ਗੜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੜਵਾ (ਵੱਡੀ ਗੜਵੀ) ਪਿੱਤਲ ਦਾ ਇੱਕ ਕੁੱਜੇ ਵਰਗਾ ਬਰਤਨ ਹੁੰਦਾ ਹੈ।[1] ਘੜੇ ਵਾਂਗ ਇਹ ਪੰਜਾਬੀਆਂਂ ਦਾ ਇੱੱਕ ਪ੍ਰਮੁੁੱਖ ਲੋੋੋਕ-ਸਾਜ਼ ਵੀ ਹੈ। ਪੰੰਜਾਬ ਦੇ ਮਾਲਵੇ ਖਿੱੱਤੇੇ ਵਿੱਚ ਪ੍ਰਚੱੱਲਿਤ ਮਰਦਾਂ ਦੇ ਮਲਵਈ ਗਿੱੱਧੇੇ ਵਿੱਚ ਗੜਵੇ ਦੀ ਵਰਤੋਂ ਪ੍ਰਮੁੁੱਖ ਰੂੂਪ ਵਿੱੱਚ ਹੋਈ ਹੈ। ਇਸ ਨਾਚ ਵਿੱਚ ਮੁੱਖ ਸਾਜ਼ ਢੋਲਕ ਨਾਲ ਸੱਪ, ਕਾਟੋ, ਬੁਗਦੂ ਆਦਿ ਸਹਾਇਕ ਤਾਲ ਸਾਜਾਂ ਵਿੱਚ ਗੜਵਾ ਵੀ ਸ਼ੁਮਾਰ ਹੈ। 6 ਤੋਂ 8 ਇੰਚ ਵਿਆਸ ਵਾਲੇ ਪਿੱਤਲ ਦੇ ਗੜਵੇ ਨੂੰ ਲੱਕੜ ਦੇ ਥਪਕੇ ਨਾਲ ਥੱਪ-ਥਪਾ ਕੇ ਵਜਾਇਆ ਜਾਂਦਾ ਹੈ,ਇਸ ਨੂੰ ਗੜਵੇ ਦੇ ਮੂੰਹ ਉੱਤੇ ਮਾਰਨ ਨਾਲ ਇਸ ਵਿਚੋਂ ਗੂੰਜਵੀਂ ਆਵਾਜ਼ ਪੈਦਾ ਹੁੰਦੀ ਹੈ।

ਪਿੱਤਲ ਦੇ ਇਕ ਛੋਟੇ ਭਾਂਡੇ ਨੂੰ, ਜੋ ਪਾਣੀ ਲਈ ਵਰਤਿਆ ਜਾਂਦਾ ਹੈ, ਗੜਵਾ ਕਹਿੰਦੇ ਹਨ। ਕਈ ਗੜਵੇ ਹੈਂਡਲ ਵਾਲੇ ਹੁੰਦੇ ਸਨ। ਕਈ ਬਗੈਰ ਹੈਂਡਲ ਤੋਂ ਹੁੰਦੇ ਸਨ। ਪਹਿਲੇ ਸਮਿਆਂ ਵਿਚ ਸਫਰ ਕਰਨ ਸਮੇਂ ਪਾਣੀ ਹੈਂਡਲ ਵਾਲੇ ਗੜਵੇ ਵਿਚ ਲੈ ਕੇ ਜਾਂਦੇ ਸਨ। ਸਾਧਾਂ, ਸੰਤਾਂ ਤੇ ਬਾਬਿਆਂ ਕੋਲ ਜੋ ਗੜਵੇ ਹੁੰਦੇ ਸਨ, ਉਹ ਬਹੁਤੇ ਲੋਹੇ ਦੇ ਬਣੇ ਹੁੰਦੇ ਸਨ। ਗੜਵੇ ਦੇ ਥੱਲੇ ਦੀ ਗੁਲਾਈ ਘੱਟ ਹੁੰਦੀ ਸੀ ਜਿਸ ’ਤੇ ਕੜਾ ਲੱਗਿਆ ਹੁੰਦੀ ਸੀ। ਢਿੱਡ ਦੀ ਗੁਲਾਈ ਵੱਧ ਹੁੰਦੀ ਸੀ। ਮੂੰਹ ਦੀ ਗੁਲਾਈ ਸਭ ਤੋਂ ਘੱਟ ਹੁੰਦੀ ਸੀ ਜਿਸ ਉਪਰ ਹੈਂਡਲ ਲਾਇਆ ਜਾਂਦਾ ਸੀ। ਹੁਣ ਗੜਵੇ ਵਰਤਨ ਦਾ ਰਿਵਾਜ ਖਤਮ ਹੋ ਗਿਆ ਹੈ।[2]

ਹਵਾਲੇ[ਸੋਧੋ]

  1. https://punjabipedia.org/topic.aspx?txt=%E0%A8%97%E0%A9%9C%E0%A8%B5%E0%A8%BE
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.