ਗੱਲ-ਬਾਤ:ਇਮਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

Emirate ਅਮਰਾਤ ਦਾ ਬਦਲ ਐਮਿਰਤ ਜਾਂ ਐਮਿਰੇਤ ਤਾਂ ਮੰਨਿਆ ਜਾ ਸਕਦਾ ਹੈ ਪਰ ਇਮਰਾਤ ਕਿਸੇ ਵੀ ਸੂਰਤ ਵਿਚ ਠੀਕ ਨਹੀਂ ਲਗਦਾ । ਭਾਵੇਂ ਮੂਲ ਅਰਬੀ (إمارة الشارقة) ਵਿਚ ਪੜ੍ਹ ਕੇ ਦੇਖ ਲਵੋ। ਕਿਰਪਾ ਪੂਰਬਕ ਮੁੜ ਵਿਚਾਰ ਕਰੋ!--Guglani (ਗੱਲ-ਬਾਤ) ੧੦:੫੮, ੨ ਅਗਸਤ ੨੦੧੪ (UTC)

ਸਭ ਤੋਂ ਸਹੀ ਉਚਾਰਨ ਇਮਾਰਾਤ ਬਣਦਾ ਹੈ। ਮਿਹਰਬਾਨੀ ਕਰਕੇ ਇਹਨਾਂ ਨੂੰ ਸੁਣੋ: ੧. [1] ੨.[2] ੩. ਦੇਸ਼ ਦੇ ਨਾਂ ਦਾ ਉਚਾਰਨ ਵੈਸੇ "ਅਮਰਾਤ" ਜਾਂ "ਇਮਾਰਾਤ" ਵੀ ਚੱਲ ਸਕਦੇ ਹਨ ਪਰ ਇਹ ਕਿਸੇ ਵੀ ਹਾਲਤ 'ਚ "ਅਮੀਰਾਤ" ਨਹੀਂ ਹੈ ਕਿਉਂਕਿ ਕਿਤੇ ਵੀ "ਈ" ਦੀ ਧੁਨੀ ਨਹੀਂ ਆਉਂਦੀ। ਅੰਗਰੇਜ਼ੀ ਵਿਕੀਪੀਡੀਆ 'ਤੇ ਵੀ ਇਹਦਾ ਉਚਾਰਨ ਇਮਾਰਾਤ ਹੀ ਦਿੱਤਾ ਹੈ ਭਾਵੇਂ ਇਹਦੇ ਉੱਤੇ ਰਾਜ ਕਰਨ ਵਾਲੇ ਨੂੰ ਅਮੀਰ/ਇਮੀਰ ਕਿਹਾ ਜਾਂਦਾ ਹੈ। ਐਮਿਰਤ etc. ਅੰਗਰੇਜ਼ੀ ਉਚਾਰਨ ਹਨ ਨਾ ਕਿ ਢੁਕਵੇਂ ਮੂਲ ਉਚਾਰਨ। --ਬਬਨਦੀਪ (ਗੱਲ-ਬਾਤ) ੧੧:੧੫, ੨ ਅਗਸਤ ੨੦੧੪ (UTC)
ਮੂਲ ਅਰਬੀ ਹੈ ਫਾਰਸੀ ਨਹੀਂ ਜੋ ਲਿੰਕ ਤੁਸੀਂ ਦਿੱਤਾ ਹੈ ਫਾਰਸੀ ਦਾ ਹੈ, ਇਹ ਲਿੰਕ ਸੁਣੋ http://pa.forvo.com/search/امیر%20%28Emir%29%20%28عربی%3A%20أمير%3B%20نسائی%3A%20أميرة%29%20م/ar/. । ਸੁਨਣ ਤੋਂ ਬਾਦ ਮੇਰਾ ਆਪਣੇ ਸੁਝਾ ਬਾਰੇ ਇਰਾਦਾ ਹੋਰ ਪੱਕਾ ਹੋ ਗਿਆ ਹੈ, ਵੈਸੇ ਮੇਰਾ ਆਪਣਾ ਮੂਲ ਅਰਬੀ ਸ਼ਬਦ ਸੁਨਣ ਦਾ ਨਿੱਜੀ ਤਜਰਬਾ ਵੀ ਹੈ। ਇਸ ਲਈ ਮੇਰੇ ਸੁਝਾਅ ਤੇ ਧਿਆਨ ਦਿਓ। ਹੁਣ ਤੱਕ ਜੋ ਮੰਨਿਆ ਆ ਰਿਹਾ ਹੈ ਉਸ ਨੂੰ ਬੇਰਹਿਮੀ ਨਾਲ ਨਾ ਬਦਲੋ।--Guglani (ਗੱਲ-ਬਾਤ) ੧੧:੩੬, ੨ ਅਗਸਤ ੨੦੧੪ (UTC)
ਤੇ ਤੁਸੀਂ ਵੀ ਸ਼ਾਇਦ ਪਹਿਲੇ ਉਚਾਰਨ ਤੋਂ ਬਗੈਰ ਹੋਰ ਨਹੀਂ ਸੁਣੇ। ਦੂਜਾ ਤੇ ਤੀਜਾ ਅਰਬੀ ਵਿੱਚ ਹਨ ਸੁਣ ਕੇ ਵੇਖੋ। ਜੋ ਤੁਸੀਂ ਮੈਨੂੰ ਸੁਣਾ ਰਹੇ ਹੋ ਉਹ "ਅਮੀਰ" [3] (Emir (pronounced [eˈmiːr], Arabic: أمير ʾAmīr), sometimes transliterated Amir, Amier or Ameer) ਦਾ ਉਚਾਰਨ ਹੈ ਜੋ ਇਮਾਰਾਤ [4] (Arabic: إمارة imārah, plural: إمارات imārāt) ਉੱਤੇ ਰਾਜ ਕਰਦਾ ਹੈ। ਭਾਵੇਂ ਇਹ ਸ਼ਬਦ ਸਬੰਧਤ ਹਨ ਪਰ ਇਹਨਾਂ ਦੇ ਉਚਾਰਨ ਵਿੱਚ ਫ਼ਰਕ ਹੈ। Emir 'ਅ' (a) ਨਾਲ਼ ਸ਼ੁਰੂ ਹੁੰਦਾ ਹੈ ਪਰ Emirate 'ਇ' (i) ਨਾਲ਼। ਇੱਕ ਵਾਰ ਫੇਰ ਸੁਣ ਕੇ ਵੇਖੋ: pronunciation of emirates in arabic ਬਾਕੀ ਜੋ ਤੁਹਾਡੀ ਮਰਜ਼ੀ! ਜੇਕਰ ਹਿੱਜਿਆਂ ਮੁਤਾਬਕ ਵੀ ਜਾਈਏ ਤਾਂ ਇਹ ਹਨ ਹਿੱਜੇ الإمارات ਤਾਂ ਇਹ إ (ਅਲਿਫ਼ ਹੇਠ ਹਮਜ਼ਾ) + م (ਮੀਮ) + ا (ਅਲਿਫ਼) + ر (ਰਾ) + ا (ਅਲਿਫ਼) + ت (ਤਾ) ਭਾਵ ਅ/ਇ+ਮ+ਾ+ਰ+ਾ+ਤ। ਪੂਰੇ ਸ਼ਬਦ ਵਿੱਚ ਕਿਤੇ ਵੀ ਬਿਹਾਰੀ ਦੀ ਅਵਾਜ਼ ਨਹੀਂ ਹੈ ਭਾਵੇਂ "ਅਮੀਰ" (emir) ਵਵਿੱਚ ਹੈ ਅਤੇ ਇਸੇ ਕਰਕੇ ਅਮੀਰ ਨੂੰ ਮੈਂ ਨਹੀਂ ਬਦਲਿਆ। --ਬਬਨਦੀਪ (ਗੱਲ-ਬਾਤ) ੧੧:੫੬, ੨ ਅਗਸਤ ੨੦੧੪ (UTC)
