ਗੜੀਮਾਈ ਤਿਉਹਾਰ
ਗੜੀਮਾਈ ਤਿਉਹਾਰ गढ़िमाई पर्ब | |
---|---|
ਹਾਲਤ | Active |
ਕਿਸਮ | ਤਿਉਹਾਰ |
ਸ਼ੁਰੂਆਤ | 28 ਨਵੰਬਰ 2014 |
ਸਮਾਪਤੀ | ਨਵੰਬਰ 2014 |
ਵਾਰਵਾਰਤਾ | ਹਰ 5 ਸਾਲ ਬਾਅਦ |
ਜਗ੍ਹਾ | ਬਰੀਆਰਪੁਰ |
ਟਿਕਾਣਾ | ਬਾਰਾ ਜਿਲ੍ਹਾ |
ਸਭ ਤੋਂ ਹਾਲੀਆ | 2014 |
ਪਿਛਲਾ ਸਮਾਗਮ | 2009 |
ਅਗਲਾ ਸਮਾਗਮ | 2019 |
ਹਾਜ਼ਰੀ | 30 ਲੱਖ ਲੋਕ |
ਇਲਾਕਾ | ਗੜੀਮਾਈ ਮੰਦਿਰ ਦੇ 3-5 ਕਿਲੋਮੀਟਰ ਘੇਰੇ ਅੰਦਰ |
ਗੜੀਮਾਈ ਤਿਉਹਾਰ ਨੇਪਾਲ ਵਿੱਚ ਮਨਾਇਆ ਜਾਂਦਾ ਇੱਕ ਹਿੰਦੂ ਤਿਉਹਾਰ ਹੈ ਜਿਹੜਾ ਕਿ ਇੱਕ ਮਹੀਨਾ ਲਗਾਤਾਰ ਚਲਦਾ ਹੈ। ਇਸ ਤਿਉਹਾਰ ਵਿੱਚ ਗੜੀਮਾਈ ਨਾਂ ਦੀ ਦੇਵੀ ਨੂੰ ਖੁਸ਼ ਕਰਨ ਲਈ ਮੱਝਾਂ, ਸੂਰਾਂ, ਕਬੂਤਰਾਂ, ਬੱਕਰੀਆਂ, ਮੁਰਗਿਆਂ ਅਤੇ ਚੂਹਿਆਂ ਦੀ ਬਲੀ ਦਿੱਤੀ ਜਾਂਦੀ ਹੈ।[1] ਇਹ ਹਰ ਪੰਜ ਸਾਲ ਬਾਅਦ ਆਉਂਦਾ ਹੈ। ਨੇਪਾਲ ਵਿੱਚ ਇਹ ਬਾਰਾ ਜਿਲ੍ਹੇ ਵਿੱਚ ਬਰੀਆਰਪੁਰ ਦੇ ਗੜੀਮਾਈ ਮੰਦਿਰ ਵਿੱਚ ਮਨਾਇਆ ਜਾਂਦਾ ਹੈ। ਇਹ ਦੱਖਣੀ ਨੇਪਾਲ ਵਿੱਚ, ਨੇਪਾਲ ਦੀ ਰਾਜਧਾਨੀ ਕਠਮੰਡੂ ਤੋਂ 160 ਕਿਲੋਮੀਟਰ ਦੂਰ ਇੰਡੋ-ਨੇਪਾਲ ਸਰਹੱਦ ਤੇ ਸਥਿਤ ਹੈ। ਇਸ ਤਿਉਹਾਰ ਵਿੱਚ ਸੰਸਾਰ ਵਿੱਚ ਜਾਨਵਰਾਂ ਦਾ ਸਭ ਤੋਂ ਵੱਡਾ ਕਤਲਿਆਮ ਕੀਤਾ ਜਾਂਦਾ ਹੈ।
ਵਰਣਨ
[ਸੋਧੋ]ਇਸ ਤਿਉਹਾਰ ਵਿੱਚ ਲਗਭਗ 50 ਲੱਖ ਲੋਕ ਭਾਗ ਲੈਂਦੇ ਹਨ। ਇਸ ਵਿੱਚ ਮਧੇਸੀ ਅਤੇ 70% ਲੋਕ ਭਾਰਤ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਜਾਂਦੇ ਹਨ[2]। ਇਹ ਮੰਨਿਆ ਜਾਂਦਾ ਹੈ ਕਿ ਗੜੀਮਾਈ ਨੂੰ ਖੁਸ਼ ਕਰਨ ਨਾਲ ਲੋਕਾਂ ਦੇ ਦੁੱਖ ਖਤਮ ਹੋਣਗੇ ਅਤੇ ਖੁਸ਼ਹਾਲੀ ਆਵੇਗੀ।[3][4]
