ਸਮੱਗਰੀ 'ਤੇ ਜਾਓ

ਘੜਮੱਸ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
r = 28, σ = 10, b = 8/3 ਮੁੱਲਾਂ ਲਈ ਲੋਰੇਂਜ਼ ਅਟ੍ਰੈਕਟਰ ਦਾ ਇੱਕ ਖਾਕਾ

ਘੜਮੱਸ ਸਿਧਾਂਤ (chaos theory) ਹਿਸਾਬ ਦਾ ਇੱਕ ਖੇਤਰ ਹੈ, ਜਿਸਦੀ ਵਰਤੋਂ ਭੌਤਿਕੀ, ਇੰਜਨੀਅਰਿੰਗ, ਇਕਨਾਮਿਕਸ ਅਤੇ ਜੀਵ-ਵਿਗਿਆਨ ਵਿੱਚ ਹੁੰਦੀ ਹੈ। ਇਹ ਸਿਧਾਂਤ ਉਹਨਾਂ ਗਤੀਸ਼ੀਲ ਪ੍ਰਣਾਲੀਆਂ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਜੋ ਮੁਢਲੀਆਂ ਹਾਲਤਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦੀਆਂ ਹਨ। ਸੰਵੇਦਨਸ਼ੀਲਤਾ ਦੇ ਇਸ ਪ੍ਰਭਾਵ ਨੂੰ ਹੀ ਘੜਮੱਸ ਸਿਧਾਂਤ ਕਿਹਾ ਜਾਂਦਾ ਹੈ। ਮੁਢਲੀਆਂ ਹਾਲਤਾਂ ਵਿੱਚ ਮਾਮੂਲੀ ਫਰਕ ਹੀ (ਜਿਵੇਂ, ਸੰਖਿਆਵਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਅੰਕੜਿਆਂ ਨੂੰ ਰਾਊਂਡ ਕਰਨ ਦੀਆਂ ਗਲਤੀਆਂ) ਵੱਡੇ ਵੱਡੇ ਭਿੰਨ ਭਿੰਨ ਨਤੀਜੇ ਸਾਹਮਣੇ ਲਿਆ ਧਰਦੀਆਂ ਹਨ ਅਤੇ ਲੰਬੇ ਸਮੇਂ ਦੀ ਕੋਈ ਭਵਿਖਬਾਣੀ ਅਸੰਭਵ ਹੋ ਜਾਂਦੀ ਹੈ।[1] ਇਹ ਪ੍ਰਣਾਲੀਆਂ ਨਿਸਚਾਵਾਦੀ ਹੋਣ ਦੇ ਬਾਵਜੂਦ ਇਹ ਗੱਲ ਵਾਪਰਦੀ ਹੈ, ਯਾਨੀ ਉਹਨਾਂ ਦਾ ਭਵਿੱਖੀ ਵਰਤਾਉ, ਬਿਨਾਂ ਕਿਸੇ ਅਟਕਲੀ ਅਨਸਰਾਂ ਦੇ ਦਖਲ ਦੇ, ਉਹਨਾਂ ਦੀਆਂ ਮੁਢਲੀਆਂ ਹਾਲਤਾਂ ਰਾਹੀਂ ਪੂਰਨ ਭਾਂਤ ਨਿਰਧਾਰਿਤ ਹੁੰਦਾ ਹੈ।.[2]।n other words, the deterministic nature of these systems does not make them predictable.[3][4] ਇਸ ਵਿਵਹਾਰ ਨੂੰ ਨਿਸਚਾਵਾਦੀ ਘੜਮੱਸ, ਜਾਂ ਮਹਿਜ ਘੜਮੱਸ ਕਹਿੰਦੇ ਹਨ। ਇਸ ਦਾ ਸਾਰ ਐਡਵਰਡ ਲੋਰੇਂਜ਼ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ:[5]

ਘੜਮੱਸ: ਜਦੋਂ ਵਰਤਮਾਨ ਭਵਿੱਖ ਨੂੰ ਨਿਰਧਾਰਿਤ ਕਰਦਾ ਹੈ, ਪਰ ਤਕਰੀਬਨ ਵਰਤਮਾਨ ਭਵਿੱਖ ਨੂੰ ਤਕਰੀਬਨ ਤੌਰ 'ਤੇ ਨਿਰਧਾਰਿਤ ਨਹੀਂ ਕਰਦਾ।

ਹਵਾਲੇ[ਸੋਧੋ]

  1. Kellert, Stephen H. (1993). In the Wake of Chaos: Unpredictable Order in Dynamical Systems. University of Chicago Press. p. 32. ISBN 0-226-42976-8. {{cite book}}: Invalid |ref=harv (help)
  2. Kellert 1993, p. 56
  3. Kellert 1993, p. 62
  4. Werndl, Charlotte (2009). "What are the New।mplications of Chaos for Unpredictability?". The British Journal for the Philosophy of Science. 60 (1): 195–220. doi:10.1093/bjps/axn053.
  5. Danforth, Christopher M. (April 2013). "Chaos in an Atmosphere Hanging on a Wall". Mathematics of Planet Earth 2013. Archived from the original on 2013-04-27. Retrieved 2013-07-01. {{cite web}}: Unknown parameter |dead-url= ignored (|url-status= suggested) (help)