸਪਰ ਕ੍ਰਿਆਵਾਂ – ਇਲੈਕਟ੍ਰੋਮੈਗਨਟਿਜ਼ਮ, ਤਾਕਤਵਰ ਪਰਸਪਰ ਕ੍ਰਿਆ, ਅਤੇ ਕਮਜੋਰ ਪਰਸਪਰ ਕ੍ਰਿਆ – ਦਾ ਇਲੈਕਟ੍ਰੋਨਿਊਕਲੀਅਰ ਫੋਰਸ ਦੇ ਤੌਰ ਤੇ ਏਕੀਕਰਨ ਕਰ ਦਿੱਤਾ ਗਿਆ ਸੀ। ਪਲੈਂਕ ਯੁੱਗ ਦੇ ਅੰਤ ਉੱਤੇ ਇਲੈਕਟ੍ਰੋਨਿਊਕਲੀਅਰ ਫੋਰਸ ਤੋਂ ਗਰੈਵਿਟੀ ਨੂੰ ਅਲੱਗ ਕਰ ਦਿੱਤਾ ਗਿਆ ਸੀ। ਵਿਸ਼ਾਲ ਏਕੀਕਰਨ ਯੁੱਗ ਦੌਰਾਨ, ਪੁੰਜ, ਚਾਰਜ, ਫਲੇਵਰ, ਅਤੇ ਕਲਰ ਚਾਰਜ ਵਰਗੇ ਭੌਤਿਕੀ ਗੁਣ ਬੇਅਰਥੇ ਸਨ।

ਗ੍ਰੈਂਡ ਯੂਨੀਫਿਕੇਸ਼ਨ ਯੁੱਗ ਬਿੱਗ ਬੈਂਗ ਤੋਂ ਲੱਗਪਗ 10−36 ਸਕਿੰਟਾਂ ਬਾਦ ਮੁੱਕਿਆ। ਇਸ ਬਿੰਦੂ ਉੱਤੇ ਵਿਭਿੰਨ ਪ੍ਰਮੁੱਖ ਘਟਨਾਵਾਂ ਵਾਪਰੀਆਂ। ਤਾਕਤਵਰ ਬਲ ਹੋਰ ਬੁਨਿਆਦੀ ਬਲਾਂ ਤੋਂ ਅਲੱਗ ਹੋ ਗਿਆ। ਤਾਪਮਾਨ ਓਸ ਦਹਿਲੀਜ ਤੋਂ ਥੱਲੇ ਡਿੱਗ ਗਿਆ ਜਿਸ ਉੱਤੇ X ਅਤੇ Y ਬੋਸੌਨ ਰਚੇ ਜਾ ਸਕਦੇ ਸਨ, ਅਤੇ ਬਾਕੀ ਬਚਦੇ X ਅਤੇ Y ਬੋਸੌਨ ਵਿਕਿਰਤ ਹੋ ਗਏ। ਇਹ ਸੰਭਵ ਹੈ ਕਿ ਇਸ ਵਿਕਿਰਣ ਪ੍ਰਕ੍ਰਿਆ ਦੇ ਕੁੱਝ ਹਿੱਸੇ ਨੇ ਬੇਰੌਨ ਨੰਬਰ ਦੀ ਸੁਰੱਖਿਅਤਾ ਦੀ ਉਲੰਘਣਾ ਕੀਤੀ ਹੋਵੇ ਅਤੇ ਐਂਟੀਮੈਟਰ ਨਾਲ਼ੋਂ ਮੈਟਰ ਦੀ ਸੂਖਮ ਮਾਤਰਾ ਦੇ ਵਾਧੇ ਨੂੰ ਜਨਮ ਦਿੱਤਾ ਹੋਵੇ (ਦੇਖੋ ਬੇਰੋਜੀਨੈਸਿਸ)। ਇਸ ਫੇਜ਼ ਤਬਦੀਲੀ ਨੂੰ ਕੌਸਮਿਕ ਇਨਫਲੇਸ਼ਨ ਦੀ ਪ੍ਰਕ੍ਰਿਆ ਤੋਂ ਸ਼ੁਰੂ ਹੋਈ ਵੀ ਸੋਚਿਆ ਜਾਂਦਾ ਹੈ ਜਿਸਨੇ ਇਨਫਲੇਸ਼ਨਰੀ ਯੁੱਗ ਨੂੰ ਅਪਣਾਉਂਦੇ ਹੋਏ ਅਰਸੇ ਦੌਰਾਨ ਬ੍ਰਹਿਮੰਡ ਦੇ ਵਿਕਾਸ ਤੇ ਰਾਜ (ਨਿਯੰਤ੍ਰਣ) ਕੀਤਾ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  • Allday, Jonathan (2001). Quarks, Leptons and the Big Bang. Institute of Physics Publishing. ISBN 0-7503-0806-0.