ਤੁਸੀਂ ਏਮਿਰਾਤ ਵੀ ਵਰਤ ਸਕਦੇ ਹੋ ਉਹ ਇਸ ਲਈ ਕਿ ਜੋ ਸ਼ਬਦ ਜੋੜ ਦਾ ਵਿਸ਼ਲੇਸ਼ਣ ਤੁਸੀ ਦਿਖਾਇਆ ਹੈ ਉਸ ਮੁਤਾਬਕ ਵੀ ਤੇ ਵੱਖ ੨ ਉਚਾਰਨ ਸੁਣ ਕੇ ਮੈਨੂੰ ਏਮਿਰਾਤ ਜ਼ਿਆਦਾ ਠੀਕ ਲਗਿਆ ਹੈ।ਤੁਸੀਂ ਆਪਣੇ ਵਿਸ਼ਲੇਸ਼ਣ ਵਿਚ ਮਜ਼ਬੂਤ ਹੋ ਇਸ ਦੀ ਮੈਂ ਕਦਰ ਕਰਦਾ ਹਾਂ।--Guglani (ਗੱਲ-ਬਾਤ) ੧੨:੨੦, ੨ ਅਗਸਤ ੨੦੧੪ (UTC)
ਏਮਿਰਾਤ ਨਹੀਂ ਏਮਾਰਤ --Guglani (ਗੱਲ-ਬਾਤ) ੧੨:੨੮, ੨ ਅਗਸਤ ੨੦੧੪ (UTC)
ਇਕ ਆਹ ਵੀ ਵੇਖੋ ਜੀ: http://m.youtube.com/watch?v=S-zLr1Q5fhM ਇਸ ਮੁਤਾਬਕ ਤਾਂ "ਏਮਰਿਤਸ" ਜਾਂ "ਐਮਰਿਤਸ" ਲਗਦੈ। --itar buttar [ਗੱਲ-ਬਾਤ] ੧੪:੩੯, ੨ ਅਗਸਤ ੨੦੧੪ (UTC)
ਅਰਬੀ ਹਿੱਜਿਆਂ ਮੁਤਾਬਕ ਤਾਂ "ਇਮਾਰਾਤ" ਬਣਦਾ ਹੈ। ਹਰ ਨਵੇਂ ਉਚਾਰਨ ਨਾਲ ਮੈਂ ਤਾਂ ਉਲਝਦਾ ਜਾਂਦਾ ਹਾਂ। ਪਰ ਗੁਗਲਾਨੀ ਜੀ ਦੀ ਗੱਲ ਵੀ ਵਿਚਾਰਨਯੋਗ ਹੈ। ਇਸ ਨੂੰ 'ਇਮਰਾਤ' ਜਾਂ 'ਐਮਰਾਤ' ਲਿਖਣਾ ਕਾਫ਼ੀ ਸਹੀ ਲੱਗ ਰਿਹਾ ਹੈ। --itar buttar [ਗੱਲ-ਬਾਤ] ੧੧:੩੬, ੪ ਅਗਸਤ ੨੦੧੪ (UTC)
ਸਫਾ ਤਾਂ ਇਮਾਰਾ ਜਾਂ ਇਮਾਰ-ਹ ਦਾ ਬਣਾਇਆ ਹੈ ਕਿਉਂਕਿ ਇਕ ਵਚਨ ਦਾ ਹੈ ਤੇ ਸਿਰਲੇਖ ਬਹੁਵਚਨ ਦਾ ਲਈ ਜਾਂਦੇ ਹਾਂ ?--Guglani (ਗੱਲ-ਬਾਤ) ੧੨:੦੬, ੧੧ ਅਗਸਤ ੨੦੧੪ (UTC)