ਚਾਰੂਲਤਾ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਾਰੂਲਤਾ ਮੁਖਰਜੀ, ਕਲਕੱਤਾ ਦੀ ਮਹਿਲਾ ਅਧਿਕਾਰ ਕਾਰਕੁਨ ਅਤੇ ਸੋਸ਼ਲ ਵਰਕਰ ਵਜੋਂ ਜਾਣੀ ਜਾਂਦੀ ਸੀ, ਜੋ ਬ੍ਰਹਮੋ ਸਮਾਜ ਨਾਲ ਅਤੇ ਆਲ ਇੰਡੀਆ ਵੁਮੈਨ'ਸ ਕਾਨਫਰੰਸ ਨਾਲ ਸੰਬੰਧਿਤ ਸੀ।[1][2] ਉਹ ਆਪਣੇ ਸਮਾਜਿਕ ਅਤੇ ਮਹਿਲਾ ਅਧਿਕਾਰਾਂ ਦੀ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਸੀ। ਉਹ ਏਆਈਡਬਲਿਊਸੀ ਦੀ ਇੱਕ ਸਰਗਰਮ ਮੈਂਬਰ ਸੀ ਅਤੇ  ਆਪਣੇ ਹੋਰ ਸਮਕਾਲੀ ਲੋਕਾਂ ਰਾਜਕੁਮਾਰੀ ਅੰਮ੍ਰਿਤ ਕੌਰ, ਰਾਣੀ ਰਜਵਾੜੇ, ਮੁਥੁਲਕਸ਼ਮੀ ਰੇੱਡੀ, ਹੰਸਾ ਮਹਿਤਾ ਅਤੇ ਹੋਰ ਨਾਲ ਕੰਮ ਕੀਤਾ।[3][4] ਬੰਗਾਲ ਦੇ ਮੋਰਚੇ ਵਿੱਚ ਉਸਨੇ ਆਪਣੀ ਬੇਟੀ ਰੇਣੁਕਾ ਰਾਏ ਅਤੇ ਰੋਮਿਲਾ ਸਿਨਹਾ ਨਾਲ ਕੰਮ ਕੀਤਾ, ਜਿਹਨਾਂ ਨੇ ਦੇਵਦਾਸੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਲੜਾਈ ਲੜੀ, ਵੇਸਵਾਵਾਂ ਦੇ ਵੇਸਵਾ-ਗਮਨ ਅਤੇ ਵੇਸਵਾਵਾਂ ਦੇ ਬੱਚਿਆਂ ਦੇ ਪੁਨਰਵਾਸ ਲਈ ਜਾਣੇ ਜਾਂਦੇ ਸਨ।[5]

ਉਹ ਡਾ. ਪੀ.ਕੇ. ਰਾਏ ਅਤੇ ਸਰਲਾ ਰਾਏ ਦੀ ਧੀ ਸੀ। ਉਸ ਨੇ, ਸਤੀਸ਼ ਚੰਦਰ ਮੁਖਰਜੀ ਨਾਲ ਵਿਆਹ ਕਰਵਾਇਆ। ਹਵਾਈ ਮਾਰਸ਼ਲ ਸੁਬਰੋਤੋ ਮੁਖਰਜੀ, ਪ੍ਰਸ਼ਾਂਤ ਮੁਖਰਜੀ ਅਤੇ ਰੇਣੁਕਾ ਰਾਏ ਉਸਦੇ ਪੁੱਤਰ ਅਤੇ ਧੀ ਸਨ।[6]

ਹਵਾਲੇ[ਸੋਧੋ]

  1. The extended family: women and political participation in।ndia and Pakistan. 1989. p. 72.
  2. Great Women of Modern।ndia: Sarojini Naidu by Verinder Grover, Ranjana Arora. 1993. p. 334.
  3. Woman with a mission, Rajkumari Amrit Kaur: a centenary volume. All।ndia Women's Conference,. 1989. p. 28.{{cite book}}: CS1 maint: extra punctuation (link)
  4. Gandhi, Women, and the National Movement, 1920-47 By Anup Taneja. 2005. p. 38.
  5. Women and Reservation in।ndia By Jyotirmay Mandal. 2003. p. 214.
  6. G.L. Mehta, a Many Splendoured Man By Aparna Basu. 2001. p. 87.