ਬ੍ਰਹਿਮੰਡ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੱਬਲ ਅੱਤ ਗਹਿਰੀ ਫੀਲਡ (XDF) ਸਤੰਬਰ 2012 ਵਿੱਚ ਪੂਰੀ ਹੋਈ ਸੀ। ਅਤੇ ਬਹੁਤ ਦੂਰ ਦੀਆਂ ਗਲੈਕਸੀਆਂ ਦਿਖਾਉਂਦੀ ਹੈ ਜਿਹਨਾਂ ਦੀ ਪਹਿਲਾਂ ਕਦੇ ਫੋਟੋ ਨਹੀਂ ਖਿੱਚੀ ਗਈ ਸੀ। ਫੋਟੋ ਵਿਚਲੀ ਰੋਸ਼ਨੀ ਦੀ ਹਰੇਕ ਸਪੈੱਕ ਇੱਕ ਵਿਅਕਤੀਗਤ ਗਲੈਕਸੀ ਹੈ, ਜਿਹਨਾਂ ਵਿੱਚੋਂ ਕੁੱਝ 13.2 ਬਿਲੀਅਨ ਸਾਲ ਪੁਰਾਣੀਆਂ ਹਨ; ਦੇਖਣਯੋਗ ਬ੍ਰਹਿਮੰਡ ਵਿੱਚ 200 ਬਿਲੀਅਨ ਗਲੈਕਸੀਆਂ ਹੋਣਾ ਅਨੁਮਾਨਿਤ ਕੀਤਾ ਗਿਆ ਹੈ

ਕੌਸਮੌਲੌਜੀ (ਗਰੀਕ ਸ਼ਬਦ κόσμος, kosmos “ਸੰਸਾਰ” ਅਤੇ -λογία, -logia “ਦਾ ਅਧਿਐਨ”), ਬ੍ਰਹਿਮੰਡ ਦੀ ਸ਼ੁਰੂਆਤ, ਉਤਪਤੀ, ਅਤੇ ਪ੍ਰਮਾਣਿਕ ਕਿਸਮਤ ਦਾ ਅਧਿਐਨ ਹੈ। ਭੌਤਿਕੀ ਕੌਸਮੌਲੌਜੀ, ਬ੍ਰਹਿਮੰਡ ਦੀ ਅੰਤਿਮ ਕਿਸਮਤ, ਬ੍ਰਹਿਮੰਡ ਦੀਆਂ ਵਿਸ਼ਾਲ-ਪੈਮਾਨੇ ਦੀਆਂ ਬਣਤਰਾਂ ਅਤੇ ਡਾਇਨਾਮਿਕਸ, ਸ਼ੁਰੂਆਤ, ਅਤੇ ਉਤਪਤੀ ਦਾ ਗੰਭੀਰ ਵਿਦਵਤਾ ਭਰਿਆ ਅਤੇ ਵਿਗਿਆਨਿਕ ਅਧਿਐਨ ਹੈ, ਜੋ ਇਸਦੇ ਨਾਲ ਨਾਲ ਉਹਨਾਂ ਵਿਗਿਆਨਿਕ ਨਿਯਮਾਂ ਦਾ ਅਧਿਐਨ ਵੀ ਹੈ ਜੋ ਇਹਨਾਂ ਵਾਸਤਵਿਕਤਾਵਾਂ ਨੂੰ ਨਿਯੰਤ੍ਰਿਤ ਕਰਦੇ ਹਨ। ਧਾਰਮਿਕ ਜਾਂ ਮਿਥਿਹਾਸਿਕ ਬ੍ਰਹਿਮੰਡ ਵਿਗਿਆਨ ਵਿਸ਼ਵਾਸਾਂ ਦਾ ਸ਼ਰੀਰ ਹੈ ਜੋ ਮਿਥਿਹਾਸਿਕ, ਧਾਰਮਿਕ, ਅਤੇ ਗੁਪਤ ਸਾਹਿਤ ਅਤੇ ਰਚਨਾ ਅਤੇ ਇਸ਼ੈਟੌਲੌਜੀ (ਕਿਸਮਤ ਸਿਧਾਂਤ)ਦੀਆਂ ਪ੍ਰੰਪਰਾਵਾਂ ਉੱਤੇ ਅਧਾਰਿਤ ਹੈ।