2009 ਵਿੱਚ ਇਹ ਤਿਉਹਾਰ ਨਵੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਇਆ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ (ਮਕਰ ਸਕ੍ਰਾਤੀ ਨੂੰ) ਖਤਮ ਹੋਇਆ। 2009 ਵਿੱਚ ਇਸ ਤਿਉਹਾਰ ਦੇ ਪਹਿਲੇ ਦਿਨ ਲਗਭਗ 20,000 ਮੱਝਾਂ[5] ਦੀ ਬਲੀ ਦਿੱਤੀ ਗਈ। ਇਸ ਪੂਰੇ ਤਿਉਹਾਰ ਵਿੱਚ ਲਗਭਗ 500,000 ਜਾਨਵਰਾਂ ਦੀ ਬਲੀ ਦਿੱਤੀ ਗਈ। ਇਹ ਤਿਉਹਾਰ ਵਿੱਚ 200 ਤੋਂ ਵੱਧ ਵਿਅਕਤੀਆਂ ਨੇ ਬੁੱਚੜਖ਼ਾਨੇ ਵਿੱਚ ਬਲੀ ਦੇਣ ਕੰਮ ਕੀਤਾ[6] ।
ਵਿਵਾਦ
[ਸੋਧੋ]ਇਸ ਤਿਉਹਾਰ ਨੂੰ ਲੈ ਕੇ ਪਸ਼ੂ ਅਧਿਕਾਰਾਂ ਦੇ ਰੱਖਿਅਕਾਂ ਨੇ ਇਸਦਾ ਵਿਰੋਧ ਕੀਤਾ[7][8]। ਇਸ ਤਿਉਹਾਰ ਨੂੰ ਰੋਕਣ ਲਈ ਬ੍ਰਿਗੇਤ ਬਾਰਦੋ ਅਤੇ ਮੇਨਕਾ ਗਾਂਧੀ ਨੇ ਨੇਪਾਲ ਦੀ ਸਰਕਾਰ ਨੂੰ ਪੱਤਰ ਲਿਖੇ[9][10] । ਪਰ ਸਰਕਾਰ ਨੇ ਕਿਹਾ ਕਿ ਉਹ ਮਧੇਸੀ ਲੋਕਾਂ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਵਿੱਚ ਦਖ਼ਲ ਨਹੀਂ ਦੇਣਗੇ।[3]
ਪ੍ਰਤਿਕਰਮ
[ਸੋਧੋ]ਭਾਰਤ ਦੇ ਗ੍ਰਹਿ ਮੰਤਰਾਲਿਆ ਨੇ ਇਹ ਫੈਂਸਲਾ ਲਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਨੇਪਾਲ ਵਿੱਚ ਕੋਈ ਵੀ ਜਾਨਵਰ ਤਿਉਹਾਰ ਦੇ ਦੌਰਾਨ ਨਹੀਂ ਭੇਜਿਆ ਜਾਵੇਗਾ।[11]
ਯੂਨਾਇਡ ਕਿੰਗਡਮ ਦੀ ਅਦਾਕਾਰਾ ਜੋਆਨਾ ਲੁਮਲੇ ਨੇ ਮਧੇਸੀ ਲੀਡਰਾਂ ਨੂੰ ਇਸ ਤਿਉਹਾਰ ਦੌਰਾਨ ਜਾਨਵਰਾਂ ਦਾ ਕਤਲ ਰੋਕਣ ਲਈ ਬੇਨਤੀ ਕੀਤੀ।[12]
ਹਵਾਲੇ
[ਸੋਧੋ]- ↑
- ↑
- ↑ 3.0 3.1
- ↑
- ↑
- ↑ Xiang, Zhang. "Gadhimai festival begins in central Nepal". Xinhua News Agency. Retrieved 25 November 2009.
- ↑
- ↑ "Gadhimai Festival:Why it must never happen Again". Think Differently. Archived from the original on 7 ਜਨਵਰੀ 2019. Retrieved 18 March 2012.
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑
- ↑