ਚੀਣਾ
ਦਿੱਖ
ਚੀਣਾ ਇਕ ਅਨਾਜ ਹੈ। ਇਸ ਦਾ ਬੂਟਾ ਦੋਗਲੀ ਕਣਕ ਦੇ ਬੂਟੇ ਜਿੱਡਾ ਕੁ ਹੁੰਦਾ ਹੈ। ਦਾਣਾ ਬਾਜਰੇ ਦੇ ਦਾਣੇ ਜਿੰਨਾ ਕੁ ਮੋਟਾ ਹੁੰਦਾ ਹੈ। ਇਸ ਦੀ ਵਰਤੋਂ ਚਾਰੇ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਖਾਣ ਲਈ ਵੀ ਵਰਤਿਆ ਜਾਂਦਾ ਹੈ। ਇਸ ਨੂੰ ਪਾਣੀ ਜਾਂ ਦੁੱਧ ਵਿਚ ਉਬਾਲ ਕੇ ਵੀ ਖਾਧਾ ਜਾਂਦਾ ਹੈ। ਆਟਾ ਬਣਾ ਕੇ ਵੀ ਖਾਂਦੇ ਹਨ। ਇਸ ਅਨਾਜ ਨੂੰ ਬਹੁਤ ਤਾਕਤਵਰ ਮੰਨਿਆ ਜਾਂਦਾ ਹੈ। ਇਹ ਮਾਰੂ ਧਰਤੀ ਵਿਚ ਵੀ ਹੋ ਜਾਂਦਾ ਹੈ। ਬਿਜਾਈ ਚੇਤ ਵਿਸਾਖ ਵਿਚ ਕੀਤੀ ਜਾਂਦੀ ਹੈ। ਜੇਕਰ ਵੇਲੇ ਸਿਰ ਬਾਰਸ਼ ਹੋ ਜਾਵੇ ਤਾਂ ਇਹ ਫਸਲ 50 ਕੁ ਦਿਨਾਂ ਵਿਚ ਪੱਕ ਜਾਂਦੀ ਹੈ। ਹਾੜ, ਸਾਉਣ ਵਿਚ ਵੱਢ ਲਈ ਜਾਂਦੀ ਹੈ। ਇਸ ਨੂੰ ਜੀਰੀ ਦੀ ਤਰ੍ਹਾਂ ਹੱਥਾਂ ਨਾਲ ਝਾੜਿਆ ਜਾਂਦਾ ਸੀ। ਉੱਖਲੀ ਵਿਚ ਕੁੱਟ ਕੇ ਇਸ ਦਾ ਛਿਲਕਾ ਲਾਹਿਆ ਜਾਂਦਾ ਹੈ। ਛਿਲਕਾ ਲਾਹ ਕੇ ਇਸ ਨੂੰ ਖਾਧਾ ਜਾਂਦਾ ਹੈ।
ਸਾਂਝੇ ਪੰਜਾਬ ਵਿਚ ਹਰਿਆਣੇ ਦੇ ਇਲਾਕੇ ਵਿਚ ਚੀਣਾ ਬੀਜਿਆ ਜਾਂਦਾ ਸੀ। ਹੁਣ ਵਾਲੇ ਪੰਜਾਬ ਵਿਚ ਚੀਣੇ ਦੀ ਫਸਲ ਕੋਈ ਨਹੀਂ ਬੀਜਦਾ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.