ਘੱਗਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Punjabi Dance 2
Punjabi Dance 9

ਘੱਗਰਾ ਪੰਜਾਬੀ ਔਰਤਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸਨੂੰ ਟਿਓਰ ਵੀ ਕਹਿੰਦੇ ਹਨ। ਪਹਿਲੇ ਜ਼ਮਾਨੇ ਵਿੱਚ ਇਹ ਔਰਤਾਂ ਦੁਆਰਾ ਆਮ ਤੌਰ 'ਤੇ ਪਾਈ ਜਾਣ ਵਾਲੀ ਪੁਸ਼ਾਕ ਸੀ ਪਰ ਹੁਣ ਇਹ ਪੰਜਾਬੀ ਔਰਤਾਂ ਦੁਆਰਾ ਖਾਸ ਮੌਕਿਆਂ ਤੇ ਹੀ ਪਾਇਆ ਜਾਂਦਾ ਹੈ।[1] ਇਸਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ।[2]

ਇਤਿਹਾਸ[ਸੋਧੋ]

ਘੱਗਰੇ ਦੀ ਸ਼ੁਰੂਆਤ ਗੁਪਤਾ ਕਾਲ ਤੋਂ ਹੋਈ[3] ਅਤੇ ਇਸਨੂੰ ਕੰਡਾਟਕਾ ਕਿਹਾ ਜਾਂਦਾ ਸੀ ਜੋ ਕਿ ਮਰਦਾਨਾ ਅੱਧੀ ਪਤਲੂਨ ਹੁੰਦੀ ਸੀ[4] ਪਰ ਬਾਅਦ ਵਿੱਚ ਇਸ ਤੋਂ ਘੱਗਰੇ ਦੀ ਸ਼ੁਰੂਆਤ ਹੋਈ। ਕੰਡਾਟਕਾ ਸੱਤਵੀਂ ਸ਼ਤਾਬਦੀ ਵਿੱਚ ਔਰਤਾਂ ਦੀ ਇੱਕ ਮਸ਼ਹੂਰ ਪੁਸ਼ਾਕ ਮੰਨੀ ਜਾਂਦੀ ਸੀ। ਪਹਿਲੇ ਜ਼ਮਾਨੇ ਵਿੱਚ ਪੰਜਾਬੀ ਔਰਤਾਂ ਆਮ ਹੀ ਇਸ ਨੂੰ ਪਹਿਨਦੀਆਂ ਸਨ, ਪਰ ਹੁਣ ਇਹ ਖ਼ਾਸ ਮੌਕਿਆਂ ’ਤੇ ਹੀ ਪਾਇਆ ਜਾਂਦਾ ਹੈ। ਪੰਜਾਬ ਦੀਆਂ ਔਰਤਾਂ ਕੁੜਤੀ ਦੇ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਂਦੜ ਨੂੰ ਸਹੁਰੇ ਘਰ ਤੋਂ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ। ਜਦੋਂ ਕੋਈ ਸੱਜ-ਵਿਆਹੀ ਮੁਟਿਆਰ ਸਹੁਰੇ ਪਿੰਡ ਦੀ ਜੂਹ ਵਿੱਚ ਪੁੱਜਦੀ ਤਾਂ ਘਰ ਜਾਂ ਸ਼ਰੀਕੇ ਦੀਆਂ ਦੋ-ਤਿੰਨ ਔਰਤਾਂ ਘੱਗਰਾ ਲੈ ਕੇ ਉਸ ਨੂੰ ਲੈਣ ਜਾਂਦੀਆਂ ਤੇ ਸਹੁਰਿਆਂ ਵੱਲੋਂ ਤਿਆਰ ਕਰਾਇਆ ਗੂੜ੍ਹਾ ਚਮਕਦਾਰ ਘੱਗਰਾ ਪਹਿਨਾਇਆ ਜਾਂਦਾ। ਫਿਰ ਉਹ ਮੁਟਿਆਰ ਘੱਗਰਾ ਪਾ ਕੇ ਘਰ ਆਉਂਦੀ ਕਿਉਂਕਿ ਨੂੰਹਾਂ ਲਈ ਘੱਗਰਾ ਪਹਿਨਣਾ ਜ਼ਰੂਰੀ ਸੀ। ਘੱਗਰੇ ਤੋਂ ਹੀ ਪਤਾ ਲੱਗਦਾ ਸੀ ਕਿ ਇਹ ਪਿੰਡ ਦੀ ਨੂੰਹ ਹੈ। ਉਦੋਂ ਕੁਆਰੀ ਕੁੜੀ ਨੂੰ ਘੱਗਰਾ ਪਾਉਣਾ ਵਰਜਿਤ ਸੀ। ਘੱਗਰੇ ਤੋਂ ਬਿਨਾਂ ਖੇਤ ਭੱਤਾ ਲੈ ਕੇ ਜਾਂਦੀ, ਖੂਹ ਤੋਂ ਪਾਣੀ ਭਰਦੀ, ਸੱਥ ਵਿਚੋਂ ਲੰਘਦੀ ਜਾਂ ਭਾਈਚਾਰਕ ਇਕੱਠ ਵਿੱਚ ਸ਼ਰੀਕ ਹੁੰਦੀ ਨੂੰਹ ਨੂੰ ਸਲੀਕੇਦਾਰ ਜਾਂ ਇੱਜ਼ਤਦਾਰ ਔਰਤ ਨਹੀਂ ਮੰਨਿਆ ਜਾਂਦਾ ਸੀ। ਘੱਗਰੇ ਆਮ ਤੌਰ ’ਤੇ ਕਾਲੀ ਸੂਫ, ਹਰੀ ਛੈਲ ਜਾਂ ਸਾਟਨ ਦੇ ਹੁੰਦੇ।[5]

ਵੇਰਵੇ[ਸੋਧੋ]

ਘੱਗਰਾ ਆਮ ਤੌਰ 'ਤੇ ਪੱਟ ਦੇ ਕਪੜੇ ਦਾ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਲਗਭਗ 9 ਤੋਂ 25 ਗਜ ਕੱਪੜਾ ਲਗਦਾ ਹੈ।[6]

ਹਵਾਲੇ[ਸੋਧੋ]

  1. Punjab District Gazetteers:।bbetson series, 1883-1884
  2. Biswas, Arabinda (1985)।ndian Costumes
  3. Subbarayappa, B. V. (1985)।ndo-Soviet Seminar on Scientific and Technological Exchanges Between।ndia and Soviet Central Asia in Medieval Period, Bombay, November 7–12, 1981: Proceedings [1]
  4. Bose, Mainak Kumar (1988) Late classical।ndia
  5. "ਮੇਰਾ ਘੱਗਰਾ ਸ਼ੂਕਦਾ ਜਾਵੇ... - Tribune Punjabi". Tribune Punjabi (ਅੰਗਰੇਜ਼ੀ). 2018-10-13. Retrieved 2018-10-13. [ਮੁਰਦਾ ਕੜੀ]
  6. Eh Mera Punjab