ਭੌਤਿਕੀ ਬ੍ਰਹਿਮੰਡ ਵਿਗਿਆਨ ਵਿਗਿਆਨਿਕਾਂ ਦੁਆਰਾ ਅਧਿਐਨ ਕੀਤੀ ਜਾਂਦੀ ਹੈ, ਜਿਵੇਂ ਖਗੋਲਵਿਗਿਆਨੀ ਅਤੇ ਭੌਤਿਕ ਵਿਗਿਆਨੀ, ਅਤੇ ਦਾਰਸ਼ਿਨਕਾਂ ਵੱਲੋਂ ਵੀ ਅਧਿਐਨ ਕੀਤੀ ਜਾਂਦੀ ਹੈ, ਜਿਵੇਂ, ਮੈਟਾਫਿਜ਼ੀਸ਼ੀਅਨ (ਅਧਿਆਤਮਵਾਦੀ), ਭੌਤਿਕ ਵਿਗਿਆਨ ਦੇ ਦਾਰਸ਼ਨਿਕ ਅਤੇ ਸਪੇਸ ਅਤੇ ਟਾਈਮ ਦੇ ਫਿਲਾਸਫਰ। ਇਸਦੀ ਫਿਲਾਸਫੀ ਨਾਲ ਸਾਂਝੀ ਗੁੰਜਾਇਸ਼ ਸਦਕਾ, ਭੌਤਕੀ ਬ੍ਰਹਿਮੰਡ ਵਿਗਿਆਨ ਵਿੱਚ ਥਿਊਰੀਆਂ ਵਿਗਿਆਨਿਕ ਅਤੇ ਗੈਰ-ਵਿਗਿਆਨਿਕ ਦੋਵੇਂ ਕਿਸਮ ਦੇ ਕਥਨ ਸ਼ਾਮਲ ਕਰ ਸਕਦੀਆਂ ਹਨ, ਅਤੇ ਅਜਿਹੀਆਂ ਧਾਰਨਾਵਾਂ ਤੇ ਅਧਾਰਿਤ ਹੋ ਸਕਦੀਆਂ ਹਨ ਜਿਹਨਾਂ ਦੀ ਜਾਂਚ ਨਹੀਂ ਕੀਤੀ ਜਾ ਸਕਦੀ। ਬ੍ਰਹਿਮੰਡ ਵਿਗਿਆਨ ਖਗੋਲ ਵਿਗਿਆਨ ਤੋਂ ਇਸ ਗੱਲ ਵਿੱਚ ਵੱਖਰੀ ਹੈ ਕਿ ਬ੍ਰਹਿਮੰਡ ਵਿਗਿਆਨ ਪੂਰੇ ਬ੍ਰਹਿਮੰਡ ਨਾਲ ਵਾਸਤਾ ਰੱਖਦੀ ਹੈ ਜਦੋਂਕਿ ਖਗੋਲ ਵਿਗਿਆਨ ਵਿਅਕਤੀਗਤ ਖਗੋਲਿਕ ਵਸਤੂਆਂ ਨਾਲ ਵਰਤਦੀ ਹੈ। ਅਜੋਕੀ ਭੌਤਿਕੀ ਬ੍ਰਹਿਮੰਡ ਵਿਗਿਆਨ ਉੱਤੇ ਬਿੱਗ ਬੈਂਗ ਥਿਊਰੀ ਦੁਆਰਾ ਰਾਜ ਕੀਤਾ ਜਾਂਦਾ ਹੈ, ਜੋ ਨਿਰੀਖਣਾਤਮਿਕ ਖਗੋਲ ਵਿਗਿਆਨ ਅਤੇ ਕਣ ਭੌਤਿਕ ਵਿਗਿਆਨ ਨੂੰ ਇਕੱਠਾ ਲਿਆਉਣ ਲਈ ਯਤਨਸ਼ੀਲ ਹੈ, ਹੋਰ ਖਾਸ ਕਰਕੇ, ਬਿੱਗ ਬੈਂਗ ਦੀ ਡਾਰਕ ਮੈਟਰ ਅਤੇ ਡਾਰਕ ਐਨਰਜੀ ਨਾਲ ਇੱਕ ਮਿਆਰੀ ਮਾਪਦੰਡੀਕਰਨ ਲਈ ਯਤਨਸ਼ੀਲ ਹੈ ਜਿਸਨੂੰ ਲੈਂਬਡਾ- CDM ਮਾਡਲ ਕਿਹਾ ਜਾਂਦਾ ਹੈ।

ਸ਼ਬਦ ਕੌਸਮੌਲੌਜੀ ਪਹਿਲੀ ਵਾਰ 1730 ਵਿੱਚ ਜਰਮਨ ਫਿਲਾਸਫਰ ਕ੍ਰਿਸਚੀਅਨ ਵੋਲਫ ਦੁਆਰਾ ਕੌਸਮੌਲੌਜੀਆ ਜਨਰਲਿਸ ਵਿੱਚ ਵਰਤਿਆ ਗਿਆ ਸੀ। ਸਿਧਾਂਤਕ ਖਗੋਲ ਵਿਗਿਆਨੀ ਡੇਵਿਡ ਐੱਨ. ਸਪ੍ਰਗਲ ਨੇ ਕੌਸਮੌਲੌਜੀ ਨੂੰ ਇੱਕ “ਇਤਿਹਾਸਿਕ ਵਿਗਿਆਨ” ਕਿਹਾ ਹੈ ਕਿਉਂਕਿ “ਜਦੋਂ ਅਸੀਂ ਸਪੇਸ ਉੱਤੇ ਨਜ਼ਰ ਪਾਉਂਦੇ ਹਾਂ, ਅਸੀਂ ਵਕਤ ਵਿੱਚ ਪਿੱਛੇ ਦੇਖਦੇ ਹਾਂ” ਜਿਸਦਾ ਕਾਰਣ ਪ੍ਰਕਾਸ਼ ਦੀ ਸਪੀਡ ਦੀ ਨਿਸ਼ਚਿਤ ਫਿਤਰਤ ਹੈ।

ਨਿਯਮ

ਭੌਤਿਕੀ ਬ੍ਰਹਿਮੰਡ ਵਿਗਿਆਨ

ਧਾਰਮਿਕ, ਮਿਥਿਹਾਸਿਕ, ਅਤੇ ਅਧਿਆਤਮਿਕ ਬ੍ਰਹਿਮੰਡ ਵਿਗਿਆਨ

ਇਤਿਹਾਸਿਕ ਬ੍ਰਹਿਮੰਡ ਵਿਗਿਆਨਾਂ

ਇਹ ਵੀ ਦੇਖੋ

ਫਰਮਾ:ਮੁੱਖ ਸਫ਼ਾ ਫਾਟਕ

बदलें  

ਬ੍ਰਹਿਮੰਡ ਵਿਗਿਆਨ

Purge server cache